ਸ਼ੇਰਪੁਰ (ਅਨੀਸ਼) : ਅੱਜ ਪੂਰੇ ਦੇਸ਼ ਅੰਦਰ 'ਬਾਲ ਦਿਵਸ' ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਿਆਸੀ ਆਗੂ ਵੀ ਆਪਣੇ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਰਹੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਪੁੱਤਰ ਅਤੇ ਧੀਆਂ ਦੀ ਤਸਵੀਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫੇਸਬੁੱਕ 'ਤੇ ਸਾਂਝੀ ਕੀਤੀ ਹੈ।
ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ ਹੈ, 'ਜਦੋਂ ਬੱਚਿਆਂ ਦਾ ਹਾਸਾ ਤੇ ਬਜ਼ਰੁਗਾਂ ਦਾ ਪਿਆਰ ਤੇ ਸਿਆਣਪ ਰਲ ਬੈਠਦੇ ਹਨ ਤਾਂ ਇਕ ਮਕਾਨ ਨੂੰ ਘਰ ਬਣਨਾ ਨਸੀਬ ਹੁੰਦਾ ਹੈ। ਜਦੋਂ ਵੀ ਮੈਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਦਾਦਾ ਜੀ ਨਾਲ ਬੈਠੇ ਹੱਸਦੇ, ਗੱਲਾਂ ਕਰਦੇ ਤੇ ਮੁਸ਼ਕਲਾਂ ਸਾਂਝੀਆਂ ਕਰਦੇ ਦੇਖਦਾ ਹਾਂ ਤਾਂ ਉਨਾਂ ਦੀ ਅਪਣੱਤ ਦਿਲ ਨੂੰ ਨਿੱਘ ਦਿੰਦੀ ਹੈ। ਅੱਜ ਮੈਂ ਬਾਲ ਦਿਵਸ ਮੌਕੇ ਸਾਰੇ ਬੱਚਿਆਂ ਦੀ ਸਫਲਤਾ ਲਈ ਅਰਦਾਸ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਸਦਾ ਗੁਰੂ ਸਹਿਬਾਨਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦੇ ਰਹਿਣ।' ਸੁਖਬੀਰ ਬਾਦਲ ਵੱਲੋਂ ਕੀਤੀ ਗਈ ਪੋਸਟ ਨੂੰ ਖੂਬ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਹੌਜਰੀ ਵਪਾਰੀ ਦੀ ਪਤਨੀ ਨੂੰ ਬੰਧਕ ਬਣਾ ਕੇ ਨੌਕਰ ਨੇ ਦਿੱਤਾ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ
NEXT STORY