ਚੰਡੀਗੜ੍ਹ (ਸੰਦੀਪ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਨੇ ਵੱਧਦੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬੁੜੈਲ ਜੇਲ੍ਹ ਵਿਚ ਬੰਦ ਕੈਦੀਆਂ ਨੂੰ 90 ਦਿਨ ਦੀ ਸਪੈਸ਼ਲ ਪੈਰੋਲ ਅਤੇ ਵਿਸ਼ੇਸ਼ ਅਗਾਊਂ ਜ਼ਮਾਨਤ ਦੇਣ ਦੇ ਹੁਕਮ ਦਿੱਤੇ ਹਨ। ਇਹ ਫ਼ੈਸਲਾ ਜਸਟਿਸ ਜਸਵੰਤ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਹਾਈ ਪਾਵਰ ਕਮੇਟੀ ਦੀ ਵਰਚੂਅਲ ਮੀਟਿੰਗ ਵਿਚ ਲਿਆ ਗਿਆ ਹੈ, ਜਿਸ ਵਿਚ ਪ੍ਰਿੰਸੀਪਲ ਸਕੱਤਰ ਗ੍ਰਹਿ ਵਿਭਾਗ ਅਰੁਣ ਕੁਮਾਰ, ਆਈ. ਜੀ. ਜੇਲ੍ਹ ਓਮਵੀਰ ਸਿੰਘ ਅਤੇ ਮੈਂਬਰ ਸੈਕਟਰੀ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਪੁਨੀਤ ਜ਼ਿੰਦੀਆ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ : 'ਰਾਜਿੰਦਰਾ ਹਸਪਤਾਲ' 'ਚ ਕੋਰੋਨਾ ਕਾਰਨ ਬਦ ਤੋਂ ਬਦਤਰ ਬਣੇ ਹਾਲਾਤ, 'ਫ਼ੌਜ' ਨੇ ਆਪਣੇ ਹੱਥ 'ਚ ਲਈ ਕਮਾਨ
ਇਸ ਫ਼ੈਸਲੇ ਤਹਿਤ ਜੇਲ੍ਹ ਵਿਚ ਸਜ਼ਾ ਕੱਟ ਰਹੇ ਕੁੱਲ ਕੈਦੀਆਂ ਵਿਚੋਂ 70 ਫ਼ੀਸਦੀ ਨੂੰ 90 ਦਿਨ ਦੀ ਸਪੈਸ਼ਲ ਪੈਰੋਲ ਦਿੱਤੀ ਜਾਣੀ ਹੈ, ਜੋ ਨਿਰਧਾਰਿਤ ਨਿਯਮਾਂ ਤਹਿਤ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਅੱਜ ਤੋਂ 18-44 ਉਮਰ ਵਰਗ ਵਾਲਿਆਂ ਨੂੰ ਲੱਗੇਗੀ 'ਵੈਕਸੀਨ', ਸੂਬੇ ਨੂੰ ਮਿਲੇ 1 ਲੱਖ ਟੀਕੇ
ਦੂਜੇ ਪਾਸੇ ਵਿਚਾਰ ਅਧੀਨ ਕੈਦੀਆਂ ਵਿਚੋਂ ਸ਼ਰਤਾਂ ਪੂਰੀਆਂ ਕਰਨ ਵਾਲਿਆਂ ਨੂੰ 90 ਦਿਨ ਦੀ ਵਿਸ਼ੇਸ਼ ਅਗਾਊਂ ਜ਼ਮਾਨਤ ਦਿੱਤੀ ਜਾਣੀ ਹੈ। ਇਸ ਤਰ੍ਹਾਂ ਬੁੜੈਲ ਜੇਲ੍ਹ ਤੋਂ 400 ਕੈਦੀਆਂ ਨੂੰ ਸਪੈਸ਼ਲ ਪੈਰੋਲ ਅਤੇ ਵਿਸ਼ੇਸ਼ ਅਗਾਊਂ ਜ਼ਮਾਨਤ ਦਿੱਤੀ ਜਾਣੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
...ਤੇ ਆਖਿਰਕਾਰ ਪੱਛਮ ਬੰਗਾਲ ’ਚ ‘ਦੀਦੀ’ ਨੇ ਮੋਦੀ-ਅਮਿਤ ਸ਼ਾਹ ਜੋੜੀ ਦੇ ਕਰ ਹੀ ਦਿੱਤੇ ਘੋਗੇ ਚਿੱਤ!
NEXT STORY