ਜਲਾਲਾਬਾਦ (ਸੇਤੀਆ/ਜਤਿੰਦਰ)—ਥਾਣਾ ਸਦਰ ਜਲਾਲਾਬਾਦ ਅਧੀਨ ਪੈਂਦੇ ਪਿੰਡਾਂ ਵਿਚ ਇਕ ਚੋਰ ਗਰੋਹ ਸਰਗਰਮ ਹੈ, ਜੋ ਗਰੀਬ ਲੋਕਾਂ ਦੇ ਆਪਣੀ ਰੋਜ਼ੀ ਰੋਟੀ ਲਈ ਪਾਲੇ ਬੱਕਰੇ ਬੱਕਰੀਆਂ ਨੂੰ ਪਿਛਲੇ ਕੁਝ ਦਿਨ ਤੋਂ ਦਿਨ-ਦਿਹਾੜੇ ਚੁੱਕ ਕੇ ਲਿਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪੀੜਤ ਗੁਰਦੀਪ ਸਿੰਘ ਵਾਸੀ ਢਾਣੀ ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੀ ਰੋਜ਼ੀ ਰੋਟੀ ਲਈ ਪਾਲੀਆਂ ਬੱਕਰੇ ਬੱਕਰੀਆਂ ਨੂੰ ਈਸਟਰਨ ਕੈਨਾਲ ਨਹਿਰ 'ਤੇ ਪਿੰਡ ਮੀਨਿਆਂਵਾਲਾ ਦੇ ਨਜ਼ਦੀਕ ਚਾਰ ਰਹੀ ਸੀ। ਇਸ ਦੌਰਾਨ ਮੋਟਰ ਸਾਈਕਲ ਸਵਾਰ ਦੋ ਨੌਜਵਾਨ ਆਏ ਤੇ ਉਸ ਦਾ ਬੱਕਰਾ ਅੱਖ ਬਚਾ ਕੇ ਮੋਟਰਸਾਈਕਲ 'ਤੇ ਚੁੱਕ ਕੇ ਲੈ ਗਏ। ਪੀੜਤ ਨੇ ਦੱਸਿਆ ਕਿ ਉਸ ਵੱਲੋਂ ਬਹੁਤ ਰੌਲਾ ਪਾਇਆ ਗਿਆ, ਉਥੇ ਕੋਈ ਵੀ ਨਜ਼ਦੀਕ ਨਾ ਹੋਣ ਕਾਰਨ ਉਹ ਕੁਝ ਸਮੇਂ 'ਚ ਹੀ ਅਲੋਪ ਹੋ ਗਏ। ਆਏ ਦਿਨ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਧੀ ਦੇ ਜਨਮ ਦਾ ਲੱਗਾ ਮਾਂ ਨੂੰ ਡੂੰਘਾ ਸਦਮਾ, ਕੁਝ ਦਿਨ ਬਾਅਦ ਖੁਦ ਹੀ ਲਗਾਇਆ ਇੰਝ ਮੌਤ ਨੂੰ ਗਲੇ (pics)
NEXT STORY