ਬਠਿੰਡਾ (ਸੁਖਵਿੰਦਰ) : ਬੀਤੇ ਦਿਨੀਂ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿਚ ਰੁੜੇ ਇਕ 11 ਸਾਲ ਦੇ ਬੱਚੇ ਦਾ 24 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ। ਹਾਲਾਕਿ ਐੱਨ. ਡੀ. ਆਰ. ਐੱਫ਼ ਦੀਆ ਟੀਮਾਂ ਅਤੇ ਸਹਾਰਾ ਜਨ ਸੇਵਾ ਵਲੋਂ ਬੱਚੇ ਦੀ ਮੁਸਤੈਦੀ ਨਾਲ ਭਾਲ ਕੀਤੀ ਜਾ ਰਹੀ ਹੈ ਪ੍ਰੰਤੂ ਅਜੇ ਤੱਕ ਬੱਚੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿਚ ਨਹਾਉਂਦੇ ਹੋਏ ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਰੁੜ ਗਏ ਸਨ। ਰਾਹਗੀਰਾਂ ਵਲੋਂ ਇਸ ਦੀ ਸੂਚਨਾ ਸਹਾਰਾ ਜਨ ਸੇਵਾ ਨੂੰ ਦਿੱਤੀ।
ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਮੌਕੇ ’ਤੇ ਪਹੁੰਚ ਕੇ ਗੁਰਪ੍ਰੀਤ ਅਤੇ ਮਨਪ੍ਰੀਤ ਸਿੰਘ ਨੂੰ ਸੁਰੱਖਿਅਤ ਬਾਹਰ ਕੱਢਿਆ ਜਦਕਿ ਤੀਸਰਾ ਬੱਚਾ ਅਵਤਾਰ ਸਿੰਘ ਪਾਣੀ ਦੇ ਵਹਾਅ ਵਿਚ ਕਾਫ਼ੀ ਅੱਗੇ ਨਿਕਲ ਗਿਆ ਸੀ ਅਤੇ ਉਸਦਾ ਪਤਾ ਨਹੀ ਲੱਗ ਸਕਿਆ। ਸ਼ਨੀਵਾਰ ਦੇਰ ਸ਼ਾਮ ਐੱਨ.ਡੀ.ਆਰ.ਐੱਫ਼ ਦੀਆ ਟੀਮਾਂ ਨੇ ਵੀ ਬੱਚੇ ਦੀ ਨਹਿਰ ਵਿਚੋਂ ਭਾਲ ਸ਼ੁਰੂ ਕੀਤੀ ਜਦਕਿ ਐਤਵਾਰ ਨੂੰ ਵੀ ਇਹ ਟੀਮਾਂ ਬੱਚੇ ਨੂੰ ਪੂਰਾ ਦਿਨ ਭਾਲਦੀਆਂ ਰਹੀਆ ਪ੍ਰੰਤੂ ਬੱਚਾ ਨਹੀਂ ਮਿਲਿਆ। ਉਕਤ ਬੱਚਾ ਅਵਤਾਰ ਸਿੰਘ 11 ਪਿੰਡ ਬਖਤੂਆਣਾ, ਜ਼ਿਲ੍ਹਾ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ ਅਤੇ ਬਠਿੰਡਾ ਵਿਚ ਆਪਣੇ ਮਾਮੇ ਕੋਲ ਰਹਿੰਦਾ ਸੀ। ਐੱਨ. ਡੀ. ਆਰ. ਐੱਫ਼ ਦੀਆਂ ਟੀਮਾਂ ਵਲੋਂ ਲਗਾਤਾਰ ਬੱਚੇ ਦੀ ਨਹਿਰ ਵਿਚ ਭਾਲ ਕੀਤੀ ਜਾ ਰਹੀ ਹੈ।
ਵਿਦੇਸ਼ ਗਏ ਫਿਰੋਜ਼ਪੁਰ ਦੇ ਗੁਰਪ੍ਰੀਤ ਦੀ ਅਚਾਨਕ ਮੌਤ, ਇਕਲੌਤੇ ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ ਰੋਏ ਬਜ਼ੁਰਗ ਮਾਪੇ
NEXT STORY