ਬਟਾਲਾ, (ਬੇਰੀ)- ਥਾਣਾ ਸਦਰ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ 3 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਦਰਖਾਸਤ 'ਚ ਹਰਜਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਪਿੰਡ ਢਡਿਆਲਾ ਨੱਤ ਨੇ ਲਿਖਵਾਇਆ ਹੈ ਕਿ ਮੈਂ ਆਪਣੇ ਲੜਕੇ ਮਨਜੋਤ ਸਿੰਘ ਨੂੰ ਵਿਦੇਸ਼ ਜਾਰਜੀਆ ਭੇਜਣ ਦੇ ਬਦਲੇ 1 ਲੱਖ 80 ਹਜ਼ਾਰ ਰੁਪਏ ਦਿੱਤੇ ਸੀ, ਜੋ ਸੰਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ, ਡਾਇਰੈਕਟਰ ਰਾਜਬੀਰ ਸਿੰਘ ਚੀਮਾ ਵਾਸੀ ਮੋਹਾਲੀ ਨੇ 65000 ਰੁਪਏ ਮੈਨੂੰ ਵਾਪਸ ਕਰ ਦਿੱਤੇ ਪਰ 1 ਲੱਖ 25 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ ਅਤੇ ਨਾ ਹੀ ਮੇਰੇ ਲੜਕੇ ਨੂੰ ਵਿਦੇਸ਼ ਭੇਜਿਆ। ਅਜਿਹਾ ਕਰ ਕੇ ਉਕਤ ਲੋਕਾਂ ਨੇ ਮੇਰੇ ਨਾਲ ਧੋਖਾਦੇਹੀ ਕੀਤੀ ਹੈ। ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਨਿਰਮਲ ਸਿੰਘ ਨੇ ਕਾਰਵਾਈ ਕਰਦੇ ਹੋਏ ਤਿੰਨਾਂ ਵਿਰੁੱਧ ਹਰਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧੋਖਾਦੇਹੀ ਦਾ ਥਾਣਾ ਸਦਰ 'ਚ ਮਾਮਲਾ ਦਰਜ ਕਰ ਲਿਆ ਹੈ।
ਮੋਟਰਸਾਈਕਲ ਤੇ ਸਾਈਕਲ ਦੀ ਟੱਕਰ 'ਚ 1 ਦੀ ਮੌਤ
NEXT STORY