ਜਲੰਧਰ(ਰਵਿੰਦਰ ਸ਼ਰਮਾ)— ਦੇਸ਼ 'ਚ ਇਕ ਵਾਰ ਫਿਰ ਤੋਂ 'ਬਰਡ ਫਲੂ' ਆਪਣੀ ਦਸਤਕ ਦੇ ਚੁੱਕਾ ਹੈ। ਦਿੱਲੀ ਅਤੇ ਨੇੜੇ ਦੇ ਇਲਾਕਿਆਂ 'ਚ 'ਬਰਡ ਫਲੂ' ਦੀ ਦਸਤਕ ਤੋਂ ਬਾਅਦ ਦੇਸ਼ ਦੇ ਹੋਰ ਸੂਬਿਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਬਰਡ ਫਲੂ ਦੇ ਡਰ ਨਾਲ ਲੱਖਾਂ ਦੀ ਗਿਣਤੀ 'ਚ ਚੂਚਿਆਂ ਦੀ ਬਲੀ ਲਈ ਗਈ ਹੈ। ਸਪਲਾਈ ਰੁੱਕਣ ਦੇ ਨਾਲ ਆਂਡਿਆਂ ਸਮੇਤ ਚਿਕਨ ਦੇ ਮੁੱਲਾਂ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਤਾਂ ਪੰਜਾਬ 'ਚ ਆਂਡਿਆਂ ਦੇ ਸੈਂਪਲ 'ਚ ਵੀ ਖਤਰਨਾਕ ਪੈਸਟੀਸਾਈਡਸ ਪਾਏ ਗਏ ਹਨ ਜੋਕਿ ਆਦਮੀ ਦੀ ਜਾਨ ਵੀ ਲੈ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਇਨ੍ਹਾਂ ਖਤਰਨਾਕ ਪੈਸਟੀਸਾਈਡਸ ਬਾਰੇ 'ਚ ਪੰਜਾਬ ਸਰਕਾਰ ਨੂੰ ਚੌਕਸ ਕੀਤਾ ਹੈ।
ਡਬਲਿਊ. ਐੱਚ. ਓ. ਦੀ ਮੰਨੀਏ ਤਾਂ ਮੌਜੂਦਾ ਦੌਰ 'ਚ ਆਂਡਿਆਂ ਦੇ ਕਾਰਨ ਖਤਰਨਾਕ ਬੀਮਾਰੀਆਂ ਫੈਲ ਰਹੀਆਂ ਹਨ। ਮਿਲਾਵਟੀ ਖਾਣੇ ਨਾਲ ਪਹਿਲਾਂ ਦੇਸ਼ ਭਰ 'ਚ ਬੀਮਾਰੀਆਂ ਦਾ ਜਾਲ ਫੈਲ ਰਿਹਾ ਹੈ। ਇਨ੍ਹਾਂ 'ਚ ਜ਼ਿਆਦਾਤਰ ਸਬਜ਼ੀਆਂ ਅਤੇ ਫਰੂਟ ਹਨ। ਹੁਣ ਆਂਡੇ ਵੀ ਇਸੇ ਲੜੀ 'ਚ ਸ਼ਾਮਲ ਹੋ ਗਏ ਹਨ। ਖਾਣੇ ਦੇ ਦੂਸ਼ਿਤ ਹੋਣ ਦਾ ਮੁੱਖ ਕਾਰਨ ਹੈ ਸਾਲਮੋਨੇਲਾ ਅਤੇ ਈ. ਕੋਲੀ। ਇਹ ਦੋਵੇਂ ਆਸਾਨੀ ਨਾਲ ਡੇਅਰੀ ਅਤੇ ਪੋਲਟਰੀ ਪ੍ਰੋਡਕਟਸ ਦੇ ਸਹਾਰੇ ਸਾਡੇ 'ਚ ਖਾਣੇ 'ਚ ਪਹੁੰਚ ਸਕਦੇ ਹਨ। ਇਹ ਦੋਵੇਂ ਬੈਕਟੀਰੀਆ ਪਾਣੀ ਦੀ ਮਦਦ ਨਾਲ ਵੀ ਸਾਡੇ ਸਰੀਰ 'ਚ ਪਹੁੰਚ ਸਕਦੇ ਹਨ। ਇਹ ਬੈਕਟੀਰੀਆ ਆਮ ਤੌਰ 'ਤੇ ਸਿਰਫ ਗਰਮ ਖੂਨ ਵਾਲੇ ਜਾਨਵਰਾਂ 'ਚ ਹੀ ਹੁੰਦੇ ਹਨ ਯਾਨੀ ਕਿ ਡੇਅਰੀ ਅਤੇ ਪੋਲਟਰੀ ਵਾਲੇ ਜਾਨਵਰ 'ਚ ਇਹ ਆਰਾਮ ਨਾਲ ਪਲ-ਵੱਧ ਸਕਦੇ ਹਨ। ਸਾਲਮੋਨੇਲਾ ਗਾਂ ਦੇ ਦੁੱਧ 'ਚ ਵੀ ਆਸਾਨੀ ਨਾਲ ਉੱਗ ਜਾਂਦੇ ਹਨ। ਮੁਰਗੀ ਅਤੇ ਬੱਤਖ ਦੇ ਬੱਚਿਆਂ 'ਚ ਵੀ ਬੈਕਟੀਰੀਆ ਆਪਣਾ ਘਰ ਬਣਾ ਸਕਦੇ ਹਨ। ਕੁਝ ਦਿਨ ਪਹਿਲਾਂ ਹੀ ਹਰਿਆਣਾ ਦੇ ਕੁਝ ਬੱਚਿਆਂ ਨੂੰ ਪੇਟ ਦਰਦ ਹੋਣ 'ਤੇ ਹਸਪਤਾਲ ਲਿਜਾਇਆ ਗਿਆ ਤਾਂ ਪਾਇਆ ਗਿਆ ਕਿ ਉਨ੍ਹਾਂ 'ਚ ਆਂਡਿਆਂ ਨਾਲ ਇਨਫੈਕਸ਼ਨ ਫੈਲੀ ਹੈ।
ਹਾਲ ਹੀ 'ਚ ਜਾਰੀ ਇਕ ਰਿਪੋਰਟ ਮੁਤਾਬਕ ਭਾਰਤ 'ਚ ਪੋਲਟਰੀ ਫਾਰਮਸ ਕੌਮਾਂਤਰੀ ਸਟੈਂਡਰਸ ਦੇ ਮੁਤਾਬਕ ਮੁਰਗੀ ਪਾਲਣ ਨਹੀਂ ਕਰਦੇ। ਸਾਫ-ਸਫਾਈ ਦੀ ਕਮੀ ਕਾਰਨ ਪੱਛੀਆਂ 'ਚ ਆਸਾਨੀ ਨਾਲ ਬੈਕਟੀਰੀਆ ਆਪਣਾ ਬਸੇਰਾ ਬਣਾ ਸਕਦੇ ਹਨ। ਧਿਆਨ ਦੇਣ ਦੀ ਗੱਲ ਇਹ ਹੈ ਕਿ ਸਿਰਫ ਸਾਲਮੋਨੇਲਾ ਅਤੇ ਈ.ਕੋਲੀ ਹੀ ਆਂਡਿਆਂ ਨੂੰ ਦੂਸ਼ਿਤ ਨਹੀਂ ਕਰਦੇ ਸਗੋਂ ਭਾਰੀ ਮੈਟਲ ਕੀਟਨਾਸ਼ਕ ਦਵਾਈਆਂ ਨਾਲ ਵੀ ਆਂਡਿਆਂ ਦੇ ਦੂਸ਼ਿਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਕ ਸੋਧ 'ਚ ਪੰਜਾਬ 'ਚ ਆਂਡਿਆਂ ਦੇ ਸੈਂਪਲ 'ਚ ਅਜਿਹੇ ਪੈਸਟੀਸਾਈਡਸ ਪਾਏ ਗਏ, ਜਿਨ੍ਹਾਂ ਦੀ ਵਰਤੋਂ 'ਤੇ ਰੋਕ ਲਗਾਈ ਗਈ ਸੀ। ਆਂਡਿਆਂ 'ਚ ਲੈਡ ਅਤੇ ਕੈਡਮੀਅਮ ਵਰਗੇ ਖਤਰਨਾਕ ਤੱਤ ਪਾਏ ਗਏ ਹਨ। ਇਹ ਉਹ ਹੀ ਲੈਡ ਹਨ, ਜਿਸ ਦੇ ਕਾਰਨ ਨੈਸਲੇ ਦੀ ਮੈਗੀ 'ਤੇ ਬੈਨ ਲਗਾਇਆ ਗਿਆ ਸੀ।
ਰੱਖੋਂ ਇਨ੍ਹਾਂ ਗੱਲਾਂ ਦਾ ਧਿਆਨ
1) ਜੇਕਰ ਹੋ ਸਕੇ ਤਾਂ ਆਰਗੋਨਿਕ ਆਂਡੇ ਹੀ ਖਰੀਦੋ।
2) ਫਰਿੱਜ 'ਚ ਰੱਖਣ ਤੋਂ ਪਹਿਲਾਂ ਆਂਡਿਆਂ ਨੂੰ ਚੰਗੀ ਤਰ੍ਹਾਂ ਧੋ ਲਵੋ।
3) ਪੇਪਰ 'ਚ ਰੈਪ ਕਰਕੇ ਹੀ ਆਂਡਿਆਂ ਨੂੰ ਫਰਿੱਜ 'ਚ ਰੱਖੋ।
4) ਆਂਡਿਆਂ ਨੂੰ 1 ਡਿਗਰੀ ਸੈਲਸੀਅਸ 'ਤੇ ਠੰਡਾ ਰੱਖਣ ਦੀ ਕੋਸ਼ਿਸ਼ ਕਰੋ।
5) ਆਂਡਿਆਂ ਨੂੰ ਫਰਿੱਜ 'ਚੋਂ ਕੱਢਣ ਦੇ 2-3 ਘੰਟਿਆਂ ਦੇ ਅੰਦਰ ਹੀ ਇਸ ਦਾ ਸੇਵਨ ਕਰ ਲਵੋ।
6) ਕੱਚੇ ਆਂਡੇ ਖਾਣ ਤੋਂ ਬਚੋ, ਅੱਧੇ ਪੱਕੇ ਜਾਂ ਕੱਚੇ ਆਂਡੇ ਖਾਣ ਨਾਲ ਇਨਫੈਕਸ਼ਨ ਵੱਧ ਸਕਦੀ ਹੈ।
ਸਰਕਾਰ ਚੌਕਸ, ਮੰਗੀ ਗਈ ਰਿਪੋਰਟ: ਸਿਹਤ ਮੰਤਰੀ
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਵੀ ਚੌਕਸ ਹੋ ਗਈ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਸਰਕਾਰ ਇਕ ਪਾਸੇ ਦੀ ਸਾਵਧਾਨੀ ਵਰਤ ਰਹੀ ਹੈ। ਇਸ ਨੂੰ ਲੈ ਕੇ ਜ਼ਿਲਿਆਂ ਦੇ ਸਿਵਲ ਸਰਜਨ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਲੋਕਾਂ ਨੂੰ ਵੀ ਇਸ ਦੇ ਪ੍ਰਤੀ ਜਾਗਰੂਕ ਕਰਨ ਨੂੰ ਕਿਹਾ ਗਿਆ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਮਾਰਕੀਟ 'ਚ ਉਪਲੱਬਧ ਅਜਿਹੇ ਆਂਡਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ।
ਤਰਨਤਾਰਨ ਚੌਂਹਾਂ ਮਾਰਗਾਂ 'ਤੇ ਲੱਗਾ ਰਹਿੰਦੈ ਸਾਰਾ ਦਿਨ ਜਾਮ, ਲੋਕ ਪ੍ਰੇਸ਼ਾਨ
NEXT STORY