ਲੁਧਿਆਣਾ (ਗੁਪਤਾ) : 16 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਲੁਧਿਆਣਾ ਪੂਰਬੀ ’ਚ ਆਮਦ ਤੋਂ ਪਹਿਲਾਂ ਹੀ ਉਨ੍ਹਾਂ ਦੇ ਵਿਰੋਧ ’ਚ ਭਾਜਪਾ ਵੱਲੋਂ ਬੋਰਡ ਲਗਾ ਦਿੱਤੇ ਗਏ ਹਨ। ਲੁਧਿਆਣਾ ਪੂਰਬੀ ਦੇ ਸੀਨੀਅਰ ਭਾਜਪਾ ਨੇਤਾ ਰਾਕੇਸ਼ ਕਪੂਰ ਨੇ ਲੁਧਿਆਣਾ ਪੂਰਬੀ ’ਚ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਬੋਰਡ ਲਗਾ ਕੇ ਪੁੱਛਿਆ ਕਿ ਉਹ ਲੁਧਿਆਣਾ ਪੂਰਬੀ ’ਚ ਆਉਣ ਤੋਂ ਪਹਿਲਾਂ ਦੱਸਣ ਕਿ ਉਨ੍ਹਾਂ ਦੇ ਵਿਧਾਇਕ ਸੰਜੇ ਤਲਵਾੜ ਨੇ ਲੁਧਿਆਣਾ ਪੂਰਬੀ ’ਚ ਕਿੱਥੇ 4000 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ, ਜਦੋਂ ਕਿ ਲੁਧਿਆਣਾ ਪੂਰਬੀ ’ਚ ਜਾਮ ਸੀਵਰੇਜ ਵਿਵਸਥਾ, ਪਾਰਕਾਂ ਦੀ ਨਰਕ ਵਰਗੀ ਹਾਲਤ, ਟੁੱਟੀਆਂ ਸੜਕਾਂ, ਬੰਦ ਪਈਆਂ ਸਟ੍ਰੀਟ ਲਾਈਟਾਂ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ।
ਇਹ ਵੀ ਪੜ੍ਹੋ : ਅੱਜ ਦਿਨ ਭਰ ਲੁਧਿਆਣਾ 'ਚ ਮੰਡਰਾਵੇਗਾ CM ਚੰਨੀ ਦਾ ਹੈਲੀਕਾਪਟਰ, ਜਾਣੋ ਸਾਰੇ ਪ੍ਰੋਗਰਾਮਾਂ ਦਾ ਵੇਰਵਾ
ਜਗ੍ਹਾ-ਜਗ੍ਹਾ ਖੜ੍ਹੇ ਗੰਦੇ ਪਾਣੀ ਕਾਰਨ ਬੀਮਾਰੀਆਂ ਸਿਰ ਚੁੱਕ ਰਹੀਆਂ ਹਨ। ਰਾਕੇਸ਼ ਕਪੂਰ ਨੇ ਕਿਹਾ ਕਿ ਮੁੱਖ ਮੰਤਰੀ ਲੁਧਿਆਣਾ ਪੂਰਬੀ ’ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਉਦੋਂ ਰੱਖਣ ਆ ਰਹੇ ਹਨ, ਜਦੋਂ ਉਨ੍ਹਾਂ ਦੀ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਜਾ ਰਿਹਾ ਹੈ। ਉਦਘਾਟਨ ਤੋਂ ਬਾਅਦ ਇਹ ਪੱਥਰ ਹੀ ਲੱਗੇ ਰਹਿ ਜਾਣਗੇ। ਮੁੱਖ ਮੰਤਰੀ ਦੇ ਝੂਠੇ ਐਲਾਨਾਂ ਦੀ ਪੋਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਖੋਲ੍ਹ ਰਹੇ ਹਨ। ਮੁੱਖ ਮੰਤਰੀ ਰੇਤ ਮਾਫ਼ੀਆ ਖ਼ਤਮ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਕਾਂਗਰਸ ਸਰਕਾਰ ਵਿਚ ਰੇਤ ਦੀ ਇਕ ਟਰਾਲੀ 3500 ਰੁਪਏ ਵਿਚ ਵਿਕ ਰਹੀ ਹੈ।
ਇਹ ਵੀ ਪੜ੍ਹੋ : 'ਪੰਜਾਬ ਯੂਨੀਵਰਸਿਟੀ' 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਮੁਲਤਵੀ ਹੋ ਸਕਦੀਆਂ ਨੇ ਪ੍ਰੀਖਿਆਵਾਂ
ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ 60 ਫ਼ੀਸਦੀ ਇੰਡਸਟਰੀ ਬਰਬਾਦ ਹੋ ਚੁੱਕੀ ਹੈ। ਪੰਜਾਬ ਦੇ ਕਾਰੋਬਾਰੀਆਂ ਦਾ ਜੀ. ਐੱਸ. ਟੀ. ਅਤੇ ਵੈਟ ਰਿਫੰਡ ਸਮੇਂ ’ਤੇ ਨਹੀਂ ਮਿਲ ਰਿਹਾ। ਉਨ੍ਹਾਂ ਨੂੰ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ। ਨੌਜਵਾਨ ਨੌਕਰੀ ਦੀ ਭਾਲ ’ਚ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਮੁੱਖ ਮੰਤਰੀ ਝੂਠੇ ਵਾਅਦੇ ਕਰ ਕੇ ਉਨ੍ਹਾਂ ਦੇ ਜ਼ਖਮਾਂ ’ਤੇ ਲੂਣ ਛਿੜਕ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਾਂਗਰਸ ਨੇ ਤਾਂ ਦਲਿਤ ਨੂੰ ਸੱਤਾ ਸੌਂਪ ਦਿੱਤੀ, ਕੀ ਅਕਾਲੀ ਦਲ ਅਜਿਹਾ ਐਲਾਨ ਕਰਨ ਦੇ ਸਮਰੱਥ ਹੈ: ਰਾਜਕੁਮਾਰ ਵੇਰਕਾ
NEXT STORY