ਚੰਡੀਗੜ੍ਹ (ਸੁਸ਼ੀਲ) : ਕਾਰੋਬਾਰੀ ਨੂੰ ਅਗਵਾ ਕਰਕੇ ਉਸ ਤੋਂ 1 ਕਰੋੜ ਦੀ ਲੁੱਟ ਦੇ ਮਾਮਲੇ 'ਚ ਚੰਡੀਗੜ੍ਹ ਪੁਲਸ ਦੇ ਸਬ ਇੰਸਪੈਕਟਰ (ਐੱਸ. ਆਈ.) ਨਵੀਨ ਫੋਗਾਟ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਬਠਿੰਡਾ ਦੇ ਕਾਰੋਬਾਰੀ ਦੀ ਸ਼ਿਕਾਇਤ ’ਤੇ ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਜਾਂਚ ਦੇ ਹੁਕਮ ਦਿੱਤੇ ਸਨ। ਸਬ-ਇੰਸਪੈਕਟਰ ਨਵੀਨ ਦੇ ਨਾਲ ਫ਼ਰਾਰ 2 ਕਾਂਸਟੇਬਲਾਂ ਨੂੰ ਸੈਕਟਰ-5 ਥਾਣਾ ਪੁਲਸ ਨੇ ਹਿਰਾਸਤ 'ਚ ਲਿਆ ਹੈ। ਉਨ੍ਹਾਂ ਦੀ ਪਛਾਣ ਸੈਕਟਰ-41 ਪੁਲਸ ਬੀਟ 'ਚ ਤਾਇਨਾਤ ਕਾਂਸਟੇਬਲ ਵਰਿੰਦਰ ਅਤੇ ਸਕਿਓਰਿਟੀ ਵਿੰਗ 'ਚ ਤਾਇਨਾਤ ਕਾਂਸਟੇਬਲ ਸ਼ਿਵ ਕੁਮਾਰ ਵਜੋਂ ਹੋਈ ਹੈ। ਚੰਗੇ ਕੰਮਾਂ ਲਈ ਸੈਕਟਰ-39 ਥਾਣਾ 'ਚ ਮੁਲਜ਼ਮ ਕਾਂਸਟੇਬਲ ਵਰਿੰਦਰ ਦੀ ਫੋਟੋ ਲੱਗੀ ਹੋਈ ਹੈ, ਜਿਸ ਨੂੰ ਸ਼ਿਕਾਇਤਕਰਤਾ ਨੇ ਪਛਾਣ ਲਿਆ। ਇਸ ਤੋਂ ਬਾਅਦ ਉਸ ਨੂੰ ਦਬੋਚ ਲਿਆ। ਮੁਲਜ਼ਮ ਸ਼ਿਵ ਜ਼ਿਆਦਾਤਰ ਐਡੀਸ਼ਨਲ ਐੱਸ. ਐੱਚ. ਓ. ਨਵੀਨ ਫੋਗਾਟ ਦੇ ਨਾਲ ਹੀ ਰਹਿੰਦਾ ਸੀ। ਕਾਰੋਬਾਰੀ ਸੰਜੇ ਗੋਇਲ ਦੀ ਸ਼ਿਕਾਇਤ ’ਤੇ ਜਾਂਚ ਤੋਂ ਬਾਅਦ ਐੱਸ. ਆਈ. ਨਵੀਨ ਫੋਗਾਟ, ਬਠਿੰਡਾ ਸਥਿਤ ਪੁਲਸ ਲਾਈਨ ਨਿਵਾਸੀ ਸਰਵੇਸ਼, ਮੋਹਾਲੀ ਦੇ ਫੇਜ਼-11 ਨਿਵਾਸੀ ਜਤਿੰਦਰ, ਗਿੱਲ ਅਤੇ ਦੋ ਹੋਰ ’ਤੇ ਅਗਵਾ ਕਰਨ, ਲੁੱਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸ. ਆਈ. ਨਵੀਨ ਨੇ ਡਰਦੇ ਮਾਰੇ ਖ਼ੁਦ ਨੂੰ ਬਚਾਉਣ ਲਈ ਸ਼ਿਕਾਇਤਕਰਤਾ ਨੂੰ 84 ਲੱਖ ਰੁਪਏ ਵਾਪਸ ਕਰ ਦਿੱਤੇ। ਜਦੋਂ ਪੈਸੇ ਗਿਣੇ ਤਾਂ 75 ਲੱਖ ਹੀ ਨਿਕਲੇ। ਐੱਸ. ਆਈ. ਨਵੀਨ ਵਲੋਂ ਦਿੱਤੇ 75 ਲੱਖ ਰੁਪਏ ਪੁਲਸ ਨੇ ਜ਼ਬਤ ਕਰ ਲਏ ਹਨ। ਇਸ ਦੇ ਨਾਲ ਹੀ ਐੱਸ. ਐੱਸ. ਪੀ. ਨੇ ਐੱਸ. ਆਈ. ਨਵੀਨ ਫੋਗਾਟ ਨੂੰ ਬਰਖ਼ਾਸਤ ਕਰ ਦਿੱਤਾ ਹੈ। ਸੈਕਟਰ-39 ਥਾਣਾ ਪੁਲਸ ਟੀਮਾਂ ਮਾਮਲੇ 'ਚ ਫ਼ਰਾਰ ਮੁਲਜ਼ਮਾਂ ਦੀ ਭਾਲ ਕਰਨ 'ਚ ਲੱਗੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਖ਼ਰੀਦੇਗਾ ਪ੍ਰਦੂਸ਼ਣ ਮੁਕਤ ਬਿਜਲੀ, 25 ਸਾਲਾਂ ਲਈ ਇਸ ਤੈਅ ਦਰ ਨਾਲ ਹੋਵੇਗੀ ਸਪਲਾਈ
ਸੈਕਟਰ-39 ਥਾਣੇ ’ਚ ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਐੱਸ. ਆਈ. ਨਵੀਨ ਹੋਇਆ ਸੀ ਫ਼ਰਾਰ
ਸੰਜੇ ਗੋਇਲ ਨੇ ਸ਼ਿਕਾਇਤ 'ਚ ਦੱਸਿਆ ਕਿ 4 ਅਗਸਤ ਨੂੰ ਜਾਣਕਾਰ ਸਰਵੇਸ਼ ਨੇ ਫ਼ੋਨ ਕਰ ਕੇ 2-2 ਹਜ਼ਾਰ ਦੀ ਕਰੰਸੀ ਬਦਲਣ ਸਬੰਧੀ ਪੁੱਛਿਆ ਸੀ। ਉਸ ਨੇ ਕਿਹਾ ਕਿ ਏਅਰੋਸਿਟੀ ਦੇ ਕਾਰੋਬਾਰੀ ਜਤਿੰਦਰ ਨੇ ਦੋ ਹਜ਼ਾਰ ਦੇ ਨੋਟ ਬਦਲਵਾਉਣੇ ਹਨ। ਸੰਜੇ ਜਾਣਕਾਰ ਰਾਜਕੁਮਾਰ ਦੇ ਨਾਲ ਇਕ ਕਰੋੜ, 60 ਲੱਖ ਰੁਪਏ, 20-20 ਲੱਖ ਦੇ ਦੋ ਪੈਕੇਟ ਗੱਡੀ 'ਚ ਰੱਖ ਕੇ ਮੋਹਾਲੀ ਸਥਿਤ ਬ੍ਰਾਈਟ ਇਮੀਗ੍ਰੇਸ਼ਨ ਕੋਲ ਪਹੁੰਚਿਆ। ਇਕ ਵਿਅਕਤੀ ਆਇਆ ਅਤੇ ਕਹਿਣ ਲੱਗਾ ਕਿ ਸਰਵੇਸ਼ ਦੇ ਦੱਸੇ ਅਨੁਸਾਰ ਕੰਮ ਹੋ ਜਾਵੇਗਾ। ਜਤਿੰਦਰ ਕਾਲੀ ਮਰਸਿਡੀਜ਼ 'ਚ ਅੱਗੇ ਚਲਾ ਗਿਆ ਅਤੇ ਉਨ੍ਹਾਂ ਨੂੰ ਪਿੱਛੇ ਆਉਣ ਲਈ ਕਿਹਾ।
ਇਹ ਵੀ ਪੜ੍ਹੋ : ਪਤਨੀ ਨਾਲ ਝਗੜਦਿਆਂ ਗੁੱਸਾ ਕਾਬੂ ਨਾ ਕਰ ਸਕਿਆ ਪਤੀ, ਦੇਖਦੇ ਹੀ ਦੇਖਦੇ ਕਰ ਦਿੱਤਾ ਵੱਡਾ ਕਾਰਾ
ਥਾਣੇ ’ਚ ਕਰਵਾਈ ਸ਼ਨਾਖ਼ਤੀ ਪਰੇਡ
ਮੁਲਜ਼ਮ ਐੱਸ. ਆਈ. ਨਵੀਨ ਫੋਗਾਟ ਅਤੇ ਹੋਰ ਪੁਲਸ ਮੁਲਾਜ਼ਮਾਂ ’ਤੇ ਸੈਕਟਰ-39 ਥਾਣੇ 'ਚ ਹੀ ਕੇਸ ਦਰਜ ਕਰ ਲਿਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲੇ 'ਚ ਨਾਮਜ਼ਦ ਹੋਣ ਦੇ ਬਾਵਜੂਦ ਨਵੀਨ ਪੁਲਸ ਥਾਣੇ ਦੇ ਅੰਦਰੋਂ ਪੁਲਸ ਅਧਿਕਾਰੀਆਂ ਦੇ ਸਾਹਮਣੇ ਹੀ ਫ਼ਰਾਰ ਹੋ ਗਿਆ। ਉੱਥੇ ਹੀ ਪੁਲਸ ਅਧਿਕਾਰੀ ਵਾਰਦਾਤ 'ਚ ਸ਼ਾਮਲ ਹੋਰ ਪੁਲਸ ਮੁਲਾਜ਼ਮਾਂ ਦੀ ਪਛਾਣ 'ਚ ਜੁੱਟੇ ਹਨ। ਨਵੀਨ ਦੇ ਨਾਲ ਹੋਰ ਪੁਲਸ ਮੁਲਾਜ਼ਮਾਂ ਦੀ ਪਛਾਣ ਕਰਨ ਲਈ ਸੈਕਟਰ-39 ਥਾਣਾ ਪੁਲਸ 'ਚ ਤਾਇਨਾਤ ਕਈ ਪੁਲਸ ਜਵਾਨਾਂ ਨੂੰ ਲਾਈਨ 'ਚ ਸ਼ਨਾਖ਼ਤੀ ਪਰੇਡ ਕਰਵਾਈ। ਕਾਰੋਬਾਰੀ ਸੰਜੇ ਨੇ ਮਾਮਲੇ 'ਚ ਕਿਸੇ ਵੀ ਪੁਲਸ ਜਵਾਨ ਦੀ ਪਛਾਣ ਨਹੀਂ ਕੀਤੀ।
ਪੁਲਸ ਵਿਭਾਗ ਦੇ ਉੱਚ ਅਫ਼ਸਰਾਂ ਨੇ ਪੀੜਤ ਤੋਂ ਮੰਗੀ ਸੀ ਸ਼ਿਕਾਇਤ
ਇਕ ਕਰੋੜ ਲੁੱਟਣ ਦੀ ਜਾਣਕਾਰੀ ਮਿਲਦਿਆਂ ਹੀ ਐੱਸ. ਐੱਸ. ਪੀ. ਨੇ ਸ਼ਿਕਾਇਤਕਰਤਾ ਤੋਂ ਸ਼ਿਕਾਇਤ ਮੰਗੀ ਅਤੇ ਜਾਂਚ ਡੀ. ਐੱਸ. ਪੀ. ਚਰਨਜੀਤ ਸਿੰਘ ਨੂੰ ਸੌਂਪੀ। ਡੀ. ਐੱਸ. ਪੀ. ਚਰਨਜੀਤ ਨੇ ਜਾਂਚ ਕਰ ਕੇ ਕਾਰੋਬਾਰੀ ਸੰਜੇ ਗੋਇਲ ਦੀ ਸ਼ਿਕਾਇਤ ’ਤੇ ਬਠਿੰਡਾ ਸਥਿਤ ਪੁਲਸ ਲਾਈਨ ਨਿਵਾਸੀ ਸਰਵੇਸ਼, ਮੋਹਾਲੀ ਦੇ ਫੇਜ਼ 11 ਨਿਵਾਸੀ ਜਤਿੰਦਰ, ਗਿੱਲ ਅਤੇ ਦੋ ਹੋਰ ਲੋਕਾਂ ’ਤੇ ਅਗਵਾ ਕਰਨ, ਲੁੱਟ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਇਸ ਦੇ ਨਾਲ ਹੀ ਐੱਸ. ਆਈ. ਨਵੀਨ ਵਲੋਂ ਦਿੱਤੇ 75 ਲੱਖ ਪੁਲਸ ਨੇ ਜ਼ਬਤ ਕੀਤੇ।
ਦੂਜੀ ਵਾਰ ਬਰਖ਼ਾਸਤ, ਪਹਿਲਾਂ ਜਬਰ-ਜ਼ਿਨਾਹ ਕੇਸ ’ਚ
ਮਾਮਲੇ 'ਚ ਫਸੇ ਐੱਸ. ਆਈ. ਨਵੀਨ ਫੋਗਾਟ ਨੂੰ ਪੁਲਸ ਵਿਭਾਗ ਨੇ ਦੂਜੀ ਵਾਰ ਨੌਕਰੀ ਤੋਂ ਬਰਖ਼ਾਸਤ ਕੀਤਾ ਹੈ। ਇਸ ਤੋਂ ਪਹਿਲਾਂ ਨਵੀਨ ਫੋਗਾਟ ’ਤੇ ਜਬਰ-ਜ਼ਿਨਾਹ ਦੇ ਦੋਸ਼ ਲੱਗ ਚੁੱਕੇ ਹਨ। ਉਦੋਂ ਨਵੀਨ ਸਾਈਬਰ ਸੈੱਲ 'ਚ ਸੀ। ਉਸ ’ਤੇ ਇਕ ਮਾਮਲੇ 'ਚ ਸ਼ਿਕਾਇਤਕਰਤਾ ਵਲੋਂ ਹੀ ਇੰਡਸਟ੍ਰੀਅਲ ਏਰੀਏ ਦੇ ਇਕ ਹੋਟਲ 'ਚ ਜਬਰ-ਜ਼ਿਨਾਹ ਕਰਨ ਦੇ ਦੋਸ਼ ਲੱਗੇ ਸਨ। ਨਵੀਨ ’ਤੇ ਜਬਰ-ਜ਼ਿਨਾਹ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ਵਲੋਂ ਬਰੀ ਹੋਣ ’ਤੇ ਪੁਲਸ ਵਿਭਾਗ ਨੇ ਉਸਨੂੰ ਵਾਪਸ ਜੁਆਇਨ ਕਰਵਾਇਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ’ਚ ਫਗਵਾੜਾ ਦੇ ਨਾਮੀ ਕਾਰੋਬਾਰੀ ਦੇ ਪੁੱਤ ਖ਼ਿਲਾਫ਼ ਸਖ਼ਤ ਕਾਰਵਾਈ
NEXT STORY