ਜਲੰਧਰ (ਸੋਨੂੰ)— ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਈਸਾਈ ਭਾਈਚਾਰੇ ਵੱਲੋਂ ਜਲੰਧਰ ਦੇ ਪੀ. ਏ. ਪੀ. ਚੌਂਕ ’ਚ ਧਰਨਾ ਦਿੱਤਾ ਗਿਆ ਅਤੇ ਅੰਮ੍ਰਿਤਪਾਲ ਸਿੰਘ ਦੀ ਗਿ੍ਰਫ਼ਤਾਰੀ ਦੀ ਮੰਗ ਉੱਠੀ ਹੈ। ਇਥੇ ਦੱਸਣਯੋਗ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਵੱਲੋਂ ਪ੍ਰਭੂ ਯਿਸੂ ਨੂੰ ਲੈ ਕੇ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਜਲੰਧਰ ’ਚ ਨੈਸ਼ਨਲ ਹਾਈਵੇਅ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਦੇਰ ਰਾਤ ਪੁਲਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਵੱਲੋਂ ਭਾਈਚਾਰੇ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਉਹ ਪ੍ਰਦਰਸ਼ਨ ਕਰਨ ਪਰ ਇਕ ਸਾਈਡ ’ਤੇ ਸਟੇਜ ਲਗਾ ਕੇ। ਹੁਣ ਈਸਾਈ ਭਾਈਚਾਰੇ ਵੱਲੋਂ ਪੀ. ਏ. ਪੀ. ਗਰਾਊਂਡ ਦੇ ਸਾਹਮਣੇ ਇਕ ਸਾਈਡ ’ਤੇ ਸਟੇਜ ਲਗਾਈ ਅਤੇ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ: 2024 ਦੇ ਚੋਣ ਫਿਨਾਲੇ ਤੋਂ ਪਹਿਲਾਂ ਅਗਲੇ 18 ਮਹੀਨਿਆਂ 'ਚ ਸਿਆਸੀ ਪਾਰਟੀਆਂ 'ਚ ਚੱਲੇਗੀ ‘ਸ਼ਹਿ-ਮਾਤ’ ਦੀ ਖੇਡ
ਪ੍ਰਦਰਸ਼ਨ ਨੂੰ ਲੈ ਕੇ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਸਾਡਾ ਪ੍ਰਦਰਸ਼ਨ ਸਿੱਖ ਭਾਈਚਾਰੇ ਖ਼ਿਲਾਫ਼ ਨਹੀਂ ਹੈ ਸਿਰਫ਼ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਹੈ, ਜਿਸ ਨੇ ਪ੍ਰਭੂ ਯਿਸੂ ਮਸੀਹ ’ਤੇ ਵਿਵਾਦਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਅਧੂਰਾ ਗਿਆਨ ਹੈ ਅਤੇ ਅਧੂਰਾ ਗਿਆਨ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਅੰਮ੍ਰਿਤਪਾਲ ’ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਗਿ੍ਰਫ਼ਤਾਰ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਈਸਾਈ ਭਾਈਚਾਰੇ ਵੱਲੋਂ ਅੱਜ ਦੁਪਹਿਰ ਨੂੰ ਮੀਟਿੰਗ ਕਰਨ ਤੋਂ ਬਾਅਦ ਵੱਡਾ ਕਦਮ ਚੁੱਕਿਆ ਜਾਵੇਗਾ। ਇਸ ਦੇ ਨਾਲ ਹੀ ਈਸਾਈ ਭਾਈਚਾਰੇ ਵੱਲੋਂ ਹੁਣ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ ਸੀ ਪਰ ਬਾਅਦ ਵਿਚ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਅਤੇ ਕਾਰਵਾਈ ਦਾ ਭਰੋਸਾ ਦਿਵਾਉਣ ਤੋਂ ਮਗਰੋਂ ਖ਼ਤਮ ਕੀਤਾ ਗਿਆ।
ਬੇਸ਼ਕ ਮਸੀਹੀ ਭਾਈਚਾਰਾ ਪੀ. ਏ. ਪੀ. ਸ਼ੂਟਿੰਗ ਰੇਂਜ ਵੱਲ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ ਪਰ ਇਸ ਨਾਲ ਹਾਈਵੇਅ ਦੀ ਟ੍ਰੈਫਿਕ ਪ੍ਰਭਾਵਿਤ ਨਹੀਂ ਹੋਈ ਪਰ ਸ਼ਹਿਰ ’ਚ ਜਾਮ ਦੀ ਸਥਿਤੀ ਰਹਿ ਸਕਦੀ ਹੈ। ਹਾਲਾਂਕਿ ਫਲਾਈਓਵਰ ਤੋਂ ਪਠਾਨਕੋਟ ਬਾਈਪਾਸ ਤੋਂ ਰਾਮਾਮੰਡੀ ਨੂੰ ਜਾਣ ਵਾਲਾ ਟ੍ਰੈਫਿਕ ਅਤੇ ਲੁਧਿਆਣਾ ਵੱਲੋਂ ਸਿੱਧਾ ਬਾਹਰ ਤੋਂ ਹੀ ਅੰਮ੍ਰਿਤਸਰ-ਪਠਾਨਕੋਟ ਵੱਲੋਂ ਜਾਣ ਵਾਲਾ ਟ੍ਰੈਫਿਕ ਸਿੱਧਾ ਚਲਦਾ ਰਹੇਗਾ। ਉਸ ’ਤੇ ਮਸੀਹੀ ਭਾਈਚਾਰੇ ਦੇ ਪ੍ਰਦਰਸ਼ਨ ਦਾ ਫਰਕ ਨਹੀਂ ਪਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਸ਼ਰੇਆਮ ਕੁੜੀ ਵੱਲੋਂ ਕੀਤੇ ਗਏ ਹਵਾਈ ਫਾਇਰ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨ ਕਰਦੀ ਗੱਲ
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਿੱਖ ਸਗੰਠਨ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਨੇ ਈਸਾਈ ਭਾਈਚਾਰੇ ਦੇ ਪ੍ਰਭੂ ਯਿਸੂ ਮਸੀਹ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਸਨ, ਜਿਸ ਦੇ ਵਿਰੋਧ ’ਚ ਈਸਾਈ ਧਰਮ ਨਾਲ ਜੁੜੇ ਲੋਕਾਂ ’ਚ ਰੋਸ ਹੈ। ਉਨ੍ਹਾਂ ਪਿਛਲੇ ਦਿਨੀਂ ਵਿਰੋਧ ’ਚ ਸੜਕਾਂ ’ਤੇ ਉਤਰ ਕੇ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ। ਈਸਾਈ ਭਾਈਚਾਰੇ ਦਾ ਕਹਿਣਾ ਸੀ ਕਿ ਜਦ ਉਹ ਕਿਸੇ ਧਰਮ ਦੇ ਖ਼ਿਲਾਫ਼ਤ ਨਹੀਂ ਕਰਦੇ ਤਾਂ ਉਹ ਆਪਣੇ ਧਰਮ ਦੀ ਖ਼ਿਲਾਫ਼ਤ ਵੀ ਬਰਦਾਸ਼ਤ ਨਹੀਂ ਕਰਨਗੇ।
ਇਹ ਵੀ ਪੜ੍ਹੋ: ਗ੍ਰਿਫ਼ਤਾਰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ 3 ਦਿਨਾਂ ਦੇ ਪੁਲਸ ਰਿਮਾਂਡ ’ਤੇ, ਪਰਿਵਾਰ ਨੂੰ ਮਿਲ ਹੋਏ ਭਾਵੁਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਕੈਦੀ ਗੈਂਗਸਟਰ ਦਾ ਕਾਰਾ, ਤਲਾਸ਼ੀ ਲੈਣ ਆਏ ਸੁਪਰਡੈਂਟ 'ਤੇ ਇੱਟ ਨਾਲ ਕੀਤਾ ਹਮਲਾ
NEXT STORY