ਫ਼ਰੀਦਕੋਟ (ਹਾਲੀ) - ਸਥਾਨਕ ਚਾਈਲਡ ਲਾਈਨ ਦੇ ਕੋ-ਆਰਡੀਨੇਟਰ ਸੋਨੀਆ ਰਾਣੀ ਨੇ ਦੱਸਿਆ ਕਿ ਲਗਭਗ 14 ਸਾਲ ਦਾ ਇਕ ਲੜਕਾ ਜੀ. ਆਰ. ਪੀ. ਜੈਤੋ ਨੂੰ ਲਾਵਾਰਿਸ ਹਾਲਤ ਵਿਚ ਮਿਲਿਆ। ਜੈਤੋ ਜੀ. ਆਰ. ਪੀ. ਦੇ ਏ. ਐੱਸ. ਆਈ. ਜਗਰੂਪ ਸਿੰਘ ਅਤੇ ਹੈੱਡ ਕਾਂਸਟੇਬਲ ਦਵਿੰਦਰ ਬਾਬੂ ਬੱਚੇ ਨੂੰ ਲੈ ਕੇ ਫ਼ਰੀਦਕੋਟ ਜੀ. ਆਰ. ਪੀ. ਥਾਣੇ ਲੈ ਕੇ ਆਏ। ਉਪਰੰਤ ਜੀ. ਆਰ. ਪੀ. ਥਾਣਾ ਫ਼ਰੀਦਕੋਟ ਦੇ ਐੱਸ. ਆਈ. ਸੁਖਦੇਵ ਸਿੰਘ ਵੱਲੋਂ ਬੱਚੇ ਦੀ ਡੀ. ਡੀ. ਐਂਟਰੀ ਦਰਜ ਕੀਤੀ ਗਈ ਅਤੇ ਉਸ ਨੂੰ ਚਾਈਲਡ ਦੇ ਹਵਾਲੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਬੱਚੇ ਨੂੰ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਡਾ. ਦੀਪਕ ਗੋਇਲ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਦੇ ਹੁਕਮ ਅਨੁਸਾਰ ਜਦੋਂ ਤੱਕ ਬੱਚੇ ਦੇ ਮਾਤਾ-ਪਿਤਾ ਦਾ ਪਤਾ ਨਹੀਂ ਲੱਗ ਜਾਂਦਾ, ਉਦੋਂ ਤੱਕ ਉਸ ਨੂੰ ਚਾਈਲਡ ਲਾਈਨ ਦੇ ਦਫ਼ਤਰ ਫ਼ਰੀਦਕੋਟ ਵਿਖੇ ਰੱਖਿਆ ਜਾਵੇਗਾ ਅਤੇ ਸਮੇਂ-ਸਮੇਂ 'ਤੇ ਬੱਚੇ ਦੀ ਕਾਊਂਸਲਿੰਗ ਕੀਤੀ ਜਾਵੇਗੀ।
ਇਸ ਦੌਰਾਨ ਚਾਈਲਡ ਲਾਈਨ ਟੀਮ ਦੇ ਮੈਂਬਰ ਪੂਜਾ ਕੁਮਾਰੀ ਅਤੇ ਰਵਿੰਦਰ ਸਿੰਘ ਵੀ ਹਾਜ਼ਰ ਸਨ।
ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਵਰਕਰਾਂ ਵੱਲੋਂ ਡੀ. ਸੀ. ਨੂੰ ਮੰਗ-ਪੱਤਰ
NEXT STORY