ਜਲੰਧਰ/ਚੰਡੀਗੜ੍ਹ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਰੋਕਣ ਲਈ ਮੋਬਾਇਲ ਫੂਡ ਟੈਸਟਿੰਗ ਲੈਬੋਰਟਰੀ ਨੂੰ ਰਵਾਨਾ ਕੀਤਾ। ਕੇਂਦਰ ਸਰਕਾਰ ਵਲੋਂ ਮੁਹੱਈਆ ਫੰਡਾਂ ਤੋਂ ਸਥਾਪਿਤ ਲੈਬੋਰਟਰੀ ਨੂੰ ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਵਲੋਂ ਬਣਾਇਆ ਗਿਆ ਹੈ। ਇਸ ਲੈਬੋਰਟਰੀ ਰਾਹੀਂ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਦੁੱਧ, ਪਾਣੀ, ਖਾਣਾ ਬਣਾਉਣ ਲਈ ਵਰਤੇ ਜਾਣ ਵਾਲੇ ਤੇਲ ਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਟੈਸਟ ਕੀਤੇ ਜਾਣਗੇ।
ਫੂਡ ਸੇਫਟੀ ਆਨ ਵ੍ਹੀਲਜ਼ ਨਾਮਕ ਵੈਨ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਟੈਸਟ ਕਰਨ ਵਾਲੇ ਸਾਰੇ ਪ੍ਰੋਡਕਟਸ ਮੌਜੂਦ ਰਹਿਣਗੇ। ਹਲਦੀ ਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਸਿੰਥੈਟਿਕ ਰੰਗਾਂ ਦੀ ਵਰਤੋਂ ਦਾ ਵੀ ਇਸ ਲੈਬੋਰਟਰੀ ਵਲੋਂ ਪਤਾ ਲਾਇਆ ਜਾਵੇਗਾ। ਮੋਬਾਇਲ ਲੈਬੋਰਟਰੀ ਨੂੰ ਰਵਾਨਾ ਕਰਦੇ ਸਮੇਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਮੋਬਾਇਲ ਲੈਬੋਰਟਰੀ ਵਲੋਂ ਮੌਕੇ 'ਤੇ ਹੀ ਸੈਂਪਲ ਭਰੇ ਜਾ ਸਕਦੇ ਹਨ। ਮੁੱਖ ਮੰਤਰੀ ਨੇ ਇਸ ਮੌਕੇ ਐਂਡ੍ਰਾਇਡ ਮੋਬਾਇਲ ਐਪ ਫੂਡ ਸੇਫਟੀ ਪੰਜਾਬ ਵੀ ਲਾਂਚ ਕੀਤਾ, ਜਿਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਨਾਲ ਲੋਕਾਂ ਨੂੰ ਪਤਾ ਲੱਗੇਗਾ ਕਿ ਮਿਲਾਵਟ ਦਾ ਪਤਾ ਲਾਉਣ ਲਈ ਉਨ੍ਹਾਂ ਨੂੰ ਕੀ ਕਦਮ ਚੁੱਕਣੇ ਪੈਣਗੇ। ਇਸ ਪਹਿਲ ਤੋਂ ਬਾਅਦ ਲਾਭਪਾਤਰੀ ਵਲੋਂ ਰਜਿਸਟ੍ਰੇਸ਼ਨ ਤੇ ਲਾਇਸੈਂਸ ਲੈਣ ਲਈ ਆਨਲਾਈਨ ਬੇਨਤੀ ਵੀ ਕੀਤੀ ਜਾ ਸਕੇਗੀ।
ਵਿਜੀਲੈਂਸ ਨੇ ਕਾਬੂ ਕੀਤਾ ਆਰ. ਟੀ. ਏ. ਪਿਆਰਾ ਸਿੰਘ
NEXT STORY