ਸ਼੍ਰੀ ਅਨੰਦਪੁਰ ਸਾਹਿਬ (ਦਲਜੀਤ)— ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ ਇਕ ਪਰਿਵਾਰ ਦਾ ਮੇਲੇ ਦੌਰਾਨ ਤਿੰਨ ਸਾਲਾਂ ਦਾ ਬੱਚਾ ਗਵਾਚ ਗਿਆ। ਜਾਣਕਾਰੀ ਦਿੰਦਿਆ ਬੱਚੇ ਦੀ ਮਾਂ ਰੋਜ਼ੀ ਨੇ ਦੱਸਿਆ ਕਿ ਅਸੀ ਹੋਲਾ ਮਹੱਲਾ ਮੌਕੇ ਮਨਮੋਹਨ ਨਗਰ ਅੰਬਾਲਾ ਸ਼ਹਿਰ ਤੋ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ ਅਤੇ ਰੇਲਵੇ ਸਟੇਸ਼ਨ ਨਜਦੀਕ ਮੇਨ ਰੋਡ 'ਤੇ ਗੁ: ਭਾਈ ਘਨੱ੍ਹਈਆ ਜੀ ਵਿਖੇ ਦਰਸ਼ਨ ਕਰਨ ਲੱਗੇ ਤਾਂ ਬਾਹਰ ਰੋਡ 'ਤੇ ਭਾਰੀ ਭੀੜ ਹੋਣ ਕਾਰਨ ਬੱਚਾ ਹੱਥੋ ਨਿਕਲ ਗਿਆ। ਉਨ੍ਹਾਂ ਨੇ ਦੱਸਿਆਂ ਕਿ ਬੱਚੇ ਦੀ ਉਮਰ ਤਿੰਨ ਸਾਲ ਹੈ ਅਤੇ ਉਸਦਾ ਨਾਮ ਦੇਬੂ, ਪਿਤਾ ਦਾ ਨਾਮ ਜ਼ੰਟ ਹੈ। ਗੁਆਚੇ ਬੱਚੇ ਨੇ ਸਲੇਟੀ ਤੇ ਲਾਲ ਰੰਗ ਦੀ ਕਮੀਜ਼ ਅਤੇ ਨੀਲੇ ਰੰਗ ਦੀ ਪਜਾਮੀ ਪਾਈ ਹੋਈ ਹੈ। ਜਿਸ ਦੀ ਬਹੁਤ ਭਾਲ ਕੀਤੀ ਪਰ ਨਹੀਂ ਮਿਲਿਆ ਇਸ ਦੀ ਰਿਪੋਰਟ ਸਥਾਨਕ ਪੁਲਸ ਨੂੰ ਦੇ ਦਿੱਤੀ ਹੈ।
5 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਪਿਤਾ ਨੂੰ ਅਦਾਲਤ ਨੇ ਭੇਜਿਆ ਜੇਲ
NEXT STORY