ਨੂਰਪੁਰਬੇਦੀ (ਸੰਜੀਵ ਭੰਡਾਰੀ)-ਕੋਲਕਾਤਾ 'ਚ ਡਿਊਟੀ ਦੌਰਾਨ ਰੋਪੜ ਦੇ ਇਕ ਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਹੌਲਦਾਰ ਗੁਰਦੀਪ ਸਿੰਘ (35) ਵਜੋਂ ਹੋਈ ਹੈ, ਜੋ ਕਿ 70 ਇੰਜੀਨੀਅਰਿੰਗ ਰੈਜੀਮੈਂਟ ਦਾ ਹੌਲਦਾਰ ਸੀ। ਉਨ੍ਹਾਂ ਨੂੰ ਮੰਗਲਵਾਰ ਨੂੰ ਅਚਾਨਕ ਦਿਲ ਦਾ ਦੌਰਾ ਪਿਆ।
ਮਿਲੀ ਜਾਣਕਾਰੀ ਮੁਤਾਬਕ ਰੋਪੜ ਖੇਤਰ ਦੇ ਪਿੰਡ ਰਾਏਪੁਰ (ਝੱਜ) ਦੇ ਭਾਰਤੀ ਫ਼ੌਜ ’ਚ ਹੌਲਦਾਰ ਵਜੋਂ ਸੇਵਾ ਨਿਭਾ ਰਹੇ ਜਵਾਨ ਗੁਰਦੀਪ ਸਿੰਘ ਉਰਫ਼ ਬਿੱਲਾ ਪੁੱਤਰ ਭੌਲਾ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਦਿਲ ਦੀ ਗਤੀ ਰੁਕਣ ਦੇ ਚੱਲਦਿਆਂ ਮੌਤ ਹੋ ਗਈ। ਭਲਕੇ ਫ਼ੌਜੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Punjab : ਕੁੜੀ ਨਾਲ ਜਬਰ-ਜ਼ਿਨਾਹ ਤੋਂ ਬਾਅਦ Private Video Leak ਹੋਣ ਮਗਰੋਂ ਪੁਲਸ ਦਾ ਵੱਡਾ ਐਕਸ਼ਨ

ਜ਼ਿਕਰਯੋਗ ਹੈ ਕਿ ਹੌਲਦਾਰ ਗੁਰਦੀਪ ਸਿੰਘ ਸਾਲ 2008 ’ਚ ਭਾਰਤੀ ਫ਼ੌਜ ਦੀ 70 ਇੰਜੀਨੀਅਰਿੰਗ ਰੈਜੀਮੈਂਟ ’ਚ ਭਰਤੀ ਹੋਇਆ ਸੀ ਅਤੇ ਜੋ ਇਸ ਸਮੇਂ ਕੋਲਕਾਤਾ ਵਿਖੇ ਡਿਊਟੀ ਨਿਭਾ ਰਿਹਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਸੈਨਿਕ ਗੁਰਦੀਪ ਸਿੰਘ 10 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਡਿਊਟੀ ’ਤੇ ਵਾਪਸ ਪਰਤਿਆ ਸੀ। ਸੈਨਿਕ ਦਾ ਇਕ ਹੋਰ ਭਰਾ ਸੁਖਦੀਪ ਸਿੰਘ ਵੀ ਭਾਰਤੀ ਫ਼ੌਜ ’ਚ ਸੇਵਾ ਨਿਭਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਕੁੜੀ ਨਾਲ ਜਿਨਸੀ ਸ਼ੋਸ਼ਣ ਮਗਰੋਂ ਵੀਡੀਓ ਕਰ 'ਤੀ ਵਾਇਰਲ, ਮਹਿਲਾ ਕਮਿਸ਼ਨ ਦਾ ਸਖ਼ਤ ਐਕਸ਼ਨ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਪਿੰਡ ਰਾਏਪੁਰ ਦੇ ਸਰਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਫ਼ੌਜੀ ਦੇ ਪਰਿਵਾਰਕ ਮੈਂਬਰਾਂ ਨੂੰ 19 ਅਗਸਤ ਨੂੰ ਫ਼ੌਜ ਦੇ ਅਧਿਕਾਰੀਆਂ ਦਾ ਫੋਨ ਆਇਆ ਸੀ। ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਹੌਲਦਾਰ ਗੁਰਦੀਪ ਸਿੰਘ ਦੀ ਫ਼ੌਜ ’ਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ੌਜੀ ਦੀ ਮ੍ਰਿਤਕ ਦੇਹ ਨੂੰ ਅੱਜ ਚੰਡੀ ਮੰਦਰ ਚੰਡੀਗੜ੍ਹ ਵਿਖੇ ਲਿਆਂਦਾ ਜਾ ਰਿਹਾ ਹੈ। ਜਿਸਤੋਂ ਉਪਰੰਤ 21 ਅਗਸਤ ਨੂੰ ਸਵੇਰੇ 10 ਵਜੇ ਸ਼ਹੀਦ ਗੁਰਦੀਪ ਸਿੰਘ ਦਾ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਫ਼ੌਜੀ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਇਕ ਸਾਲ ਦੀ ਬੇਟੀ ਤੋਂ ਇਲਾਵਾ ਆਪਣੇ ਬਜ਼ੁਰਗ ਪਿਤਾ ਭੌਲਾ ਸਿੰਘ ਤੇ ਮਾਤਾ ਨਸੀਬ ਕੌਰ ਨੂੰ ਛੱਡ ਗਿਆ ਹੈ। ਉਕਤ ਖ਼ਬਰ ਮਿਲਣ ’ਤੇ ਜਿੱਥੇ ਫ਼ੌਜੀ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਉੱਥੇ ਹੀ ਸਮੁੱਚੇ ਇਲਾਕੇ ’ਚ ਮਾਹੌਲ ਗਮਗੀਨ ਬਣਿਆ ਹੋਇਆ ਸੀ।
ਇਹ ਵੀ ਪੜ੍ਹੋ: ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸੁਖਬੀਰ ਬਾਦਲ ਨੇ ਕਹੀਆਂ ਅਹਿਮ ਗੱਲਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਪਾ ਸੈਂਟਰ ਆਏ ਵਿਅਕਤੀ ਦੀ ਮੌਤ, ਪੁਲਸ ਜਾਂਚ 'ਚ ਜੁੱਟੀ
NEXT STORY