ਚੰਡੀਗੜ੍ਹ(ਬਿਊਰੋ)-ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਦਾ ਮਾਈਨਿੰਗ ਕਾਰੋਬਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅੱਜ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਵਲੋਂ ਜੋ ਮੀਡੀਆ ਅੱਗੇ ਬਿਆਨਬਾਜ਼ੀ ਕੀਤੀ ਗਈ ਹੈ, ਉਸ ਵਿਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਖਹਿਰਾ ਮੇਰਾ ਜਾਂ ਮੇਰੇ ਪਰਿਵਾਰ ਦਾ ਜਾਇਜ਼ ਜਾਂ ਨਾਜਾਇਜ਼ ਮਾਈਨਿੰਗ ਵਿਚ ਇਕ ਵੀ ਪੈਸੇ ਦਾ ਲੈਣ-ਦੇਣ ਸਾਬਿਤ ਕਰੇ ਜਾਂ ਫਿਰ ਕਾਨੂਨੀ ਕਾਰਵਾਈ ਲਈ ਤਿਆਰ ਰਹੇ। ਚੰਨੀ ਨੇ ਕਿਹਾ ਕਿ ਖਹਿਰਾ ਪਹਿਲਾਂ ਕਹਿੰਦਾ ਸੀ ਮੇਰੇ ਰਿਸ਼ਤੇਦਾਰ ਨਾਜਾਇਜ਼ ਮਾਈਨਿੰਗ ਕਰਦੇ ਨੇ ਪਰ ਹੁਣ ਇਸ ਤੋਂ ਮੁੱਕਰ ਗਿਆ ਹੈ। ਹੁਣ ਉਹ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰਾਂ ਦੇ ਜਾਣਕਾਰਾਂ ਦੀ ਖੱਡ ਹੈ, ਨਾਲ ਹੀ ਇਹ ਵੀ ਕਹਿੰਦਾ ਹੈ ਕਿ ਖੱਡ ਜਾਇਜ਼ ਹੈ ਅਤੇ ਸਰਕਾਰ ਵਲੋਂ ਅਲਾਟ ਕੀਤੀ ਹੋਈ ਹੈ, ਨਿੱਤ ਦਿਨ ਖਹਿਰਾ ਆਪਣੇ ਹੀ ਬਿਆਨ ਬਦਲਦਾ ਰਹਿੰਦਾ ਹੈ। ਚੰਨੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਉਹ ਗੁਰੁ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਚ ਪਰਿਵਾਰ ਸਮੇਤ ਇਹ ਕਸਮ ਖਾਣ ਲਈ ਤਿਆਰ ਹਨ ਕਿ ਮਾਈਨਿੰਗ ਦੇ ਕਾਰੋਬਾਰ ਵਿਚ ਜੇਕਰ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਪਰਿਵਾਰ ਦਾ ਇਕ ਵੀ ਜਾਇਜ਼ ਜਾਂ ਨਾਜਾਇਜ਼ ਪੈਸਾ ਲੱਗਿਆ ਹੋਵੇ ਤਾਂ ਉਹ ਦੇਣਦਾਰ ਹਨ।
ਚੰਨੀ ਦਾ ਰਿਸ਼ਤੇਦਾਰ ਮਲਿਕਪੁਰ ਮਾਈਨ 'ਚ ਪਾਰਟਨਰ : ਖਹਿਰਾ
NEXT STORY