ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) — ਸਥਾਨਕ ਰੇਲਵੇ ਲਾਈਨ ਨੇੜੇ ਪੈਂਦੀ ਖੱਡੀਆਂ ਵਾਲੀ ਗਲੀ 'ਚ ਬੀਤੀ ਦੇਰ ਸ਼ਾਮ ਨੂੰ ਉਸ ਸਮੇਂ ਹਲਚਲ ਮਚ ਗਈ, ਜਦ ਇਕ ਸੱਤ ਸਾਲਾ ਬੱਚਾ ਦੁਕਾਨ ਤੋਂ ਖਾਣ ਵਾਲੀ ਚੀਜ਼ ਲੈਣ ਗਿਆ ਪਰ ਵਾਪਸ ਨਹੀਂ ਪਰਤਿਆ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦੀ ਖੁਦ ਤਲਾਸ਼ ਕਰਨ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਖੱਡਿਆਂਵਾਲੀ ਗਲੀ ਨਿਵਾਸੀ ਸੁਨੀਲ ਕੁਮਾਰ ਤਨੇਜਾ ਉਰਫ ਸੋਨੂੰ ਨੇ ਦੱਸਿਆ ਕਿ ਸ਼ਾਮ ਸਾਢੇ ਸੱਤ ਸਾਲਾ ਬੇਟਾ ਅਰਸ਼ਦੀਪ ਉਰਫ ਗੋਰੂ ਤਨੇਜਾ, ਜੋ ਕਿ ਐੱਚ. ਐੱਸ. ਹਾਈ ਸਕੂਲ 'ਚ ਪਹਿਲੀ ਜਮਾਤ 'ਚ ਪੜ੍ਹਦਾ ਹੈ। ਸੋਮਵਾਰ ਨੂੰ ਸ਼ਾਮ ਸਾਢੇ ਛੇ ਵਜੇ ਉਹ ਗਲੀ ਦੇ ਮੋੜ 'ਤੇ ਸਥਿਤ ਦੁਕਾਨ ਤੋਂ ਖਾਣੇ ਲਈ ਚੀਜ਼ ਲੈਣ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਕਰੀਬ 20 ਮਿੰਟ ਤਕ ਵਾਪਸ ਨਾ ਆਉਣ 'ਤੇ ਉਨ੍ਹਾਂ ਨੇ ਤਲਾਸ਼ ਸ਼ੁਰੂ ਕਰ ਦਿੱਤੀ ਪਰ ਘਰ ਦੇ ਨਜ਼ਦੀਕ ਪਤਾ ਕਰਨ ਤੇ ਉਕਤ ਦੁਕਾਨ ਤੋਂ ਪਤਾ ਕਰਨ 'ਤੇ ਵੀ ਕੋਈ ਜਾਣਕਾਰੀ ਨਾ ਮਿਲਣ ਤੋਂ ਬਾਅਦ ਬੱਚੇ ਦੇ ਗੁੰਮ ਹੋਣ ਸੰਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਇੰਚਾਰਜ ਤਜਿੰਦਰਪਾਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਪਰਿਵਾਰ ਤੇ ਗੁਆਂਢੀਆਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਪੀ. ਸੀ. ਆਰ ਵਾਲਿਆਂ ਨੂੰ ਬੱਚੇ ਦੀ ਤਸਵੀਰ ਦੇ ਕੇ ਤਲਾਸ਼ ਜਾਰੀ ਕਰ ਦਿੱਤੀ ਹੈ। ਥਾਣਾ ਇੰਚਾਰਜ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਹ ਅਗਵਾ ਦਾ ਮਾਮਲਾ ਵੀ ਹੋ ਸਕਦਾ ਹੈ, ਇਸ ਲਈ ਥਾਣਾ ਇੰਚਾਰਜ ਨੇ ਪਰਿਵਾਰ ਨੂੰ ਹੀ ਹਿਦਾਇਤ ਦਿੱਤੀ ਕਿ ਜੇਕਰ ਕਿਸੇ ਦਾ ਕੋਈ ਫੋਨ ਆਉਂਦਾ ਹੈ ਤਾਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਸੰਪਰਕ ਕੀਤਾ ਜਾਵੇ।
ਜੇਕਰ ਤੁਸੀਂ ਵੀ ਹੋ ਆਂਡੇ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ
NEXT STORY