ਅੰਮ੍ਰਿਤਸਰ (ਮਹਿੰਦਰ)— ਜਾਅਲਸਾਜ਼ੀ ਤੇ ਧੋਖਾਦੇਹੀ ਦੇ ਇਕ ਮਾਮਲੇ 'ਚ ਸੀ. ਜੇ. ਐੱਮ. ਦੀ ਅਦਾਲਤ ਵੱਲੋਂ 5 ਸਾਲ ਦੀ ਕੈਦ ਅਤੇ 40 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਪ੍ਰਾਪਤ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਸੈਸ਼ਨ ਕੋਰਟ ਵੱਲੋਂ ਉਸ ਸਮੇਂ ਭਾਰੀ ਰਾਹਤ ਮਿਲੀ, ਜਦੋਂ ਜ਼ਿਲਾ ਅਤੇ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਉਨ੍ਹਾਂ ਦੀ ਨਾ ਸਿਰਫ ਜ਼ਮਾਨਤ ਦੀ ਮੰਗ ਹੀ ਮਨਜ਼ੂਰ ਕੀਤੀ, ਸਗੋਂ ਸੀ. ਜੇ. ਐੱਮ. ਵੱਲੋਂ ਸੁਣਾਈ ਗਈ 5 ਸਾਲ ਦੀ ਕੈਦ ਦੀ ਸਜ਼ਾ ਨੂੰ ਵੀ ਮੁਅੱਤਲ ਕਰਦਿਆਂ ਉਸ ਦੀ ਅਪੀਲ 'ਤੇ ਸੁਣਵਾਈ ਕਰਨ ਦੀ ਵੀ ਆਗਿਆ ਦੇਣ ਦਾ ਫੈਸਲਾ ਕੀਤਾ। ਅਦਾਲਤ ਨੇ ਜ਼ਮਾਨਤ ਦੀ ਮੰਗ ਨੂੰ ਸਵੀਕਾਰ ਕਰਦਿਆਂ ਸੀ. ਜੇ. ਐੱਮ. (ਟਰਾਇਲ ਕੋਰਟ) ਨੂੰ ਆਪਣੀ ਤਸੱਲੀ ਦੇ ਆਧਾਰ 'ਤੇ ਡਾ. ਸੰਤੋਖ ਸਿੰਘ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੇ ਆਦੇਸ਼ ਜਾਰੀ ਕਰਦਿਆਂ ਉਨ੍ਹਾਂ ਦੀ ਅਪੀਲ 'ਤੇ ਸੁਣਵਾਈ ਸ਼ੁਰੂ ਕਰਨ ਲਈ 22 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।
ਰੂਸੀ ਰਾਸ਼ਟਰਪਤੀ ਵੀਰਵਾਰ ਤੋਂ ਭਾਰਤ ਦੌਰੇ 'ਤੇ (ਪੜ੍ਹੋ 4 ਅਕਤੂਬਰ ਦੀਆਂ ਖਾਸ ਖਬਰਾਂ)
NEXT STORY