ਖਮਾਣੋਂ (ਜਟਾਣਾ, ਅਰੋੜਾ, ਸੰਜੀਵ) - ਬੀਤੀ ਕੱਲ ਹੀ ਸਿਵਲ ਹਸਪਤਾਲ ਖਮਾਣੋਂ ਦੇ ਡਾਕਟਰਾਂ ਦੀ ਅਣਗਹਿਲੀ ਦਾ ਸ਼ਿਕਾਰ ਹੋ ਕੇ ਇਕ ਪਵ੍ਰਾਸੀ ਔਰਤ ਨੇ ਆਪਣੇ ਬੱਚੇ ਨੂੰ ਸੜਕ 'ਤੇ ਹੀ ਜਨਮ ਦੇ ਦਿੱਤਾ ਸੀ, ਜਿਸ ਕਾਰਨ ਉਸ ਦੇ ਨਵਜੰਮੇ ਬੱਚੇ ਦੀ ਮੌਤ ਹੋਣ ਦੀ ਖਬਰ ਲੋਕ ਅਜੇ ਅਖਬਾਰ ਵਿਚ ਪੜ੍ਹ ਹੀ ਰਹੇ ਸਨ ਕਿ ਖਮਾਣੋਂ ਦੇ ਹੈਲਥ ਸੈਂਟਰ ਵਿਖੇ ਜਣੇਪੇ ਉਪਰੰਤ ਇਕ ਔਰਤ ਤੇ ਉਸਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ, ਜਿਸ ਦੇ ਰੋਸ ਵਜੋਂ ਜੱਚਾ ਤੇ ਬੱਚਾ ਦੇ ਪਰਿਵਾਰਕ ਮੈਬਰਾਂ ਨੇ ਡਾਕਟਰਾਂ ਦੀ ਕਥਿਤ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਸਿਵਲ ਹਸਪਤਾਲ ਖਮਾਣੋਂ 'ਚ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਰੱਤੋਂ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੀ ਪਤਨੀ ਗੁਰਮੀਤ ਕੌਰ (23) ਨੂੰ ਡਲਿਵਰੀ ਲਈ ਉਪਰੋਕਤ ਹੈਲਥ ਸੈਂਟਰ ਵਿਖੇ ਭਰਤੀ ਕਰਵਾਇਆ ਗਿਆ ਸੀ, ਜਿਥੇ ਉਸਦਾ ਰਜਿਸਟ੍ਰੇਸ਼ਨ ਕਾਰਡ ਬਣਿਆ ਹੋਇਆ ਸੀ।
ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਦੀ ਡਾਕਟਰਾਂ ਵਲੋਂ ਡਲਿਵਰੀ ਕਰਨ ਉਪਰੰਤ ਬੱਚੇ ਦੀ ਹਾਲਤ ਗੰਭੀਰ ਕਹਿ ਕੇ ਡਾਕਟਰਾਂ ਨੇ ਚੰਡੀਗੜ੍ਹ ਦੇ ਸੈਕਟਰ-32 ਵਿਖੇ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਬੱਚੇ ਦੀ ਮੌਤ 2 ਘੰਟੇ ਪਹਿਲਾਂ ਹੋਣ ਦੀ ਪੁਸ਼ਟੀ ਕੀਤੀ। ਉਪਰੰਤ ਡਾਕਟਰਾਂ ਨੇ ਮੇਰੀ ਘਰਵਾਲੀ ਦੀ ਵੀ ਗੰਭੀਰ ਹਾਲਤ ਕਹਿ ਕਿ ਉਸ ਨੂੰ ਵੀ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਲਈ ਰੈਫਰ ਕਰ ਦਿੱਤਾ, ਜਿਥੇ ਪਹੁੰਦਿਆਂ ਹੀ ਉਥੋਂ ਦੇ ਡਾਕਟਰਾਂ ਨੇ ਉਸ ਦੀ ਵੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ।
ਮ੍ਰਿਤਕਾ ਦੇ ਪਤੀ ਨੇ ਦੱਸਿਆ ਕੇ ਉਸ ਦੀ ਸਾਲੀ ਹਰਜਿੰਦਰ ਕੌਰ ਨੇ ਉਸ ਨੂੰ ਦੱਸਿਆ ਕੇ ਉਸ ਦੀ ਪਤਨੀ ਦੇ ਪੇਟ 'ਚ ਬੱਚਾ ਉਲਟਾ ਸੀ, ਜਿਸ ਕਾਰਨ ਡਾਕਟਰਾਂ ਨੇ ਉਸ ਦੀ ਧੱਕੇ ਨਾਲ ਡਲਿਵਰੀ ਕਰਵਾ ਦਿੱਤੀ। ਇਸ ਪੂਰੇ ਘਟਨਾਕ੍ਰਮ ਉਪਰੰਤ ਪੀੜਤ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਤੇ ਪਿੰਡ ਦੇ ਲੋਕ ਵੱਡੀ ਗਿਣਤੀ 'ਚ ਹੈਲਥ ਸੈਂਟਰ ਖਮਾਣੋਂ ਵਿਖੇ ਰੋਸ ਵਜੋਂ ਲਾਸ਼ਾਂ ਲੈ ਕੇ ਪਹੁੰਚੇ, ਜਿਥੇ ਉਨ੍ਹਾਂ ਸਬੰਧਤ ਡਾਕਟਰਾਂ ਨੂੰ ਉਕਤ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਤੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ।
ਲੋਕਾਂ ਦੀ ਭੀੜ ਨੂੰ ਥਾਣਾ ਮੁਖੀ ਨਵਦੀਪ ਸਿੰਘ ਦੀ ਯੋਗ ਅਗਵਾਈ ਹੇਠ ਥਾਣਾ ਮੁਖੀ ਗੁਰਦੀਪ ਕੌਰ ਖੇੜੀ ਨੌਧ ਸਿੰਘ, ਕੁਲਵਿੰਦਰ ਸਿੰਘ ਇੰਚਾਰਜ ਚੌਕੀ ਸੰਘੋਲ, ਤਰਨਜੀਤ ਸਿੰਘ ਤੇ ਸਾਧੂ ਖਾਂ ਸਹਾਇਕ ਥਾਣੇਦਾਰ ਖਮਾਣਂੋ ਨੇ ਇਨਸਾਫ ਦਿਵਾਉਣ ਦਾ ਭਰੋਸਾ ਦਿੰਦੇ ਹੋਏ ਮਾਮਲੇ ਨੂੰ ਸੰਜੀਦਗੀ ਨਾਲ ਨਿਪਟਾਇਆ ਤੇ ਪੀੜਤ ਪਤੀ ਦੇ ਬਿਆਨ ਦਰਜ ਕੀਤੇ।
ਇਸ ਮੌਕੇ ਨਵਦੀਪ ਸਿੰਘ ਐੱਸ. ਐੱਚ. ਓ. ਖਮਾਣੋਂ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਮ੍ਰਿਤਕਾ ਤੇ ਉਸਦੇ ਨਵਜੰਮੇ ਬੱਚੇ ਦਾ ਪੋਸਟਮਾਰਟਮ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵਲੋਂ ਕੀਤਾ ਗਿਆ ਹੈ ਤੇ ਵੀਡੀਓਗ੍ਰਾਫੀ ਕੀਤੀ ਗਈ ਹੈ। ਇਸ ਉਪਰੰਤ ਪੋਸਟਮਾਰਟਮ ਦੀ ਰਿਪੋਰਟ ਤੇ ਮੈਡੀਕਲ ਰਿਪੋਰਟ ਉਪਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਕੀ ਕਹਿੰਦੇ ਹਨ ਮੈਡੀਕਲ ਕਮਿਸ਼ਨਰ
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਹੈਲਥ ਸੈਂਟਰ ਖਮਾਣੋਂ ਵਿਖੇ ਪਹੁੰਚੇ ਜਗਦੀਸ਼ ਸਿੰਘ ਨੇ ਦੱਸਿਆ ਕਿ ਹਸਪਤਾਲ ਖਮਾਣੋਂ ਵਿਖੇ ਗਾਇਨੀ ਦੇ ਡਾ. ਰਸ਼ਮੀ ਚੋਪੜਾ ਤੇ ਐਮਰਜੈਂਸੀ ਮੈਡੀਕਲ ਅਫਸਰ ਮੌਜੂਦ ਸਨ, ਜਿਨ੍ਹਾਂ ਨੇ ਬੱਚੇ ਨੂੰ ਜਨਮ ਦਿਵਾਇਆ ਤੇ ਬੱਚੇ ਦੀ ਹਾਲਤ ਗੰਭੀਰ ਹੋ ਜਾਣ ਕਾਰਨ ਬੱਚੇ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ। ਉਸ ਤੋਂ ਬਾਅਦ ਔਰਤ ਦੀ ਹਾਲਤ ਵੀ ਗੰਭੀਰ ਹੋ ਗਈ, ਜਿਸ ਕਰਕੇ ਉਸ ਨੂੰ ਵੀ ਤੁਰੰਤ ਚੰਡੀਗੜ੍ਹ ਰੈਫਰ ਕੀਤਾ ਗਿਆ, ਜਿਥੇ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਖਮਾਣੋਂ ਦੇ ਹੈਲਥ ਸੈਂਟਰ ਵਿਖੇ ਇਨਫ੍ਰਾਸਟਰੱਕਚਰ ਤੇ ਡਾਕਟਰਾਂ ਦੀ ਘਾਟ ਦੀ ਗੱਲ ਵੀ ਕਬੂਲ ਕੀਤੀ।
ਇਸ ਸਬੰਧੀ ਐੱਸ. ਐੱਮ. ਓ. ਰਸ਼ਮੀ ਚੋਪੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਦੋ ਔਰਤ ਹਸਪਤਾਲ ਵਿਖੇ ਆਈ ਤਾਂ ਔਰਤ ਤੇ ਪੇਟ 'ਚ ਬੱਚੇ ਦੀ ਹਾਲਤ ਬਿਲਕੁਲ ਠੀਕ ਸੀ ਪਰ ਡਲਿਵਰੀ ਵੇਲੇ ਬੱਚਾ ਉਲਟਾ ਸੀ ਪਰ ਬੱਚੇ ਨੇ ਜਨਮ ਬਿਲਕੁਲ ਸਹੀ ਲਿਆ। ਬੱਚੇ ਦੇ ਰੋਣ ਦੀ ਆਵਾਜ਼ ਨਾ ਆਉਣ ਕਰਕੇ ਬੱਚੇ ਨੂੰ ਤੁਰੰਤ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ।
ਜੋਧਵਾਲ ਖੇਤੀਬਾੜੀ ਸਹਿਕਾਰੀ ਸਭਾ 'ਚ ਲੱਖਾਂ ਰੁਪਏ ਦਾ ਗਬਨ?
NEXT STORY