ਲੁਧਿਆਣਾ (ਰਾਜ) : ਭੱਟੀਆਂ ਇਲਾਕੇ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਨੌਜਵਾਨ ਅਜੇ ਨੇ ਸਾਢੇ 4 ਸਾਲ ਦੇ ਬੱਚੇ ਨਾਲ ਬਦਫ਼ੈਲੀ ਕਰਨ ਤੋਂ ਬਾਅਦ ਗਲ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਫੈਕਟਰੀ ਵਿਚ ਹੀ ਕੱਪੜੇ ਦੇ ਥਾਨ ਹੇਠਾਂ ਲੁਕੋ ਦਿੱਤਾ। ਜਦੋਂ ਪਰਿਵਾਰ ਅਤੇ ਪੁਲਸ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਮੁਲਜ਼ਮ ਭੱਜਣ ਦੀ ਬਜਾਏ ਗੁੰਮਰਾਹ ਕਰਨ ਲਈ ਨਾਲ ਘੁੰਮਦਾ ਰਿਹਾ ਪਰ ਸੀ. ਸੀ. ਟੀ. ਵੀ. ਕੈਮਰੇ ਨੇ ਸਾਰੀ ਪੋਲ ਖੋਲ੍ਹ ਦਿੱਤੀ। ਹੈਰਾਨੀ ਦੀ ਗੱਲ ਹੈ ਕਿ ਜਦੋਂ ਪੁਲਸ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰ ਰਹੀ ਸੀ ਤਾਂ ਅਜੇ ਉੱਥੇ ਮੌਜੂਦ ਸੀ। ਜਦ ਸੀ. ਸੀ. ਟੀ. ਵੀ. ਤੋਂ ਅਜੇ ਦਾ ਪਤਾ ਲੱਗਾ ਤਾਂ ਉਹ ਮੌਕੇ ਤੋਂ ਭੱਜਣ ਲੱਗਾ।
ਇਹ ਵੀ ਪੜ੍ਹੋ : ਕਪੂਰਥਲਾ ਤੋਂ ਵੱਡੀ ਖ਼ਬਰ : ਕਬੱਡੀ ਮੈਚ ਦੌਰਾਨ ਬੂਟ ਪਿੰਡ 'ਚ ਚੱਲੀਆਂ ਗੋਲੀਆਂ, ਲੋਕਾਂ 'ਚ ਫੈਲੀ ਦਹਿਸ਼ਤ
ਪੁਲਸ ਨੇ ਉਸ ਨੂੰ ਕੁਝ ਦੂਰੀ ਤੋਂ ਫੜ੍ਹ ਲਿਆ। ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿੰਡ ਭੱਟੀਆਂ ਦੀ ਹਜ਼ੂਰੀ ਬਾਗ ਕਾਲੋਨੀ ਵਿਚ ਕਪੂਰ ਹੌਜ਼ਰੀ ਵਿਚ ਮਾਲਤੀ ਤੇ ਉਸ ਦਾ ਪਤੀ ਮੰਚੂਰ ਕੰਮ ਕਰਦੇ ਹਨ। ਉਸੇ ਫੈਕਟਰੀ ਵਿਚ ਬਣੇ ਕਮਰੇ ’ਚ ਆਪਣੇ ਸਾਢੇ 4 ਸਾਲ ਦੇ ਪੁੱਤਰ ਰੌਣਕ ਨਾਲ ਰਹਿਦੇ ਸਨ। ਪਿਛਲੇ ਕੁੱਝ ਦਿਨਾਂ ਤੋਂ ਮੰਚੂਰ ਪਿੰਡ ਗਿਆ ਹੋਇਆ ਸੀ। ਪਿੱਛੋਂ ਮਾਲਤੀ ਦੇਵੀ ਅਤੇ ਉਸ ਦਾ ਪੁੱਤਰ ਇਕੱਲੇ ਹੀ ਰਹਿ ਰਹੇ ਸਨ।
ਇਹ ਵੀ ਪੜ੍ਹੋ : ਲੁਧਿਆਣਾ 'ਚ 45 ਡਿਗਰੀ ਤਾਪਮਾਨ ਨੇ ਝੁਲਸਾ ਛੱਡੇ ਲੋਕ, ਹੀਟਅਪ ਹੋਣ ਕਾਰਨ ਸੜਨ ਲੱਗੇ ਟਰਾਂਸਫਾਰਮਰ
ਮੁਲਜ਼ਮ ਅਜੇ ਗੁਆਂਢ ਦੀ ਫੈਕਟਰੀ ਵਿਚ ਕੰਮ ਕਰਦਾ ਹੈ। ਉਸ ਦਾ ਦੋਸਤ ਕਪੂਰ ਹੌਜ਼ਰੀ ਵਿਚ ਕੰਮ ਕਰਦਾ ਹੈ। ਇਸ ਲਈ ਉਹ ਉਸ ਨੂੰ ਮਿਲਣ ਲਈ ਫੈਕਟਰੀ ਵਿਚ ਆਉਂਦਾ-ਜਾਂਦਾ ਰਹਿੰਦਾ ਸੀ। ਐਤਵਾਰ ਦੀ ਦੇਰ ਸ਼ਾਮ ਨੂੰ ਵੀ ਮੁਲਜ਼ਮ ਅਜੇ ਫੈਕਟਰੀ ਵਿਚ ਦੋਸਤ ਨੂੰ ਮਿਲਣ ਦੇ ਬਹਾਨੇ ਆਇਆ ਅਤੇ ਫੈਕਟਰੀ ਦੇ ਬਾਹਰ ਖੇਡ ਰਹੇ ਰੌਣਕ ਨੂੰ ਮੱਠੀ ਖੁਆਉਣ ਦੇ ਬਹਾਨੇ ਆਪਣੇ ਨਾਲ ਫੈਕਟਰੀ ਦੀ ਪਹਿਲੀ ਮੰਜ਼ਿਲ ’ਤੇ ਬਣੇ ਹਾਲ ’ਚ ਲੈ ਗਿਆ ਸੀ, ਜਿੱਥੇ ਉਸ ਨੇ ਬੱਚੇ ਨਾਲ ਬਦਫ਼ੈਲੀ ਕੀਤੀ ਅਤੇ ਫਿਰ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਕੱਪੜਿਆਂ ਦੇ ਥਾਨ ’ਚ ਹੇਠਾਂ ਦੱਬ ਦਿੱਤੀ।
ਇਹ ਵੀ ਪੜ੍ਹੋ : ਡੇਰਾਬੱਸੀ 'ਚ ਨਾੜ ਦੀ ਅੱਗ ਕਾਰਨ ਜਿਊਂਦਾ ਸੜੀ ਸੀ ਬੱਚੀ, ਕਿਸਾਨ ਖ਼ਿਲਾਫ਼ ਦਰਜ ਹੋਇਆ ਮਾਮਲਾ
ਇਸ ਸਬੰਧੀ ਕੁਲਵੰਤ ਸਿੰਘ ਐੱਸ. ਐੱਚ. ਓ. ਥਾਣਾ ਸਲੇਮ ਟਾਬਰੀ ਨੇ ਕਿਹਾ ਕਿ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਬੱਚੇ ਨਾਲ ਬਦਫ਼ੈਲੀ ਤੋਂ ਬਾਅਦ ਕਤਲ ਕੀਤਾ ਗਿਆ ਹੈ। ਬਾਕੀ ਪੋਸਟਮਾਰਟਮ ਤੋਂ ਬਾਅਦ ਸਭ ਕੁੱਝ ਸਪੱਸ਼ਟ ਹੋ ਜਾਵੇਗਾ। ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦਾੜ੍ਹੀ-ਮੁੱਛਾਂ ’ਤੇ ਭਾਰਤੀ ਸਿੰਘ ਦੀ ਵਿਵਾਦਿਤ ਟਿੱਪਣੀ, ਬੱਬੂ ਮਾਨ ਨੇ ਦਿੱਤਾ ਤਿੱਖਾ ਜਵਾਬ (ਵੀਡੀਓ)
NEXT STORY