ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਮਜੀਠੀਆ ਨੇ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਅਸਲ ਯੁੱਧ ਤਾਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਹੀ ਲੜ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਦੀ ਸਿਹਤ ਅਤੇ ਇਲਾਜ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਦੂਜੇ ਦਿਨ ਕਦੇ ਫੋਰਟਿਸ ਅਤੇ ਕਦੇ ਬੈਂਗਲੁਰੂ ਵਿਚ ਇਲਾਜ ਕਰਵਾਉਣ ਲਈ ਚਲੇ ਜਾਂਦੇ ਹਨ। ਮਜੀਠੀਆ ਨੇ ਤੰਜ ਕਸਦਿਆਂ ਕਿਹਾ ਕਿ ਜਿਹੜਾ ਵਿਅਕਤੀ ਆਪਣਾ ਨਿੱਜੀ ਯੁੱਧ ਨਹੀਂ ਜਿੱਤ ਸਕਿਆ, ਉਹ ਪੰਜਾਬ ਦਾ ਨਸ਼ਿਆਂ ਵਿਰੁੱਧ ਯੁੱਧ ਕਿਵੇਂ ਜਿੱਤੇਗਾ?
ਇਹ ਵੀ ਪੜ੍ਹੋ : ਪੰਜਾਬ ਦੀਆਂ ਹੱਦਾਂ 'ਤੇ ਲੱਗ ਗਏ ਨਾਕੇ, ਤਿੰਨ ਲੇਅਰਾਂ ਵਿਚ ਪੁਲਸ ਨੇ ਸਾਂਭੇ ਮੋਰਚੇ
ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਚੁੱਕੀ ਗਈ ਸਹੁੰ ਦੀ ਵੀ ਸਖ਼ਤ ਨਿਖੇਧੀ ਕੀਤੀ। ਮਜੀਠੀਆ ਅਨੁਸਾਰ, ਪੰਜਾਬ ਦੇ ਇਤਿਹਾਸ ਵਿਚ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਇਸ ਤਰ੍ਹਾਂ ਆਪਣੀ ਮਾਂ ਦੀ ਸਹੁੰ ਨਹੀਂ ਖਾਧੀ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਨੂੰ ਸਹੁੰ ਖਾਣ ਦੀ ਲੋੜ ਉਦੋਂ ਪਈ ਜਦੋਂ ਇਸ ਮਾਮਲੇ 'ਤੇ ਹੱਦੋਂ ਵੱਧ ਰੌਲਾ ਪੈ ਗਿਆ ਸੀ। ਉਨ੍ਹਾਂ ਨੇ ਸਿੱਧਾ ਸਵਾਲ ਪੁੱਛਿਆ ਕਿ ਜੇਕਰ ਮੁੱਖ ਮੰਤਰੀ ਨਸ਼ੇ ਨਹੀਂ ਕਰਦੇ ਸਨ, ਤਾਂ ਉਨ੍ਹਾਂ ਨੂੰ ਆਪਣੀ ਮਾਂ ਦੀ ਸਹੁੰ ਖਾਣ ਦੀ ਲੋੜ ਹੀ ਕੀ ਪਈ ਸੀ?
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੀ ਘਟਨਾ, ਬਿਜਲੀ ਦੇ ਮੀਟਰ ਰੀਡਿੰਗ ਕਰਨ ਵਾਲੇ ਮੁਲਾਜ਼ਮ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ 'ਤੇ ਹਰਸਿਮਰਤ ਬਾਦਲ ਨੇ CM ਮਾਨ ਨੂੰ ਘੇਰਿਆ
NEXT STORY