ਬੁਢਲਾਡਾ (ਬਾਂਸਲ) - ਸ਼ਹਿਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੀ ਗਈ ਨਵੀਂ ਅਨਾਜ ਮੰਡੀ ਨੂੰ ਲੈ ਕੇ ਹਲਕਾ ਵਿਧਾਇਕ ਅਤੇ ਸ਼ਹਿਰੀਆਂ ਦਾ ਇੱਕ ਵਫਦ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਵਧਾਈ ਦੇਣ ਲਈ ਪਹੁੰਚਿਆਂ। ਜਿੱਥੇ ਹਲਕਾ ਵਿਧਾਇਕ ਪ੍ਰਿੰਸੀਪਲ ਨੇ ਬੋਲਦਿਆਂ ਕਿਹਾ ਕਿ ਫਸਲ ਦੀ ਆਮਦ ਮੌਕੇ ਬੁਢਲਾਡਾ ਦੀ ਅਨਾਜ ਮੰਡੀ ਬਹੁਤ ਛੋਟੀ ਰਹਿ ਜਾਂਦੀ ਸੀ ਜਿਸ ਕਾਰਨ ਫਸਲ ਨੂੰ ਸ਼ਹਿਰ ਦੀਆਂ ਗਲੀਆਂ ਮੁਹੱਲਿਆ ਵਿੱਚ ਉਤਾਰਨਾ ਪੈ ਰਿਹਾ ਸੀ। ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 2 ਸਾਲ ਪਹਿਲਾ ਰੈਲੀ ਵਿੱਚ ਨਵੀਂ ਅਨਾਜ ਮੰਡੀ ਦਾ ਐਲਾਨ ਕੀਤਾ ਗਿਆ। ਸ਼ਹਿਰ ਨੂੰ ਨਵੀਂ ਅਨਾਜ ਮੰਡੀ ਲਈ ਜਗ੍ਹਾ ਖ੍ਰੀਦਣ ਤੇ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਇਸ ਮੌਕੇ ਬੋਲਦਿਆਂ ਮਾਰਕਿਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ ਨੇ ਕਿਹਾ ਕਿ ਇਸ ਨਵੀਂ ਅਨਾਜ ਮੰਡੀ ਨਾਲ ਜਿੱਥੇ ਲੋਕਾਂ ਦੀ ਸਮੱਸਿਆ ਦਾ ਹੱਲ ਹੋਵੇਗਾ ਉਥੇ ਵਪਾਰ ਲਈ ਵੀ ਕਾਫੀ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਨਵੀਂ ਅਨਾਜ ਮੰਡੀ ਨਾਲ ਆੜ੍ਹਤੀਆ, ਮਜ਼ਦੂਰ, ਕਿਸਾਨ ਅਤੇ ਟਰੱਕ ਓਪਰੇਟਰ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮੇਂ-ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕਰਦੀ ਆ ਰਹੀ ਹੈ। ਜਿਸ ਕਾਰਨ ਆਮ ਆਦਮੀ ਪਾਰਟੀ ਦਾ ਗ੍ਰਾਫ ਦਿਨੋ ਦਿਨ ਵੱਧ ਰਿਹਾ ਹੈ। ਇਸ ਮੌਕੇ ਹਰਵਿੰਦਰ ਸਿੰਘ ਸੇਖੋਂ, ਪ੍ਰਵੀਨ ਕੁਮਾਰ, ਲਲਿਤ ਕੁਮਾਰ ਸ਼ੈਂਟੀ, ਰੂਬਲ ਗੋਇਲ, ਕਾਲਾ ਸਤੋਜੀਆ, ਰੈਂਪੂ ਜਿੰਦਲ, ਵਕੀਲ ਕੁਮਾਰ, ਤਰੁਣ ਸਿੰਗਲਾ, ਵਿਸ਼ਾਲ ਰਿਸ਼ੀ ਆਦਿ ਮੌਜੂਦ ਸਨ।
ਪੁਲਸ ਨੂੰ ਜਾਣਕਾਰੀ ਦੇਣੀ ਪਈ ਮਹਿੰਗੀ, ਨੌਜਵਾਨ ਦੇ ਕੱਪੜੇ ਉਤਾਰ ਕੇ ਕੀਤੀ ਜਾ ਰਹੀ ਕੁੱਟ-ਮਾਰ ਦੀ ਵੀਡੀਓ ਵਾਇਰਲ
NEXT STORY