ਜਲੰਧਰ : ਜਲੰਧਰ ਤੋਂ ਲੋਕਾਂ ਸਭਾ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਰਾਣੇ ਅਤੇ ਅੱਜ ਦੇ ਅਕਾਲੀ ਦਲ 'ਚ ਕੋਈ ਬਹੁਤਾ ਫਰਕ ਨਜ਼ਰ ਨਹੀਂ ਆਉਂਦਾ, ਹਾਲਾਂਕਿ ਚਰਨਜੀਤ ਅਟਵਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਕੰਮ ਕਰਨ ਦਾ ਸਟਾਈਲ ਅੱਜ ਦੇ ਹਿਸਾਬ ਨਾਲ ਹੈ ਪਰ ਸਮਾਂ ਬਦਲਣ ਦੇ ਨਾਲ ਥੋੜ੍ਹਾ-ਬਹੁਤ ਫਰਕ ਤਾਂ ਚੱਲਦਾ ਹੀ ਹੈ। ਬਾਦਲ ਪਰਿਵਾਰ ਵਲੋਂ ਅਕਾਲੀ ਦਲ ਨੂੰ ਹਾਈਜੈੱਕ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਅਟਵਾਲ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਕਿਉਂਕਿ ਉਹ ਅਕਾਲੀ ਦਲ ਦੇ ਸੱਚੇ ਸਿਪਾਹੀ ਹਨ ਅਤੇ ਉਨ੍ਹਾਂ ਨੂੰ ਪਾਰਟੀ ਅਤੇ ਪੰਜਾਬ 'ਚ ਪੂਰਾ ਮਾਣ-ਸਤਿਕਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਦਕਾ ਹੀ ਉਨ੍ਹਾਂ ਨੂੰ ਜਲੰਧਰ ਸੀਟ ਤੋਂ ਚੋਣ ਲੜਨ ਦਾ ਮੌਕਾ ਪ੍ਰਾਪਤ ਹੋਇਆ ਹੈ। ਚਰਨਜੀਤ ਅਟਵਾਲ ਨੇ ਕਿਹਾ ਕਿ ਅਕਾਲੀ ਦਲ ਦਾ ਹਮੇਸ਼ਾ ਇਕ ਹੀ ਸਿਧਾਂਤ ਰਿਹਾ ਹੈ ਕਿ ਪੰਜਾਬ 'ਚ ਹਿੰਦੂ-ਸਿੱਖ ਭਾਈਚਾਰੇ ਦੀ ਏਕਤਾ ਬਣੀ ਰਹੇ ਅਤੇ ਇਸੇ ਸਿਧਾਂਤ 'ਤੇ ਪਾਰਟੀ ਹਮੇਸ਼ਾ ਕੰਮ ਕਰਦੀ ਰਹੇਗੀ।
ਦਸੂਹਾ: ਬੱਸ ਤੇ ਕਾਰ ਦੀ ਹੋਈ ਭਿਆਨਕ ਟੱਕਰ, 1 ਦੀ ਮੌਤ 9 ਜ਼ਖਮੀ
NEXT STORY