ਲੁਧਿਆਣਾ (ਰਾਜ/ਗੌਤਮ): ਪੁਲਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੁਧਿਆਣਾ ਪੁਲਸ ਵੱਲੋਂ ਸ਼ਹਿਰ ਵਿਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ, ਨਸ਼ਿਆਂ ‘ਤੇ ਰੋਕ ਲਗਾਉਣ ਅਤੇ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਕੜੀ ਤਹਿਤ ਅੱਜ ਏ.ਸੀ.ਪੀ. ਟ੍ਰੈਫਿਕ-1 ਜਤਿਨ ਬਾਂਸਲ ਦੀ ਅਗਵਾਈ ਵਿਚ ਮਲਹਾਰ ਰੋਡ ਇਲਾਕੇ ਵਿਚ ਵਿਸ਼ੇਸ਼ ਸਰਚ ਅਤੇ ਚੈਕਿੰਗ ਆਪ੍ਰੇਸ਼ਨ ਚਲਾਇਆ ਗਿਆ।
ਨੌਜਵਾਨਾਂ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਦੇ ਮੱਦੇਨਜ਼ਰ ਮਲਹਾਰ ਰੋਡ ‘ਤੇ ਸਥਿਤ ਵੱਖ-ਵੱਖ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੀ ਗਹਿਰਾਈ ਨਾਲ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਪਾਬੰਦੀਸ਼ੁਦਾ ਈ-ਸਿਗਰੇਟ ਅਤੇ ਵੇਪਸ ਦੀ ਗੈਰ-ਕਾਨੂੰਨੀ ਵਿਕਰੀ ‘ਤੇ ਨਕੇਲ ਕਸਣਾ ਸੀ। ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਦੇ ਹੋਏ 2 FIR ਦਰਜ ਕੀਤੀਆਂ ਗਈਆਂ।
ਮੋਡੀਫਾਈਡ ਵਾਹਨਾਂ ਦੇ ਕੱਟੇ ਚਾਲਾਨ
ਸੜਕ ਸੁਰੱਖਿਆ ਮਹੀਨੇ ਦੇ ਤਹਿਤ ਟ੍ਰੈਫਿਕ ਪੁਲਸ ਵੱਲੋਂ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਦੌਰਾਨ ਖਾਸ ਤੌਰ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਮੋਡੀਫਾਈਡ ਕੀਤੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਚੈਕਿੰਗ ਦੌਰਾਨ ਕਾਲੀ ਫਿਲਮ/ਟਿੰਟਡ ਸ਼ੀਸ਼ੇ ਲਗੇ ਵਾਹਨਾਂ, ਗੈਰ-ਕਾਨੂੰਨੀ ਹਾਈ-ਇੰਟੈਂਸਿਟੀ ਲਾਈਟਾਂ ਅਤੇ ਫਲੈਸ਼ਰ, ਗੈਰ-ਕਾਨੂੰਨੀ ਪੁਲਸ/ਸਰਕਾਰੀ ਲੋਗੋ ਅਤੇ ਸਟਿੱਕਰ ਲਗੇ ਵਾਹਨਾਂ ਵਿਰੁੱਧ ਸਖ਼ਤ ਰੁਖ ਅਪਨਾਇਆ ਗਿਆ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਮੌਕੇ ‘ਤੇ ਹੀ 25 ਚਲਾਨ ਕੀਤੇ ਗਏ।
ਪੰਜਾਬ 'ਚ ਡਿੱਗਿਆ ਪਾਰਾ, ਬੱਲੋਵਾਲ ਸੌਂਖੜੀ 'ਚ ਸਿਫ਼ਰ ਰਹਿ ਗਿਆ ਤਾਪਮਾਨ
NEXT STORY