ਸ੍ਰੀ ਚਮਕੌਰ ਸਾਹਿਬ (ਕੌਸ਼ਲ)-ਲਗਭਗ ਇਕ ਦਹਾਕੇ ਤੋਂ ਵੱਧ ਸਮੇਂ ਵਿਚ ਬਣੇ ਥੀਮ ਪਾਰਕ ਦਾ ਉਦਘਾਟਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਨਵਾਰੀ ਲਾਲ ਪੁਰੋਹਿਤ ਗਵਰਨਰ ਪੰਜਾਬ 19 ਨਵੰਬਰ ਨੂੰ ਕਰਨ ਜਾ ਰਹੇ ਹਨ। ਆਖ਼ਿਰ ਚਰਨਜੀਤ ਸਿੰਘ ਚੰਨੀ ਵੱਲੋਂ ਸੁੱਖਾਂ ਸੁੱਖਦਿਆਂ ਇਹ ਦਿਨ ਆ ਹੀ ਗਿਆ ਅਤੇ ਹੁਣ ਪੰਜਾਬ ਸਰਕਾਰ ਭੱਬਾਂ ਭਾਰ ਹੋਈ ਪਈ ਹੈ। ਸਾਰੇ ਕਸਬੇ ਨੂੰ ਦੁਲਹਣ ਵਾਂਗ ਸਜਾਇਆ ਜਾ ਰਿਹਾ ਹੈ। ਸੀਵਰੇਜ ਮਹਿਕਮੇ ਵਾਲੇ ਅਧੂਰੇ ਪਏ ‘ਕਾਗਜ਼ਾਂ ਵਿਚ ਪੂਰੇ ਹੋਏ’ ਇਸ ਪ੍ਰਾਜੈਕਟ ’ਚ ਕੋਈ ਕਮੀ ਨਹੀਂ ਹੋਣ ਦਿੰਦੇ। ਬੇਲਾ ਮਾਰਗ ’ਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨੂੰ ਟੀ-ਪੁਆਇੰਟ ’ਤੇ ਘੋੜੇ ਵਾਲੇ ਖ਼ਾਲਸਾ ਸਿੰਘ ਦਾ ਕਾਂਸੀ ਦਾ ਬੁੱਤ ਸਜ ਚੁੱਕਿਆ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ‘ਬਾਬਾ ਨਾਨਕ’ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ, ਸੰਗਤ ਦਾ ਉਮੜਿਆ ਸੈਲਾਬ
ਇਸੇ ਮਾਰਗ ’ਤੇ ਟਾਈਲ ਇਟ ਲੱਗ ਚੁੱਕੀ ਹੈ। ਕਰੋੜਾਂ ਰੁਪਇਆ ਖ਼ਰਚ ਕੇ ਆਲੇ-ਦੁਆਲੇ ਦੀਆਂ ਦੁਕਾਨਾਂ ਦਾ ਮੁਹਾਂਦਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੇ ਰਾਹ ਵਰਗਾ ਹੋ ਗਿਆ ਹੈ। ਇਲੈਕਟ੍ਰੋਨਿਕ ਬੋਰਡ ਜਗਮਗਾ ਰਹੇ ਹਨ। ਗੁ. ਕਤਲਗੜ੍ਹ ਸਾਹਿਬ ਅੱਗੇ ਫੁਹਾਰਾ ਚੌਂਕ ਨੂੰ ਤੋੜ ਕੇ ਸਾਫ਼-ਸੁਥਰਾ ਕਰ ਦਿੱਤਾ ਗਿਆ। ਕਹਿਣ ਤੋਂ ਭਾਵ ਹੈ ਕਿ ਇਤਿਹਾਸਕ ਨਗਰੀ ਹੋਣ ਕਾਰਨ ਇਹ ਕਰੋੜਾਂ ਰੁਪਏ ਦੀ ਲਾਗਤ ਨਾਲ ਪਹਿਲੀ ਵਾਰ ਇੰਨਾ ਵੱਡਾ ਵਿਕਾਸ ਕਰ ਚੁੱਕੀ ਹੈ ਅਤੇ ਹੋਵੇ ਵੀ ਕਿਉਂ ਨਾ? ਕਿਉਂਕਿ ਇਹ ਥੀਮ ਪਾਰਕ, ਜਦੋਂ ਚਰਨਜੀਤ ਸਿੰਘ ਚੰਨੀ ਇਥੋਂ ਵਿਧਾਇਕ ਬਣੇ, ਦਾ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਸਮੇਂ ਨੀਂਹ ਪਥੱਰ ਰੱਖਿਆ ਗਿਆ ਸੀ ਕਿਉਂਕਿ ਉਸ ਸਮੇਂ ਸਿਆਸੀ ਸਫ਼ਾਂ ਵਿਚ ਇਹ ਚਰਚਾ ਸੀ ਕਿ ਸ਼ਹੀਦੀ ਜੋੜ ਮੇਲੇ ਜਾ ਦੁਸਹਿਰੇ ਮੌਕੇ ਗੁ. ਸ੍ਰੀ ਕਤਲਗੜ੍ਹ ਸਾਹਿਬ ਵਿਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਲਾਈ ਜਾਂਦੀ ਸਟੇਜ ਦਾ ਧਾਰਮਿਕ ਤੋਂ ਸਿਆਸੀਕਰਨ ਹੋ ਜਾਂਦਾ ਸੀ, ਜਿਸ ਕਾਰਨ ਬੇਹੱਦ ਇਤਰਾਜ ਅਤੇ ਸੰਤਾਪ ਉਥੋਂ ਦੇ ਵਿਧਾਇਕ (ਅੱਜ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ) ਨੇ ਵੀ ਭੋਗਿਆ। ਸ਼ਾਇਦ ਇਸੇ ਕਾਰਨ ਚੰਨੀ ਦੀ ਅਰਦਾਸ ਵਾਹਿਗੁਰੂ ਨੇ ਸੁਣੀ ਹੈ ।
ਇਹ ਵੀ ਪੜ੍ਹੋ: ਕਰਤਾਰਪੁਰ ਸਾਹਿਬ ਜਾਣ ਲਈ ਕਿਵੇਂ ਕਰੀਏ ਅਪਲਾਈ, ਕਿੰਨੇ ਲੱਗਣਗੇ ਪੈਸੇ, ਜਾਣੋ ਪੂਰੀ ਪ੍ਰਕਿਰਿਆ
ਖ਼ੈਰ! ਉਸ ਵੇਲੇ ਦੇ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੇ ਇਸ ਪ੍ਰਾਜੈਕਟ ਲਈ ਪੈਸਾ ਭੇਜਿਆ ਪਰ ਅਕਾਲੀ ਸਰਕਾਰ ਇਹ ਕਿਵੇਂ ਜਰ ਸਕਦੀ ਸੀ ਕਿ ਕਾਂਗਰਸ ਰਾਜ ਸਮੇਂ ਸ਼ੁਰੂ ਹੋਏ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਨ ਦੇਵੇ। ਉਂਝ ਸਿਆਸਤਬਾਜ਼ੀ ਹੁੰਦੀ ਰਹੀ ਕਿ ਇਸ ਪ੍ਰਾਜੈਕਟ ਨੂੰ ਜਲਦੀ ਸਿਰੇ ਚਾੜਿਆ ਜਾਵੇਗਾ। ਚੰਨੀ ਦੀ ਅਣਥੱਕ ਕੋਸ਼ਿਸ਼ ਰਹੀ ਕਿ ਇਹ ਪ੍ਰਾਜੈਕਟ ਜਲਦੀ ਨੇਪਰੇ ਚੜ੍ਹੇ ਅਤੇ ਫੇਰ ਕੈਪਟਨ ਵੇਲੇ ਕੈਬਨਿਟ ਮੰਤਰੀ ਚੰਨੀ ਨੇ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਦੀਆਂ ਕੋਸ਼ਿਸ਼ਾਂ ਹੋਰ ਤੇਜ਼ੀ ਨਾਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫੇਰ ਵੀ ਇਹ ਪ੍ਰਾਜੈਕਟ ਇਸ ਵਾਰ ਦਸੰਬਰ ’ਚ ਪੂਰਾ ਹੁੰਦਾ ਨਜ਼ਰ ਨਹੀਂ ਸੀ ਆ ਰਿਹਾ। ਸ਼ਾਇਦ ਆਏ ਦਿਨ ਗੁ. ਸ੍ਰੀ ਕਤਲਗੜ੍ਹ ਸਾਹਿਬ ਵਿਚ ਮੁੱਖ ਮੰਤਰੀ ਚੰਨੀ ਵੱਲੋਂ ਕੀਤੀਆਂ ਅਰਦਾਸ ਇਸ ਪ੍ਰਾਜੈਕਟ ਦੇ ਸੱਚ ਦੇ ਰਾਹ ’ਤੇ ਚੱਲਦਿਆਂ ਮਨਜ਼ੂਰ ਹੋ ਗਈਆਂ ਅਤੇ ਅਚਾਨਕ ਚੰਨੀ ਨੂੰ ਗੁਰੂ ਸਾਹਿਬ ਨੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾ ਦਿੱਤਾ, ਫਿਰ ਕੀ ਸੀ ਇਸ ਪ੍ਰਾਜੈਕਟ ਨੂੰ ਖੰਭ ਲੱਗ ਗਏ ਹੋਣ ਅਤੇ ਅਗਲਾ ਪ੍ਰਾਜੈਕਟ ਦਿਨਾਂ ਵਿਚ ਹੀ ਪੂਰਾ ਹੋ ਗਿਆ।
ਇਸ ਬਹੁ-ਕਰੋੜੀ ਪ੍ਰਾਜੈਕਟ ਲਈ ਨਾ ਕਿਸੇ ਠੇਕੇਦਾਰ ਨੇ ਅਨਾਕਾਰੀ ਕੀਤੀ ਅਤੇ ਨਾ ਕੋਈ ਟੈਂਡਰ ਫੈਲ ਹੋਇਆ। 53 ਦਿਨਾਂ ਬਾਅਦ ਇਹ ਪ੍ਰਾਜੈਕਟ ਤੂਫ਼ਾਨੀ ਗਤੀ ਨਾਲ ਪੂਰਾ ਹੋ ਗਿਆ। ਇੰਝ ਜੇਕਰ ਨੀਅਤ ਅਤੇ ਨੀਤੀ ਸਾਫ਼ ਹੋਵੇ ਤਾਂ ਸਰਕਾਰਾਂ ਕੀ ਨਹੀਂ ਕਰ ਸਕਦੀਆਂ । ਹੁਣ ਇਹ ਕਿਸੇ ਅਜੂਬੇ ਵਾਂਗੂ ਥੀਮ ਪਾਰਕ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸ ਵਿਚ ਸ਼ਾਮਲ ਹੋ ਜਾਵੇਗਾ। ਜਦਕਿ ਕੁਝ ਲੋਕਾਂ ਦੀ ਇਹ ਵੀ ਸਲਾਹ ਹੈ ਕਿ ਇਸ ਥੀਮ ਪਾਰਕ ਦੇ ਗੇਟ ’ਤੇ ‘ਜੀ ਆਇਆ ਨੂੰ’ ਲਿਖਣ ਦੀ ਬਜਾਏ ਜੇਕਰ ‘ਪ੍ਰਣਾਮ ਸ਼ਹੀਦਾਂ ਨੂੰ ਲਿਖ ਦਿੱਤਾ ਜਾਵੇ’ ਤਾਂ ਬੇਹੱਦ ਚੰਗੀ ਗੱਲ ਹੋਵੇਗੀ ਅਤੇ ਇਸ ਥੀਮ ਪਾਰਕ ਦਾ ਮਨੋਰਥ ਵੀ ਪੂਰਾ ਹੋ ਜਾਵੇਗਾ। ਉਂਝ ਹਲੀਮੀ ਭਰੇ ਚਰਨਜੀਤ ਸਿੰਘ ਚੰਨੀ ਇਸ ਸੁਝਾਅ ਨੂੰ ਸਹਿਜੇ ਹੀ ਮੰਨ ਲੈਣਗੇ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਐਲਾਨ, ਸਰਕਾਰ ਬਣਨ ’ਤੇ ਪੰਜਾਬੀਆਂ ਲਈ ਰਾਖਵੀਆਂ ਹੋਣਗੀਆਂ 75 ਫ਼ੀਸਦੀ ਨੌਕਰੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੈਕਸੀਨੇਸ਼ਨ ਸਟਾਫ ਨੂੰ ਸ਼ਨੀਵਾਰ ਤੇ ਐਤਵਾਰ ਦੀ ਬਜਾਏ ਹਫ਼ਤੇ ਦੇ ਹੋਰ ਦਿਨਾਂ ’ਚ ਮਿਲੇਗੀ ਛੁੱਟੀ
NEXT STORY