ਅੰਮ੍ਰਿਤਸਰ (ਸਰਬਜੀਤ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਦਿੱਤੇ ਗਏ ਬਿਆਨ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 169 ਸਰੂਪਾਂ ਸਬੰਧੀ ਉਹ ਕੌਰਾ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਬੰਗਾ ਨੇੜੇ ਰਾਜਾ ਸਾਹਿਬ ਅਸਥਾਨ ਦੀ ਬਹੁਤ ਅਹਿਮੀਅਤ ਹੈ, ਜਿੱਥੇ 50-50 ਅਖੰਡ ਪਾਠ ਸਾਹਿਬ ਲੜੀਵਾਰ ਚੱਲਦੇ ਹਨ ਅਤੇ ਸੰਗਤਾਂ ਦੀ ਰਾਜਾ ਸਾਹਿਬ ਅਸਥਾਨ ਸਬੰਧੀ ਬਹੁਤ ਵੱਡੀ ਆਸਥਾ ਹੈ, ਜਿੱਥੋਂ 169 ਸਰੂਪ ਮਿਲਣ ਦੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਹਨ, ਉਹ ਸਰਾਸਰ ਝੂਠ ਹੈ। ਉਨ੍ਹਾਂ ਕਿਹਾ ਕਿ ਇੰਨਾਂ ਸਰੂਪਾਂ ਸਬੰਧੀ ਗਲਤ ਬਿਆਨਬਾਜੀ ਕਰ ਕੇ ਮੁੱਖ ਮੰਤਰੀ ਨੇ ਕਿਹਾ ਇੱਥੇ ਸਰੂਪ ਰੱਖਣਯੋਗ ਨਹੀਂ ਹਨ ਪਰ ਉਹ ਇੱਥੇ ਆਪਣੀ ਨਾਸਤਿਕਤਾ ਨਾ ਦਿਖਾਉਣ। ਉਨ੍ਹਾਂ ਕਿਹਾ ਕਿ ਹਾਲਾਂਕਿ ਬੀਤੇ ਕੱਲ ਸੁਖਾਵੇ ਮਾਹੌਲ ਵਿੱਚ ਮੀਟਿੰਗ ਹੋਈ ਹੈ ਜੋ ਕਿ ਬਹੁਤ ਵਧੀਆ ਹੈ ਪਰ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਗੁਰੂ ਘਰਾਂ ਨਾਲ ਮੱਥਾ ਲਗਾਉਣਾ ਵੀ ਸ਼ੋਭਾ ਨਹੀਂ ਦਿੰਦਾ ਹੈ।
ਨਾਰਕੋ ਨੈੱਟਵਰਕ ਦਾ ਪਰਦਾਫਾਸ਼; 3 ਸਮੱਗਲਰ ਗ੍ਰਿਫ਼ਤਾਰ, ਭਾਰੀ ਮਾਤਰਾ ’ਚ ਹੈਰੋਇਨ ਤੇ ਅਸਲਾ ਬਰਾਮਦ
NEXT STORY