ਜੀਰਕਪੁਰ (ਗੁਰਪ੍ਰੀਤ) : ਛੱਤਬੀੜ ਚਿੜੀਆਘਰ ਜਾਣ ਵਾਲੇ ਸੈਲਾਨੀਆਂ ਨੂੰ ਹੁਣ ਇੱਥੇ ਘੁੰਮਣ ਦਾ ਹੋਰ ਵੀ ਜ਼ਿਆਦਾ ਮਜ਼ਾ ਆਵੇਗਾ ਕਿਉਂਕਿ ਚਿੜੀਆਘਰ 'ਚ ਪਿਛਲੇ ਕਈ ਦਿਨਾਂ ਤੋਂ ਬੰਦ ਪਿਆ ਪੰਛੀਆਂ ਦਾ ਬਾੜਾ ਸੈਲਾਨੀਆਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਕਈ ਸੂਬਿਆਂ 'ਚ ਬਰਡ ਫਲੂ ਦੀ ਦਸਤਕ ਤੋਂ ਬਾਅਦ ਛੱਤਬੀੜ ਛਿੜੀਆਘਰ ਪ੍ਰਸ਼ਾਸਨ ਨੇ ਸੁਰੱਖਿਆ ਨੂੰ ਵੇਖਦੇ ਹੋਏ ਪੰਛੀਆਂ ਦੇ ਬਾੜੇ ਨੂੰ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਪੰਜਾਬ ਸਰਕਾਰ ਮੁਫ਼ਤ ਦੇਵੇਗੀ ਇਹ ਸਹੂਲਤ, ਇੰਝ ਕਰੋ ਅਪਲਾਈ
ਇਸ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵੀ ਛੱਤਬੀੜ ਚਿੜੀਆਘਰ ਨੂੰ ਕਰੀਬ 8 ਮਹੀਨੇ ਬੰਦ ਰੱਖਣ ਤੋਂ ਬਾਅਦ ਦਸੰਬਰ, 2020 'ਚ ਇਸ ਨੂੰ ਖੋਲ੍ਹਿਆ ਗਿਆ ਸੀ। ਚਿੜੀਆਘਰ ਦੇ ਡਾਇਰੈਕਟਰ ਐੱਮ. ਸੁਧਾਗਰ ਨੇ ਦੱਸਿਆ ਕਿ ਪੰਛੀਆਂ, ਮੁਲਾਜ਼ਮਾਂ ਅਤੇ ਸੈਲਾਨੀਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਸਖ਼ਤ ਜੈਵ-ਸੁਰੱਖਿਆ ਉਪਾਅ ਕੀਤੇ ਜਾ ਰਹੇ ਹਨ। ਚਿੜੀਆਘਰ ਪੁੱਜਣ ਵਾਲੇ ਸੈਲਾਨੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਬਾਅਦ ਬੱਚਿਆਂ ਨਾਲ ਚਿੜੀਆਘਰ ਪਹੁੰਚ ਕੇ ਬਹੁਤ ਵਧੀਆ ਲੱਗ ਰਿਹਾ ਹੈ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਨੂੰ ਅਹੁਦਾ ਦੇਣ ਬਾਰੇ ਹਰੀਸ਼ ਰਾਵਤ ਦਾ ਵੱਡਾ ਬਿਆਨ ਆਇਆ ਸਾਹਮਣੇ, ਆਖੀ ਇਹ ਗੱਲ
ਇਸ ਦੇ ਨਾਲ ਹੀ ਪੰਛੀਆਂ ਦੇ ਬਾੜੇ 'ਚ ਵੱਖ-ਵੱਖ ਕਿਸਮਾਂ ਦੇ ਪੰਛੀਆਂ ਨੂੰ ਦੇਖ ਕੇ ਪੈਸਾ ਵਸੂਲ ਹੋ ਗਿਆ ਅਤੇ ਬੱਚਿਆਂ ਨੇ ਵੀ ਬਹੁਤ ਮਸਤੀ ਕੀਤੀ। ਸੈਲਾਨੀਆਂ ਨੇ ਕਿਹਾ ਕਿ ਚਿੜੀਆਘਰ 'ਚ ਅਜੇ ਲਾਇਨ ਸਫਾਰੀ ਬੰਦ ਹੈ ਅਤੇ ਸਭ ਲੋਕ ਹੁਣ ਇਸ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ
ਤਰਨਤਾਰਨ 'ਚ ਤੇਜ਼ਧਾਰ ਹਥਿਆਰ ਨਾਲ ਵੱਢੀ ਪਤਨੀ, ਲਾਸ਼ ਕਮਰੇ 'ਚ ਰੱਖ ਕੇ ਹੋਇਆ ਫਰਾਰ
NEXT STORY