ਜਲੰਧਰ (ਗੁਲਸ਼ਨ)– ਮੰਗਲਵਾਰ ਦੇਰ ਸ਼ਾਮ ਸਿਟੀ ਰੇਲਵੇ ਸਟੇਸ਼ਨ ਤੋਂ ਬਸ਼ੀਰਪੁਰਾ ਫਾਟਕ ਵਿਚਕਾਰ ਇਕ ਟਰੇਨ ਦਾ ਵੈਗਨ ਪਟੜੀ ਤੋਂ ਉਤਰ ਗਿਆ। ਜਾਣਕਾਰੀ ਮੁਤਾਬਕ ਆਰਮੀ ਦੀਆਂ ਕੈਂਟਰ ਗੱਡੀਆਂ ਲੋਡ ਕਰਨ ਵਾਲੀ 32 ਵੈਗਨਾਂ ਵਾਲੀ ਟਰੇਨ ਸਿਟੀ ਸਟੇਸ਼ਨ ਤੋਂ ਸੁੱਚੀ ਪਿੰਡ ਲਈ ਨਿਕਲੀ ਸੀ। ਲੱਕੜ ਵਾਲੇ ਪੁਲ ਨੇੜੇ ਟਰੇਨ ਦੇ 26 ਵੈਗਨ ਅੱਗੇ ਨਿਕਲ ਗਏ ਅਤੇ ਅਚਾਨਕ 27ਵੇਂ ਵੈਗਨ ਦੇ 2 ਪਹੀਏ ਪਟੜੀ ਤੋਂ ਲਹਿ ਗਏ।
ਅੱਖੀਂ ਵੇਖਣ ਵਾਲਿਆਂ ਮੁਤਾਬਕ ਡਰਾਈਵਰ ਨੂੰ ਵੈਗਨ ਦੇ ਉਤਰਨ ਦਾ ਪਤਾ ਨਹੀਂ ਲੱਗਾ। ਜਿਉਂ ਹੀ ਵੈਗਨ ਪਟੜੀ ਤੋਂ ਉਤਰਿਆ ਤਾਂ ਅੱਗ ਦੀਆਂ ਲਾਟਾਂ ਉੱਠਣ ਲੱਗੀਆਂ। ਮੌਕੇ ’ਤੇ ਖੜ੍ਹੇ ਇਕ ਰੇਲ ਕਰਮਚਾਰੀ ਨੇ ਹੱਥ ਚੁੱਕ ਕੇ ਗਾਰਡ ਨੂੰ ਆਵਾਜ਼ਾਂ ਮਾਰੀਆਂ ਤਾਂ ਉਸ ਨੇ ਤੁਰੰਤ ਐਮਰਜੈਂਸੀ ਬ੍ਰੇਕ ਲਾ ਕੇ ਟਰੇਨ ਨੂੰ ਰੋਕ ਦਿੱਤਾ। ਸੂਤਰਾਂ ਮੁਤਾਬਕ ਇਸ ਦੌਰਾਨ ਟਰੇਨ ਦੇ ਕਾਫ਼ੀ ਵੈਗਨ ਬਸ਼ੀਰਪੁਰਾ ਫਾਟਕ ਪਾਰ ਕਰ ਚੁੱਕੇ ਸਨ। ਟਰੇਨ ਫਾਟਕ ਦੇ ਬਿਲਕੁਲ ਵਿਚਕਾਰ ਖੜ੍ਹੀ ਰਹਿਣ ਕਾਰਨ ਫਾਟਕ ਕਾਫ਼ੀ ਦੇਰ ਬੰਦ ਰਿਹਾ, ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ।
ਇਹ ਵੀ ਪੜ੍ਹੋ : ਜਲੰਧਰ: ਕੌਂਸਲਰ ਪਤੀ ਅਨੂਪ ਪਾਠਕ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ, 4 ਪੰਨਿਆਂ ਦੇ ਲਿਖੇ ਸੁਸਾਈਡ ਨੋਟ 'ਚ ਦੱਸਿਆ ਕਾਰਨ
ਘਟਨਾ ਦੀ ਸੂਚਨਾ ਮਿਲਦੇ ਹੀ ਸਟੇਸ਼ਨ ਮਾਸਟਰ ਆਰ. ਕੇ. ਬਹਿਲ, ਸੀ. ਡੀ. ਓ. ਉਪਕਾਰ ਵਸ਼ਿਸ਼ਟ, ਚੀਫ ਯਾਰਡ ਮਾਸਟਰ ਵੀ. ਕੇ. ਚੱਢਾ, ਏ. ਈ. ਐੱਨ. ਪੁਨੀਤ ਸਿੰਘ, ਐੱਸ.ਐੱਸ. ਈ. ਸਿੰਗਨਲ ਰਾਕੇਸ਼ ਕੁਮਾਰ, ਪੀ. ਡਬਲਯੂ. ਆਈ. ਦੇ ਐੱਸ. ਐੱਸ. ਈ. ਰਵਿੰਦਰਪਾਲ ਸਿੰਘ, ਜੇ. ਈ. ਨਵਦੀਪ, ਕੈਰਿਜ ਐਂਡ ਵੈਗਨ ਦੇ ਐੱਸ. ਐੱਸ. ਈ. ਸੁਨੀਲ ਕੁਮਾਰ ਸਮੇਤ ਕਈ ਰੇਲਵੇ ਅਧਿਕਾਰੀ ਅਤੇ ਕਰਮਚਾਰੀ ਮੌਕੇ ’ਤੇ ਪਹੁੰਚੇ। ਐਕਸੀਡੈਂਟ ਰਿਲੀਫ ਟਰੇਨ ਦੀ ਮਦਦ ਨਾਲ ਪਟੜੀ ਤੋਂ ਲੱਥੇ ਵੈਗਨ ਨੂੰ ਥੋੜ੍ਹੇ ਸਮੇਂ ਵਿਚ ਹੀ ਦੋਬਾਰਾ ਪਟੜੀ ’ਤੇ ਲਿਆਂਦਾ ਗਿਆ ਪਰ ਘਟਨਾ ਦੌਰਾਨ ਰੇਲ ਲਾਈਨ ਦਾ ਇਕ ਹਿੱਸਾ ਟੁੱਟਣ ਕਾਰਨ ਜਲੰਧਰ-ਪਠਾਨਕੋਟ ਰੇਲ ਸੈਕਸ਼ਨ ਕਈ ਘੰਟੇ ਬੰਦ ਰਿਹਾ।
ਇਹ ਵੀ ਪੜ੍ਹੋ : ਹਾਈਕਮਾਨ ਨਾਲ ਹਾਟ ਲਾਈਨ ’ਤੇ ਰਹੇ ਚਰਨਜੀਤ ਸਿੰਘ ਚੰਨੀ, ਇਸ ਲਈ ਨਹੀਂ ਚੱਲੀ ਸਿੱਧੂ ਦੀ
ਘਟਨਾ ਦੇ ਕਾਰਨਾਂ ਨੂੰ ਲੈ ਕੇ ਰੇਲਵੇ ਅਧਿਕਾਰੀਆਂ ਵਿਚਹੋਈ ਤਿੱਖੀ ਨੋਕ-ਝੋਕ
ਇਸ ਦੌਰਾਨ ਘਟਨਾ ਦੇ ਕਾਰਨਾਂ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਪਰ ਕੈਰਿਜ ਐਂਡ ਪੀ. ਵੇਅ ਮਹਿਕਮੇ ਦੇ ਅਧਿਕਾਰੀਆਂ ਵਿਚ ਆਪਸੀ ਸਹਿਮਤੀ ਨਹੀਂ ਬਣੀ। ਇਸ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਤਿੱਖੀ ਨੋਕ-ਝੋਕ ਵੀ ਹੋਈ। ਗੱਲ ਹੱਥੋਪਾਈ ਤੱਕ ਵੀ ਪਹੁੰਚ ਗਈ ਪਰ ਆਰ. ਪੀ. ਐੱਫ. ਦੇ ਅਧਿਕਾਰੀਆਂ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕੀਤਾ। ਖਬਰ ਲਿਖੇ ਜਾਣ ਤੱਕ ਅਧਿਕਾਰੀ ਜਾਂਚ ਵਿਚ ਲੱਗੇ ਹੋਏ ਸਨ ਅਤੇ ਕਰਮਚਾਰੀਆਂ ਵੱਲੋਂ ਰੇਲ ਲਾਈਨ ਨੂੰ ਰਿਪੇਅਰ ਕੀਤਾ ਜਾ ਰਿਹਾ ਸੀ। ਘਟਨਾ ਸਥਾਨ ’ਤੇ ਲਾਈਟ ਦਾ ਉਚਿਤ ਇੰਤਜ਼ਾਮ ਨਾ ਹੋਣ ਕਾਰਨ ਕਰਮਚਾਰੀਆਂ ਨੂੰ ਕੰਮ ਕਰਨ ਵਿਚ ਕਾਫ਼ੀ ਦਿੱਕਤ ਪੇਸ਼ ਆ ਰਹੀ ਸੀ। ਫਿਲਹਾਲ ਘਟਨਾ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ, ਪਟਿਆਲਾ ਪੁੱਜੇ ਪਰਗਟ ਤੇ ਰਾਜਾ ਵੜਿੰਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੁਰਦੁਆਰਾ ਅੰਬ ਸਾਹਿਬ ਵਿਖੇ ਵੱਡੀ ਗਿਣਤੀ 'ਚ ਪੁੱਜੇ ਅਕਾਲੀ ਵਰਕਰ, ਪੁਲਸ ਨੇ ਵਧਾਈ ਸੁਰੱਖਿਆ (ਤਸਵੀਰਾਂ)
NEXT STORY