ਚੰਡੀਗੜ੍ਹ : ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਸਿਆਸੀ ਇਸ਼ਤਿਹਾਰ 'ਚ ਪੀ. ਐੱਚ. ਡੀ. ਪ੍ਰੀਖਿਆ ਨੂੰ ਪਾਰ ਕਰਨ 'ਚ ਨਾਕਾਮ ਰਹੇ ਹਨ, ਜਿਸ ਦੇ ਨਤੀਜੇ ਹਾਲ ਹੀ 'ਚ ਪੰਜਾਬ ਯੂਨੀਵਰਸਿਟੀ ਨੇ ਐਲਾਨੇ ਸਨ। 53 ਸਾਲਾ ਚੰਨੀ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਇਤਿਹਾਸ 'ਚ ਪੀ. ਐੱਚ. ਡੀ. ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਜ਼ਿਕਰਯੋਗ ਹੈ ਕਿ ਚੰਨੀ ਨੇ ਹਾਲ ਹੀ 'ਚ ਐਂਟਰੈਂਸ ਟੈਸਟ ਦਿੱਤਾ ਸੀ। ਚੰਨੀ ਰਾਜਨੀਤੀ ਸ਼ਾਸਤਰ ਵਿਸ਼ੇ 'ਚ ਪੰਜਾਬ ਯੂਨੀਵਰਸਿਟੀ ਤੋਂ ਹੀ ਪੋਸਟ ਗ੍ਰੇਜਏਟ ਹਨ। ਉਨ੍ਹਾਂ ਨੇ ਪੀ. ਯੂ. ਤੋਂ ਲਾਅ ਅਤੇ ਗੁਰੂ ਗੋਬਿੰਦ ਕਾਲਜ, ਸੈਕਟਰ-26 ਤੋਂ ਗ੍ਰੇਜੂਏਸ਼ਨ ਕੀਤੀ ਹੈ।
ਰਾਮ ਰਹੀਮ ਮਾਮਲਾ : ਕੁਝ ਅਜਿਹਾ ਸੀ ਕਾਂਗਰਸ ਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਦਾ ਡੇਰਾ ਮੁਖੀ ਪ੍ਰੇਮ
NEXT STORY