ਪਟਿਆਲਾ (ਰਾਜੇਸ਼ ਪੰਜੌਲਾ, ਰਾਣਾ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵਲੋਂ ਚਾਈਨਾ ਡੋਰ ਦੇ ਖਿਲਾਫ ਮੁਹਿੰਮ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਬੋਰਡ ਦੇ ਵਾਤਾਵਰਣ ਇੰਜੀਨਅਰ ਦੇ ਨਾਲ ਨਾਲ ਇੰਜ: ਮੋਹਿਤ ਸਿੰਗਲਾ, ਸਹਾਇਕ ਵਾਤਾਵਰਣ ਇੰਜੀਨੀਅਰ, ਇੰਜ: ਧਰਮਵੀਰ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ ਅਤੇ ਵਿਨੋਦ ਸਿੰਗਲਾ ਜੂਨੀਅਰ ਵਾਤਾਵਰਣ ਇੰਜੀਨੀਅਰ ਨੇ ਪਟਿਆਲਾ ਦੇ ਆਚਾਰ ਬਾਜ਼ਾਰ, ਤ੍ਰਿਪੜੀ, ਆਨੰਦ ਨਗਰ ਆਦਿ ਇਲਾਕਿਆਂ ਵਿਚ ਦੁਕਾਨਾਂ ਦੀ ਚੈਕਿੰਗ ਕੀਤੀ।
ਇਸ ਮਗਰੋਂ ਦੇਰ ਸ਼ਾਮ ਬੋਰਡ ਦੀ ਟੀਮ ਦੀਪ ਨਗਰ ਪਹੁੰਚੀ ਅਤੇ ਇਥੇ ਉਨ੍ਹਾਂ ਨੂੰ ਇਕ ਦੁਕਾਨ ’ਤੇ ਚਾਈਨਾ ਡੋਰ ਦੇ ਰੋਲ ਮਿਲੇ, ਜਿਨ੍ਹਾਂ ਨੂੰ ਮੌਕੇ ’ਤੇ ਹੀ ਜ਼ਬਤ ਕਰ ਲਿਆ ਗਿਆ। ਇਸ ਦੇ ਨਾਲ ਹੀ ਇਸੇ ਇਲਾਕੇ ਵਿਚ ਇਕ ਨਾਬਾਲਗ ਬੱਚਾ ਵੀ ਚਾਈਨਾ ਡੋਰ ਵੇਚਣ ਦਾ ਕੰਮ ਕਰ ਰਿਹਾ ਸੀ, ਉਸ ਦੇ ਘਰ ਦੀ ਚੈਕਿੰਗ ਕੀਤੀ ਅਤੇ 12 ਰੋਲ ਬਰਾਮਦ ਕੀਤੇ ਗਏ। ਇਸ ਨਾਬਾਲਗ ਲੜਕੇ ਨੇ ਦੱਸਿਆ ਕਿ ਉਸ ਨੇ ਸੋਨੂੰ ਪਤੰਗਾਂ ਵਾਲੇ ਤੋਂ ਇਹ ਰੋਲ ਖਰੀਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਰਾਤ ਨੂੰ ਵੀ ਲੱਗਣਗੇ ਨਾਕੇ, DGP ਨੇ ਜਾਰੀ ਕਰ'ਤੇ ਸਖ਼ਤ ਨਿਰਦੇਸ਼
ਇਸ ਮਗਰੋਂ ਜਦੋਂ ਟੀਮ ਮੁੜ ਤੋਂ ਚੈਕਿੰਗ ਕਰਨ ਲਈ ਗਈ ਤਾਂ ਉਸ ਸਮੇਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ, ਜਿਸ ਤੋਂ ਬਾਅਦ ਬੋਰਡ ਦੀ ਟੀਮ ਨੇ ਤ੍ਰਿਪੜੀ ਐੱਸ.ਐੱਚ.ਓ. ਨਾਲ ਸੰਪਰਕ ਕੀਤਾ ਅਤੇ ਪੁਲਸ ਫੋਰਸ ਨਾਲ ਲੈ ਕੇ ਫਿਰ ਚੈਕਿੰਗ ਕੀਤੀ ਤਾਂ 330 ਤੋਂ ਵੱਧ ਰੋਲ ਬਰਾਮਦ ਹੋਏ ਅਤੇ ਕੁੱਲ ਮਿਲਾ ਕੇ ਇਕ ਟਨ ਚਾਈਨਾ ਡੋਰ ਨੂੰ ਜ਼ਬਤ ਕੀਤਾ ਗਿਆ। ਇੰਨੇ ਵੱਡੇ ਪੱਧਰ ’ਤੇ ਚਾਈਨਾ ਡੋਰ ਮਿਲਣ ਤੋਂ ਬਾਅਦ ਦੁਕਾਨਦਾਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਤਫਤੀਸ਼ ਜਾਰੀ ਹੈ ਕਿ ਆਖਿਰ ਇਸ ਗੈਂਗ ਦੇ ਨਾਲ ਕਿੰਨੇ ਲੋਕ ਜੁੜੇ ਹੋਏ ਹਨ ਜੋ ਕਿ ਚਾਈਨਾ ਡੋਰ ਵੇਚਣ ਦਾ ਕੰਮ ਕਰਦੇ ਹਨ। ਬੋਰਡ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿਗ ਅਤੇ ਮੈਂਬਰ ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀ ਜਾਣਕਾਰੀ ਬੋਰਡ ਅਧਿਕਾਰੀਆਂ ਨੂੰ ਦੇਣ ਤਾਂ ਕਿ ਚਾਈਨਾ ਡੋਰ ਅਤੇ ਕਿਸੇ ਵੀ ਤਰ੍ਹਾਂ ਦੀ ਸਿੰਥੈਟਿਕ ਡੋਰ ਨੂੰ ਵੇਚਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ- ਤਹਿਸੀਲਦਾਰ ਦੇ ਨਾਂ 'ਤੇ ਰਿਸ਼ਵਤ ਲੈਂਦਾ ਵਸੀਕਾ ਨਵੀਸ ਰੰਗੇ ਹੱਥੀਂ ਗ੍ਰਿਫਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਹਿਸੀਲਦਾਰ ਦੇ ਨਾਂ 'ਤੇ ਰਿਸ਼ਵਤ ਲੈਂਦਾ ਵਸੀਕਾ ਨਵੀਸ ਰੰਗੇ ਹੱਥੀਂ ਗ੍ਰਿਫਤਾਰ
NEXT STORY