ਫਗਵਾੜਾ (ਜ.ਬ.)— ਫਗਵਾੜਾ ਦੀ ਪਰਮਾਰ ਕਾਲੋਨੀ 'ਚ ਆਪਣੀ ਹੀ 5 ਸਾਲਾ ਸਕੀ ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਪਿਤਾ ਗੁਰਨਾਮ ਸਿੰਘ ਨੂੰ ਬੁੱਧਵਾਰ ਪੁਲਸ ਨੇ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਅਦਾਲਤ ਵੱਲੋਂ ਜੇਲ ਭੇਜ ਦਿੱਤਾ ਗਿਆ ਹੈ। ਐੱਸ. ਐੱਚ. ਓ. ਸਦਰ ਲਖਬੀਰ ਸਿੰਘ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਦਾਲਤ ਨੇ ਗੁਰਨਾਮ ਸਿੰਘ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਣ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਪਿਓ ਵੱਲੋਂ ਬਲਾਤਕਾਰ ਵਰਗੀ ਇਸ ਸ਼ਰਮਨਾਕ ਘਟਨਾ ਨੂੰ ਸੋਮਵਾਰ ਦੇਰ ਰਾਤ ਅੰਜਾਮ ਦਿੱਤਾ ਗਿਆ। ਪੁਲਸ ਨੂੰ ਲੜਕੀ ਦੀ ਮਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਪੁਲਸ ਨੇ ਲੜਕੀ ਦੀ ਮਾਂ ਆਸ਼ਾ ਰਾਣੀ ਦੇ ਬਿਆਨਾਂ 'ਤੇ ਲੜਕੀ ਦਾ ਸਿਵਲ ਹਸਪਤਾਲ 'ਚੋਂ ਮੈਡੀਕਲ ਕਰਵਾਉਣ ਉਪਰੰਤ ਗੁਰਨਾਮ ਖਿਲਾਫ ਜਬਰ-ਜ਼ਨਾਹ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ।
ਮੋਹਾਲੀ: ਸ਼ਰਾਬ ਪੀ ਕੇ ਡਿਊਟੀ ਕਰਨ ਦੇ ਦੋਸ਼ 'ਚ ਡੀ. ਸੀ. ਨੇ ਪਟਵਾਰੀ ਸਮੇਤ 3 ਨੂੰ ਕੀਤਾ ਮੁਅੱਤਲ
NEXT STORY