ਮਾਨਸਾ ( ਮਿੱਤਲ, ਜੱਸਲ ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿਲਾ ਮਾਨਸਾ ਦੀ ਫੇਰੀ ਦੌਰਾਨ ਉਨ੍ਹਾਂ ਨੂੰ ਮੰਗ-ਪੱਤਰ ਦੇਣ ਗਏ ਕਿਸਾਨਾਂ ਅਤੇ ਪੁਲਸ ਪ੍ਰਸ਼ਾਸਨ ਵਿਚਕਾਰ ਉਸ ਵੇਲੇ ਖੜਕਾ ਦੜਕਾ ਹੋ ਗਿਆ, ਜਦੋ ਪੁਲਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸਖਤੀ ਵਰਤ ਕੇ ਪਿੱਛੇ ਰੋਕ ਦਿੱਤਾ ਪਰ ਕਿਸਾਨਾਂ ਨੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਨਾਅਰੇਬਾਜ਼ੀ ਕੀਤੀ। ਆਖਰ ਕਿਸਾਨਾਂ ਦਾ ਰੋਹ ਦੇਖਦਿਆ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਕਾਰ ਰੋਕ ਕੇ ਮੰਗ-ਪੱਤਰ ਲੈਣ ਮਜ਼ਬੂਰ ਹੋਣਾ ਪਿਆ। ਇਸ ਮੰਗ-ਪੱਤਰ 'ਚ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਮੁੱਖ ਮੰਤਰੀ ਤੋ ਮੰਗ ਕੀਤੀ ਕਿ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਅਤੇ ਭੂਰੀ ਜੂੰ ਦਾ ਹਮਲਾ ਹੋਣÎ ਤੇ ਖੇਤੀਬਾੜੀ ਵਿਭਾਗ ਦੇ ਅਣਗੌਲਿਆ ਕਰਨ ਤੇ ਕਿਸਾਨਾਂ ਨੂੰ ਬੀਜੀ ਨਰਮੇ ਦੀ ਫਸਲਾਂ ਆਪਣੇ ਹੱਥੀ ਵਾਹੁਣ ਲਈ ਮਜ਼ਬੂਰ ਹੋਣਾ ਪਿਆ। ਇਸ ਲਈ ਮਾਨਸਾ ਜ਼ਿਲੇ 'ਚ ਕੋਈ ਤਜ਼ਰਬੇਕਾਰ ਖੇਤੀਬਾੜੀ ਅਫਸਰ ਦੀ ਨਿਯੁਕਤੀ ਕੀਤੀ ਜਾਵੇ। ਜਥੇਬੰਦੀ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸਰਦੂਲਗੜ• ਅਤੇ ਝੁਨੀਰ ਦੇ ਖੇਤਰਾਂ 'ਚ ਇਕ ਮਹੀਨਾ ਪਹਿਲਾਂ ਹੋਈ ਭਾਰੀ ਬਾਰਸ਼ ਨਾਲ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਸਨ। ਉਨ੍ਹਾਂ ਦੀ ਜਲਦ ਗਿਰਦਾਵਰੀ ਕਰਵਾ ਕੇ 40 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਮੰਗ-ਪੱਤਰ 'ਚ ਇਹ ਗੱਲ ਵੀ ਉਠਾਈ ਕਿ ਮਾਨਸਾ ਜ਼ਿਲਾ ਦਾ ਧਰਤੀ ਹੇਠਲਾ ਪਾਣੀ ਫਸਲਾਂ ਦੇ ਅਨੁਕੂਲ ਨਹੀਂ ਹੈ। ਇਸ ਲਈ ਨਹਿਰੀ ਪਾਣੀ ਪੂਰਾ ਦਿੱਤਾ ਜਾਵੇ।
ਮੁਕਤਸਰ : ਜੰਗਲਾਤ ਵਿਭਾਗ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
NEXT STORY