ਚੰਡੀਗੜ੍ਹ(ਸ਼ਰਮਾ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਮੰਤਰੀ ਡਾ. ਸੁਭਾਸ਼ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਅਤੇ ਮਜਦੂਰਾਂ ਦੇ ਕਰਜ਼ਾ ਮੁਆਫ਼ੀ ਵਾਲੇ ਪੱਤਰ ’ਤੇ ਤਿੱਖਾ ਹਮਲਾ ਕਰਦਿਆਂ ਪੱਤਰ ਲਿਖਿਆ ਹੈ।
ਉਨ੍ਹਾਂ ਚੰਨੀ ਤੋਂ ਪੁੱਛਿਆ ਹੈ ਕਿ ਤੁਹਾਡੀ ਸਰਕਾਰ ਪਿਛਲੇ ਪੌਣੇ 5 ਸਾਲਾਂ ’ਚ ਕੁਝ ਕਰ ਨਹੀਂ ਸਕੀ, ਕਿਸਾਨ ਭਰਾਵਾਂ ਨਾਲ ਕਰਜ਼ਾ ਮੁਆਫ਼ੀ ਦਾ ਵਾਅਦਾ ਕਰ ਕੇ ਕਾਂਗਰਸ ਸੱਤਾ ’ਚ ਆਈ ਸੀ ਅਤੇ ਅੱਜ ਤੁਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਪੱਤਰ ਦੇ ਮਾਧਿਅਮ ਨਾਲ ਕਰਜ਼ਾ ਮੁਆਫ਼ੀ ਦੀ ਗੱਲ ਕਰ ਕੇ ਆਪਣੀ ਜਿੰਮੇਵਾਰੀ ਤੋਂ ਭੱਜਣਾ ਚਾਹੁੰਦੇ ਹੋ?
ਡਾ. ਸ਼ਰਮਾ ਨੇ ਚੰਨੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ, ਜਿਨ੍ਹਾਂ ਨੇ ਇਸ ਕਰਜ਼ਾ ਮੁਆਫ਼ੀ ਦੀ ਉਮੀਦ ’ਚ ਕਾਂਗਰਸ ਨੂੰ ਵੋਟਾਂ ਪਾਈਆਂ ਸਨ। ਉਨ੍ਹਾਂ ਚੰਨੀ ਨੂੰ ਯਾਦ ਦੁਆਇਆ ਦੀ ਚਾਹੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਹੋਵੇ, ਚਾਹੇ ਮਹਾਰਾਸ਼ਟਰ ਦੀ ਫੜਨਵੀਸ ਦੀ ਸਰਕਾਰ ਸੀ, ਫਿਰ ਚਾਹੇ ਰਾਜਸਥਾਨ ’ਚ ਵਸੁੰਦਰਾ ਰਾਜੇ ਦੀ ਸਰਕਾਰ ਸੀ, ਸਭ ਨੇ ਆਪਣੇ-ਆਪਣੇ ਸਾਧਨਾਂ ਨਾਲ ਵਾਅਦਾ ਪੂਰਾ ਕਰਦਿਆਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਸੀ। ਜੇਕਰ ਪੰਜਾਬ ’ਚ ਤੁਹਾਡੀ ਸਰਕਾਰ ਵਲੋਂ ਮਾਫੀਆ ਰਾਜ ਨਾ ਹੁੰਦਾ ਤਾਂ ਅੱਜ ਪੰਜਾਬ ਦੇ ਆਪਣੇ ਸਾਧਨ ਹੁੰਦੇ ਅਤੇ ਕਮਾਈ ਕਿਤੇ ਜ਼ਿਆਦਾ ਹੁੰਦੀ।
ਡਾ. ਸ਼ਰਮਾ ਨੇ ਚੰਨੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਨਿਧੀ ਯੋਜਨਾ ਦੇ ਤਹਿਤ ਪੰਜਾਬ ਦੇ 24 ਲੱਖ ਕਿਸਾਨਾਂ ਦੇ ਖਾਤੇ ’ਚ ਸਿੱਧੀ 14 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਜਮ੍ਹਾ ਕਾਰਵਾਈ ਜਾ ਚੁੱਕੀ ਹੈ। ਡਾ. ਸ਼ਰਮਾ ਨੇ ਚੰਨੀ ਨੂੰ ਕਿਹਾ ਦੀ ਆਪਣਾ ਫਰਜ਼ ਸਮਝੋ ਅਤੇ ਨਿਭਾਓ।
ਸੋਨੀ ਵੱਲੋਂ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜ਼ਰ ਸੂਬੇ 'ਚ ਰੋਜਾਨਾ 40 ਹਜ਼ਾਰ ਟੈਸਟ ਕਰਨ ਦੇ ਹੁਕਮ
NEXT STORY