ਮੋਹਾਲੀ : ਕੜਾਕੇ ਦੀ ਠੰਡ ਦੌਰਾਨ ਵੀ ਵੱਡੀ ਗਿਣਤੀ 'ਚ ਸੈਲਾਨੀ ਛੱਤਬੀੜ ਚਿੜੀਆਘਰ 'ਚ ਜਾਨਵਰਾਂ ਨੂੰ ਦੇਖਣ ਲਈ ਪੁੱਜੇ। ਠੰਡ ਅਤੇ ਧੁੰਦ ਕਾਰਨ ਜਾਨਵਰ ਕਾਫੀ ਦੇਰ ਤੱਕ ਆਪਣੇ ਪਿੰਜਰਿਆਂ 'ਚੋਂ ਬਾਹਰ ਨਹੀਂ ਨਿਕਲੇ, ਜਿਸ ਕਾਰਨ ਸੈਲਾਨੀਆਂ ਨੂੰ ਕਾਫੀ ਇੰਤਜ਼ਾਰ ਕਰਨਾ ਪਿਆ। ਆਮ ਤੌਰ 'ਤੇ ਚਿੜੀਆਘਰ ਸਵੇਰੇ 9 ਵਜੇ ਖੁੱਲ੍ਹ ਜਾਂਦਾ ਹੈ ਪਰ ਐਤਵਾਰ ਨੂੰ ਜ਼ਿਆਦਾ ਠੰਡ ਹੋਣ ਕਾਰਨ ਜਾਨਵਾਰਾਂ ਦੇ ਵਾੜੇ ਦੇਰ ਨਾਲ ਖੋਲ੍ਹੇ ਗਏ, ਜਿਸ ਕਾਰਨ ਸੈਲਾਨੀਆਂ ਨੇ ਜਾਨਵਰਾਂ ਨੂੰ ਦੇਖਣ ਲਈ ਕਾਫੀ ਉਡੀਕ ਕੀਤੀ ਪਰ ਜਿਵੇਂ ਹੀ ਦੁਪਹਿਰ ਨੂੰ ਧੁੱਪ ਖਿੜੀ ਤਾਂ ਜਾਨਵਰ ਧੁੱਪ ਦਾ ਮਜ਼ਾ ਲੈਂਦੇ ਹੋਏ ਨਜ਼ਰ ਆਏ। ਚਿੜੀਆਘਰ ਮੈਨਜਮੈਂਟ ਮੁਤਾਬਕ ਬੰਗਾਲ ਟਾਈਗਰ ਅਤੇ ਲਾਇਨ ਸਫਾਰੀ ਦੇਖਣ ਲੀ ਸੈਲਾਨੀਆਂ ਦੀ ਲਾਈਨ ਲੱਗੀ ਰਹੀ ਕਿਉਂਕਿ ਗਣਤੰਤਰ ਦਿਵਸ ਨੂੰ ਨੈਸ਼ਨਲ ਹਾਲੀਡੇਅ ਹੋਣ ਕਾਰਨ ਚਿੜੀਆਘਰ ਬੰਦ ਸੀ, ਇਸ ਲਈ ਗਣਤੰਤਰ ਦਿਵਸ ਤੋਂ ਬਾਅਦ ਪਹਿਲਾਂ ਐਤਵਾਰ ਪਿਆ ਤਾਂ ਛੁੱਟੀ ਮਨਾਉਣ ਲੋਕ ਪਰਿਵਾਰ ਸਮੇਤ ਚਿੜੀਆਘਰ ਪਹੁੰਚ ਗਏ। 2 ਵਜੇ ਤੋਂ ਬਾਅਦ ਟਿਕਟ ਖਿੜਕੀ 'ਤੇ ਸੈਂਕੜੇ ਲੋਕਾਂ ਦੀ ਲਾਈਨ ਲੱਗੀ ਹੋਈ ਸੀ। ਲੋਕਾਂ ਨੂੰ ਟਿਕਟ ਲਈ ਵੀ ਕਾਫੀ ਦੇਰ ਤੱਕ ਇੰਤਜ਼ਾਰ ਕਰਨਾ ਪਿਆ।
ਨਸ਼ੇ ਦੀਆਂ ਗੋਲੀਆਂ ਸਣੇ ਨੌਜਵਾਨ ਕਾਬੂ
NEXT STORY