ਮਾਛੀਵਾੜਾ ਸਾਹਿਬ (ਟੱਕਰ) : ਠੱਗਾਂ ਵਲੋਂ ਲੋਕਾਂ ਨੂੰ ਨਵੇਂ-ਨਵੇਂ ਢੰਗਾਂ ਨਾਲ ਠੱਗਿਆ ਜਾ ਰਿਹਾ ਹੈ ਅਤੇ ਹੁਣ ਉਹ ਪੁਲਸ ਵਾਲੇ ਬਣ ਕੇ ਵੀ ਲੋਕਾਂ ਨਾਲ ਠੱਗੀ ਮਾਰਨ ਲੱਗ ਪਏ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੜਿਆਣਾ ਕਲਾਂ ਦੇ ਦੁਕਾਨਦਾਰ ਨਾਲ ਵਾਪਰਿਆ ਜਿਸ ਨੂੰ ਇਕ ਵਿਅਕਤੀ ਨੇ ਪੁਲਸ ਦਾ ਡੀ. ਐੱਸ. ਪੀ. ਬਣ ਕੇ 50 ਹਜ਼ਾਰ ਰੁਪਏ ਠੱਗ ਲਏ। ਕੜਿਆਣਾ ਕਲਾਂ ਵਿਖੇ ਕਰਿਆਨੇ ਦੀ ਦੁਕਾਨ ਕਰਦੇ ਗਰੀਬ ਦਾਸ ਨੇ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਦੁਕਾਨ ਵਿਚ ਕੰਮ ਕਰ ਰਿਹਾ ਸੀ ਕਿ ਉਸ ਨੂੰ ਇਕ ਫੋਨ ਆਇਆ ਜਿਸ ਨੇ ਕਿਹਾ ਕਿ ਉਹ ਡੀਐੱਸਪੀ ਬੋਲ ਰਿਹਾ ਹੈ ਅਤੇ ਤੇਰਾ ਲੜਕਾ ਹਰਚਰਨ ਸਿੰਘ ਜਿਸ ਨੇ ਇਕ ਅਪਰਾਧਿਕ ਵਿਅਕਤੀ ਨੂੰ ਲਿਫਟ ਦਿੱਤੀ ਹੈ ਜਿਸ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ. ਐੱਸ. ਪੀ. ਨੇ ਕਿਹਾ ਕਿ ਜੇਕਰ ਉਸ ਨੂੰ ਛੁਡਵਾਉਣਾ ਹੈ ਤਾਂ ਡੇਢ ਲੱਖ ਰੁਪਏ ਲੱਗੇਗਾ।
ਇਹ ਵੀ ਪੜ੍ਹੋ : ਫਿਰ ਸੁਰਖੀਆਂ ’ਚ ਜਲੰਧਰ ਦਾ ਮਸ਼ਹੂਰ ਕੁੱਲੜ ਪਿੱਜ਼ਾ ਕਪਲ, ਗੁਰਪ੍ਰੀਤ ਕੌਰ ਨੇ ਕੈਮਰੇ ਸਾਹਮਣੇ ਆਖੀ ਵੱਡੀ ਗੱਲ
ਇਨ੍ਹਾਂ ਠੱਗਾਂ ਨੇ ਨਾਲ ਹੀ ਫੋਨ ’ਤੇ ਰੌਂਦੇ ਵਿਅਕਤੀ ਦੀ ਅਵਾਜ਼ ਸੁਣਾਈ ਅਤੇ ਕਿਹਾ ਕਿ ਤੇਰਾ ਲੜਕਾ ਰੋ ਰਿਹਾ ਹੈ ਅਤੇ ਜੇਕਰ ਇਸ ਨੂੰ ਛੁਡਵਾਉਣਾ ਹੈ ਤਾਂ ਪੈਸੇ ਦਾ ਇੰਤਜ਼ਾਮ ਕਰ। ਗਰੀਬ ਦਾਸ ਨੇ ਦੱਸਿਆ ਕਿ ਉਹ ਪੈਸੇ ਇਕੱਠੇ ਕਰਨ ਲੱਗ ਪਿਆ ਹੈ ਅਤੇ ਉਸਨੇ ਠੱਗਾਂ ਵਲੋਂ ਦੱਸੇ ਨੰਬਰ ’ਤੇ 50 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਫਿਰ ਇਨ੍ਹਾਂ ਠੱਗਾਂ ਨੇ ਫੋਨ ਕਰਕੇ ਕਿਹਾ ਕਿ ਪੈਸੇ ਘੱਟ ਹਨ, ਹੋਰ ਪੈਸੇ ਟਰਾਂਸਫ਼ਰ ਕਰ। ਜਦੋਂ ਉਸਨੇ ਇਹ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਉਨ੍ਹਾਂ ਨੇ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਹਰਚਰਨ ਸਿੰਘ ਨੂੰ ਫੋਨ ਲਗਾਇਆ ਅਤੇ ਉਸਨੇ ਫੋਨ ਚੁੱਕ ਕੇ ਕਿਹਾ ਕਿ ਉਹ ਫੈਕਟਰੀ ਵਿਚ ਕੰਮ ਕਰ ਰਿਹਾ ਹੈ, ਉਸਨੂੰ ਕਿਸੇ ਪੁਲਸ ਨੇ ਗ੍ਰਿਫ਼ਤਾਰ ਨਹੀਂ ਕੀਤਾ। ਸ਼ਿਕਾਇਤਕਰਤਾ ਅਨੁਸਾਰ ਠੱਗਾਂ ਨੇ ਉਸ ਤੋਂ ਪੁਲਸ ਵਾਲਾ ਬਣ ਕੇ 50 ਹਜ਼ਾਰ ਰੁਪਏ ਠੱਗ ਲਏ ਅਤੇ ਅਜਿਹੇ ਵਿਅਕਤੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੇ ਕਾਰਨ ਉਜੜਿਆ ਇਕ ਹੋਰ ਘਰ, 22 ਸਾਲਾ ਨੌਜਵਾਨ ਦੀ ਗਈ ਜਾਨ, ਸ਼ਮਸ਼ਾਨਘਾਟ 'ਚੋਂ ਮਿਲੀ ਲਾਸ਼
NEXT STORY