ਫਾਜ਼ਿਲਕਾ (ਸੁਖਵਿੰਦਰ ਥਿੰਦ) : ਜਿਵੇਂ ਹੀ ਦੁਨੀਆਂ ਭਰ ਵਿਚ ਇਹ ਖ਼ਬਰ ਫੈਲੀ ਕਿ ਭਾਰਤ ਚੰਦਰਮਾਂ ਦੇ ਦੱਖਣੀ ਧਰੁਵ ਵਿਚ ਸਫ਼ਲਤਾਪੂਰਵਕ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਦੁਨੀਆਂ ਭਰ ਵੱਲੋਂ ਭਾਰਤ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਫਾਜ਼ਿਲਕਾ ਦੇ ਤਿੰਨ ਨੌਜਵਾਨਾਂ ਦਾ ਇਸ ਕਾਮਯਾਬੀ ਅੰਦਰ ਵੱਡਾ ਰੌਲ ਹੈ। ਇਸ ਸਬੰਧੀ ਫਾਜ਼ਿਲਕਾ ਦੇ ਪਿੰਡ ਆਹਲ ਬੋਦਲਾ ਦੇ ਗੁਰਨਾਮ ਚੰਦ ਅਤੇ ਪਰੋਮਿਲਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੋਰਵ ਕੰਬੋਜ ਵੱਲੋਂ ਚੰਗੀ ਪੜ੍ਹਾਈ ਕੀਤੀ ਅਤੇ ਉਹ ਯੂ.ਪੀ. ਐੱਸ. ਸੀ ਦਾ ਟੈਸਟ ਪਹਿਲੀ ਵਾਰ ਪਾਸ ਕਰਕੇ ਵਿਗੀਆਨਕਾਂ ਦੀ ਟੀਮ ਵਿਚ ਸ਼ਾਮਲ ਹੋ ਗਿਆ ਤਾਂ ਪਿਛਲੇ ਕਈ ਸਾਲਾਂ ਤੋਂ ਉਹ ਤਾਮਿਲਨਾਡੂ ਦੇ ਮਹਿੰਦਰਗਿਰੀ ਦੇ ਕੈਂਪ ਅੰਦਰ ਚੰਦਰਯਾਨ ਦੀ ਡਿਜ਼ਾਈਨਿੰਗ ਵਿਚ ਆਪਣਾ ਯੋਗਦਾਨ ਪਾ ਰਿਹਾ ਸੀ। ਚੰਦਰਮਾਂ ਉਪਰ ਖੋਜ਼ ਕਰਨ ਲਈ ਭਾਰਤ ਦੇ ਵਿਗੀਆਨਕਾਂ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਮਿਹਨਤ ਕੀਤੀ ਜਾ ਰਹੀ ਸੀ, ਜਿਸਦੇ ਚੱਲਦੇ ਕਈ ਵਾਰ ਉਨ੍ਹਾਂ ਦੇ ਹੱਥ ਨਿਰਾਸ਼ਾ ਵੀ ਲੱਗੀ ਤਾਂ ਪਿਛਲੇ ਦਿਨੀਂ ਭਾਰਤ ਦੇ ਵਿਗੀਆਨਕਾਂ ਵੱਲੋਂ ਚੰਦਰਮਾਂ ਉਪਰ ਖੋਜ਼ ਕਰਨ ਲਈ ਆਪਣਾ ਚੰਦਰਯਾਨ ਭੇਜਿਆ ਸੀ ਤਾਂ ਭਾਰਤ ਚੰਦਰਮਾਂ ਦੇ ਦੱਖਣੀ ਧਰੁਵ ਦੇ ਇਲਾਕੇ ਵਿਚ ਸਫ਼ਲਤਾਪੂਰਵਕ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ।
ਇਸ ਦੇ ਚੱਲਦੇ ਫਾਜ਼ਿਲਕਾ ਦੇ ਗੋਰਵ ਕੰਬੋਜ਼ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੋਰਵ ਕੰਬੋਜ ਦੀ ਮਿਹਨਤ ਸਦਕਾ ਅੱਜ ਭਾਰਤ ਦਾ ਨਾਂਅ ਦੁਨੀਆਂ ਭਰ ਅੰਦਰ ਚਮਕ ਰਿਹਾ ਹੈ ਜਿਸਦੇ ਚੱਲਦੇ ਲੋਕਾਂ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਕਈ ਸਾਲਾਂ ਤੋਂ ਨੌਕਰੀ ਕਰ ਰਿਹਾ ਹੈ ਅਤੇ ਚੰਦਰਯਾਨ 3 ਦੀ ਡਿਜ਼ਾਈਨਿੰਗ ’ਚ ਲਗਿਆ ਹੋਇਆ ਸੀ ਤਾਂ ਉਸਨੇ ਕੁੱਝ ਦਿਨ ਪਹਿਲਾਂ ਹੀ ਸਾਨੂੰ ਦਸ ਦਿੱਤਾ ਸੀ ਕਿ ਇਸ ਵਾਰ ਅਸੀਂ ਆਪਣਾ ਮੁਕਾਮ ਹਾਸਲ ਕਰਨ ’ਚ ਕਾਮਯਾਬ ਹੋ ਰਹੇ ਹਾਂ। ਉਨ੍ਹਾਂ ਦੱਸਿਆ ਕਿ 6 ਮਹੀਨੇ ਬਾਅਦ ਉਨ੍ਹਾਂ ਦਾ ਪੁੱਤਰ ਆਪਣੇ ਘਰ ਆਉਂਦਾ ਹੈ ਅਤੇ ਦੇਸ਼ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰ ਰਿਹਾ ਹੈ।
ਮੁਰਗੇ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ, 25 ਦਿਨਾਂ ’ਚ 100 ਰੁਪਏ ਪ੍ਰਤੀ ਕਿਲੋ ਦੀ ਤੇਜ਼ੀ
NEXT STORY