ਚੰਡੀਗੜ੍ਹ, (ਸੁਸ਼ੀਲ)- ਚੰਡੀਗੜ੍ਹ ਪੁਲਸ ਵਿਚ ਕਾਂਸਟੇਬਲ ਤੋਂ ਲੈ ਕੇ ਏ. ਐੱਸ. ਆਈ. ਭਰਤੀ ਕਰਵਾਉਣ ਦੇ ਨਾਮ 'ਤੇ ਠੱਗੀ ਕਰਨ ਦੇ ਮਾਮਲੇ ਵਿਚ ਸਰਗਨੇ ਸੁਖਦੇਵ ਨੂੰ ਗ੍ਰਿਫ਼ਤਾਰ ਕੀਤਾ ਸੀ। ਕ੍ਰਾਈਮ ਬ੍ਰਾਂਚ ਨੇ ਉਸ ਦੀ ਨਿਸ਼ਾਨਦੇਹੀ 'ਤੇ ਫਰਾਰ ਸਹਿ ਮੁਲਜ਼ਮ ਨੂੰ ਵੀ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਤਰਨਤਾਰਨ ਨਿਵਾਸੀ ਸੁਖਦੇਵ ਸਿੰਘ ਉਰਫ਼ ਸੁੱਖਾ ਦੇ ਰੂਪ ਵਿਚ ਹੋਈ ਹੈ। ਮੁਲਜ਼ਮ ਸੁੱਖਾ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਕ੍ਰਾਈਮ ਬਰਾਂਚ ਨੇ ਪੁੱਛਗਿੱਛ ਤੇ ਪੈਸੇ ਰਿਕਵਰ ਕਰਨ ਲਈ ਉਸ ਦਾ ਤਿੰਨ ਦਿਨਾਂ ਦਾ ਰਿਮਾਂਡ ਮੰਗਿਆ। ਇਸ 'ਤੇ ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ। ਕ੍ਰਾਈਮ ਬਰਾਂਚ ਸੁਖਦੇਵ ਤੇ ਸਹਿ ਮੁਲਜ਼ਮ ਸੁੱਖਾ ਨੂੰ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਇਕ ਲੜਕੀ ਤੇ ਚਾਰ ਨੌਜਵਾਨਾਂ ਨੂੰ ਜੁਆਇਨਿੰਗ ਲੈਟਰ ਦੇਣ ਲਈ ਖੁਦ ਕੰਪਿਊਟਰ 'ਤੇ ਤਿਆਰ ਕੀਤੇ ਸਨ। ਪੁਲਸ ਟੀਮ ਹੁਣ ਜਲਦੀ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਕੰਪਿਊਟਰ ਜ਼ਬਤ ਕਰੇਗੀ।
ਬਜ਼ੁਰਗ ਹੱਤਿਆ ਮਾਮਲਾ : ਦੋਸ਼ੀ ਨੂੰ ਉਮਰਕੈਦ
NEXT STORY