ਲੁਧਿਆਣਾ (ਸੁਰਿੰਦਰ, ਕੰਬੋਜ) : ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਭਾਰੀ ਸੁਰੱਖਿਆ ਵਿਚਕਾਰ ਲੁਧਿਆਣਾ ਤੋਂ ਹੁੰਦੇ ਹੋਏ ਅੱਗੇ ਗਏ। ਮੁੱਖ ਮੰਤਰੀ ਚੰਨੀ ਨੇ ਸੜਕ ਮਾਰਗ ਰਾਹੀਂ ਮਾਛੀਵਾੜਾ ਤੋਂ ਲੁਧਿਆਣਾ ਹੁੰਦੇ ਹੋਏ ਹੁਸ਼ਿਆਰਪੁਰ ਪਹੁੰਚਣਾ ਸੀ। ਦੱਸਣਯੋਗ ਹੈ ਕਿ ਬੀਤੇ ਦਿਨ ਫਿਰੋਜ਼ਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਸ ਕੋਈ ਵੀ ਜ਼ੋਖਿਮ ਨਹੀਂ ਲੈਣਾ ਚਾਹੁੰਦੀ।
ਇਹ ਵੀ ਪੜ੍ਹੋ : ਹੁਣ ਪੰਜਾਬ ਦੇ ਇਨ੍ਹਾਂ 2 ਜ਼ਿਲ੍ਹਿਆਂ 'ਚ 'ਓਮੀਕ੍ਰੋਨ' ਦੀ ਦਸਤਕ, 4 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ
ਇਸ ਲਈ ਲੁਧਿਆਣਾ ਪੁਲਸ ਦੇ ਸਾਰੇ ਅਧਿਕਾਰੀ ਅੱਜ ਖ਼ੁਦ ਸੜਕਾਂ 'ਤੇ ਨਿਗਰਾਨੀ ਕਰਦੇ ਹੋਏ ਨਜ਼ਰ ਆਏ। ਮੁੱਖ ਮੰਤਰੀ ਦਾ ਕਾਫ਼ਲਾ ਸਮਰਾਲਾ ਚੌਂਕ ਪਹੁੰਚਦੇ ਹੀ ਸਾਰੇ ਪਾਸੇ ਤੋਂ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ। ਇਸ ਕਾਰਨ ਕਈ ਥਾਵਾਂ 'ਤੇ ਟ੍ਰੈਫਿਕ ਜਾਮ ਵਾਲੇ ਹਾਲਾਤ ਵੀ ਦੇਖੇ ਗਏ।
ਇਹ ਵੀ ਪੜ੍ਹੋ : PM ਮੋਦੀ ਦੀ ਰੈਲੀ ਰੱਦ ਹੋਣ 'ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ, 'ਦੁਖੀ ਨੇ ਕਿਸਾਨ, ਦੁਖੀ ਬੰਦਾ ਕੁੱਝ ਵੀ ਕਰ ਸਕਦੈ'
ਇਸ ਦੇ ਨਾਲ ਹੀ ਸਮਰਾਲਾ ਚੌਂਕ ਦੇ ਉੱਪਰ ਬਣੇ ਫਲਾਈਓਵਰ 'ਤੇ ਵੀ ਪੁਲਸ ਮੁਲਾਜ਼ਮਾਂ ਵੱਲੋਂ ਟ੍ਰੈਫਿਕ ਨੂੰ ਉਦੋਂ ਤੱਕ ਰੋਕ ਕੇ ਰੱਖਿਆ ਗਿਆ, ਜਦੋਂ ਤੱਕ ਮੁੱਖ ਮੰਤਰੀ ਚੰਨੀ ਦਾ ਕਾਫ਼ਲਾ ਫਲਾਈਓਵਰ ਦੇ ਹੇਠੋਂ ਨਿਕਲ ਨਹੀਂ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਇਸ ਯੂਨੀਅਨ ਨੇ ਲਈ PM ਮੋਦੀ ਦਾ ਰਸਤਾ ਰੋਕਣ ਦੀ ਜ਼ਿੰਮੇਵਾਰੀ, ਕਿਸਾਨਾਂ ਨੂੰ ਦਿੱਤੀ ਵਧਾਈ
NEXT STORY