ਤਪਾ ਮੰਡੀ (ਸ਼ਾਮ,ਗਰਗ)- ਸਬ-ਡਵੀਜ਼ਨਲ ਹਸਪਤਾਲ ਤਪਾ ‘ਚ ਦਾਖਲ ਪਿੰਡ ਕਾਹਨੇਕੇ ਦੇ ਖੇਤ ‘ਚੋਂ ਅਮਰੂਦ ਤੋੜਕੇ ਖਾਣ ਦੇ ਦੋਸ਼ ‘ਚ ਇਕ ਨਾਬਾਲਗ ਬੱਚੇ ਨੂੰ ਘੇਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜ਼ੇਰੇ ਇਲਾਜ ਕੁਲਦੀਪ ਸਿੰਘ ਨਾਬਾਲਗ ਬੱਚੇ ਦੇ ਪਿਤਾ ਪੁੱਤਰ ਗੁਰਸੇਵਕ ਸਿੰਘ ਵਾਸੀ ਕਾਹਨੇਕੇ ਨੇ ਦੱਸਿਆ ਕਿ ਮੇਰਾ ਬੱਚਾ ਸਰਕਾਰੀ ਪ੍ਰਾਈਮਰੀ ਸਕੂਲ ਕਾਹਨੇਕੇ ਦੀ ਸੱਤਵੀਂ ਕਲਾਸ ‘ਚ ਪੜ੍ਹਦਾ ਹੈ।
ਇਹ ਖ਼ਬਰ ਵੀ ਪੜ੍ਹੋ - ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ! DGP ਨੇ ਖ਼ੁਦ ਸਾਂਝੀ ਕੀਤੀ ਜਾਣਕਾਰੀ
ਬੀਤੇ ਦਿਨੀਂ ਸਵੇਰੇ 9 ਵਜੇ ਪੈਦਲ ਤੁਰਕੇ ਮੇਰਾ ਬੱਚਾ ਸਕੂਲ ਗਰਾਊਂਡ ‘ਚ ਖੇਡਣ ਚਲਾ ਗਿਆ। ਮੈਂ ਅਪਣੇ ਘਰੋਂ ਲੜਕੇ ਨੂੰ ਲੈਣ ਲਈ ਗਿਆ ਤਾਂ ਸਕੂਲ ਦੇ ਨੇੜੇ ਪਿੰਡ ਦੇ ਇਕ ਧਨਾਢ ਵਿਅਕਤੀ ਦੌੜ ਕੇ ਆਇਆ ਅਤੇ ਮੇਰੇ ਲੜਕੇ ਨੂੰ ਘੇਰ ਕੇ ਨਾਜਾਇਜ਼ ਕੁੱਟਮਾਰ ਕਰਕੇ ਘੜੀਸਕੇ ਸਕੂਲ ਨਜ਼ਦੀਕ ਲੈ ਗਿਆ। ਕੁੱਟਮਾਰ ਕਾਰਨ ਬੇਹੋਸ਼ ਹੋਏ ਬੱਚੇ ਦੇ ਗੁੱਝੀਆਂ ਸੱਟਾਂ ਲੱਗਣ ਕਾਰਨ ਉਹ ਸਹਿਮ ਗਿਆ। ਲੜਕੇ ਦੀਆਂ ਚੀਕਾਂ ਰੌਲ਼ਾ ਸੁਣ ਕੇ ਰਾਹਗੀਰ ਆ ਗਏ ਤਾਂ ਉਸ ਨੇ ਮੇਰੇ ਲੜਕੇ ਨੂੰ ਛੱਡ ਦਿੱਤਾ। ਉਸ ਨੇ ਦੱਸਿਆ ਕਿ ਬੱਚੇ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਧਨਾਢ ਵਿਅਕਤੀ ਦੇ ਖੇਤ ‘ਚ ਲੱਗੇ ਬੂਟੇ ਤੋਂ ਅਮਰੂਦ ਤੋੜਕੇ ਖਾਧੇ ਸ। ਧਨਾਢ ਵਿਅਕਤੀ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਗਾਲੀ ਗਲੋਚ ਵੀ ਕੀਤੀ। ਸੱਟਾਂ ਲੱਗਣ ਕਾਰਨ ਬੱਚੇ ਨੂੰ ਸਿਵਲ ਹਸਪਤਾਲ ਤਪਾ ‘ਚ ਦਾਖ਼ਲ ਕਰਵਾਇਆ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਅਕਾਲੀ ਦਲ ਦੇ ਕਲੇਸ਼ 'ਤੇ ਖੁਲ੍ਹ ਕੇ ਬੋਲੇ ਰਾਜਾ ਵੜਿੰਗ, ਸੁਖਬੀਰ ਬਾਦਲ 'ਤੇ ਬੋਲਿਆ ਵੱਡਾ ਹਮਲਾ
ਡਾਕਟਰਾਂ ਦਾ ਕਹਿਣਾ ਹੈ ਕਿ ਰੂਕਾ ਕੱਟ ਕੇ ਪੁਲਸ ਸਟੇਸ਼ਨ ਰੂੜੇਕੇ ਕਲਾਂ ਵਿਖੇ ਭੇਜ ਦਿੱਤਾ ਗਿਆ ਹੈ। ਥਾਣੇਦਾਰ ਬਲਵਿੰਦਰ ਕੁਮਾਰ ਦੀ ਅਗਵਾਈ ‘ਚ ਪੁੱਜੀ ਪੁਲਸ ਪਾਰਟੀ ਨੇ ਬੱਚੇ ਦੇ ਬਿਆਨ ਕਲਮਬੱਧ ਕਰ ਕੇ ਜਗਸੀਰ ਸਿੰਘ ਵਾਸੀ ਕਾਹਨੇਕੇ ਖ਼ਿਲਾਫ਼ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਮਾਨ ਇਨ ਐਕਸ਼ਨ! ਅਚਾਨਕ ਜਾ ਪਹੁੰਚੇ ਤਹਿਸੀਲ ਦਫ਼ਤਰ, ਵੇਖੋ Live (ਵੀਡੀਓ)
NEXT STORY