ਅੰਮ੍ਰਿਤਸਰ— ਅਦਾਲਤ ਵਿਚ ਸਜ਼ਾ ਯਾਫਤਾ ਪ੍ਰਾਪਤ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸੰਤੋਖ ਸਿੰਘ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਇਹ ਫੈਸਲਾ ਐਗਜ਼ੀਕਿਊਟਿਵ ਅਤੇ ਜਰਨਲ ਹਾਊਸ ਦੀ ਮੀਟਿੰਗ ਵਿਚ ਲਿਆ ਗਿਆ ਹੈ। ਇਸ ਦਾ ਐਲਾਨ ਦੀਵਾਨ ਵਿਚ ਸੈਕਟਰੀ ਨਰਿੰਦਰ ਸਿੰਘ ਖੁਰਾਨਾ ਨੇ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸੰਤੋਖ ਸਿੰਘ ਧੋਖਾਦੇਹੀ ਅਤੇ ਜਾਅਲਸਾਜ਼ੀ ਦੇ ਇਕ ਮਾਮਲੇ 'ਚ ਦੋਸ਼ੀ ਸਾਬਿਤ ਹੋਣ ਜਾਣ ਤੋਂ ਬਾਅਦ ਸਥਾਨਕ ਸੀ. ਜੇ. ਐੱਮ. ਰਵਿੰਦਰਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਉਨ੍ਹਾਂ ਨੂੰ 5 ਵੱਖ-ਵੱਖ ਜੁਰਮਾਂ 'ਚ ਦੋ ਤੋਂ 5 ਸਾਲ ਤਕ ਕੈਦ ਕੀਤੇ ਜਾਣ ਅਤੇ ਇਨ੍ਹਾਂ ਜੁਰਮਾਂ 'ਚ ਕੁਲ 40 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ।
ਓਧਰ ਸੰਤੋਖ ਸਿੰਘ ਦਾ ਸਕਾ ਭਰਾ ਇੰਦਰਪਾਲ ਸਿੰਘ, ਜੋ ਕਿ ਵਿਦੇਸ਼ 'ਚ ਦੱਸਿਆ ਜਾਂਦਾ ਹੈ, ਅਦਾਲਤ ਉਸ ਨੂੰ ਭਗੌੜਾ ਐਲਾਨ ਕਰ ਚੁੱਕੀ ਹੈ। ਸਥਾਨਕ ਅਜਨਾਲਾ ਰੋਡ 'ਤੇ ਸਥਿਤ ਪਿੰਡ ਹੇਰ 'ਚ ਇਕ ਸਾਂਝ ਪਰਿਵਾਰ ਦੀ 12 ਕਨਾਲਾਂ 11 ਮਰਲੇ ਜ਼ਮੀਨ ਹੜੱਪਣ ਦੀ ਨੀਅਤ ਨਾਲ ਉਸ ਦਾ ਜਾਅਲੀ ਐਗਰੀਮੈਂਟ ਤਿਆਰ ਕਰਵਾਉਣ ਦੇ ਦੋਸ਼ 'ਚ ਸਥਾਨਕ ਹਾਈਡ ਮਾਰਕੀਟ, ਜੀ. ਟੀ. ਰੋਡ ਅੰਮ੍ਰਿਤਸਰ ਨਿਵਾਸੀ ਅਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸੰਤੋਖ ਸਿੰਘ ਪੁੱਤਰ ਵਰਿਆਮ ਸਿੰਘ ਅਤੇ ਉਸ ਦੇ ਸਕੇ ਭਰਾ ਇੰਦਰਪਾਲ ਸਿੰਘ ਵਿਰੁੱਧ ਉਪਰੋਕਤ ਅਦਾਲਤ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਚਲ ਰਿਹਾ ਸੀ। ਇਹ ਕੇਸ ਗਲੀ ਵਜ਼ੀਰਾਂ ਵਾਲੀ, ਰਾਜਾਸਾਂਸੀ ਅਜਨਾਲਾ ਨਿਵਾਸੀ ਮਨਜੀਤ ਸਿੰਘ ਪੁੱਤਰ ਘਣਸ਼ਿਆਮ ਸਿੰਘ ਅਤੇ ਸਥਾਨਕ ਸ਼ਹੀਦ ਊਧਮ ਸਿੰਘ ਨਗਰ ਨਿਵਾਸੀ ਮਹਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਨੇ 5 ਫਰਵਰੀ 2010 ਨੂੰ ਦਾਇਰ ਕੀਤਾ ਸੀ।
ਧੋਖੇਬਾਜ਼ ਐੱਨ. ਆਰ. ਆਈ. ਪਤੀਆਂ ਖਿਲਾਫ 40 ਹਜ਼ਾਰ ਔਰਤਾਂ ਨੇ ਖੋਲ੍ਹਿਆ ਮੋਰਚਾ
NEXT STORY