ਜਲੰਧਰ- ਸਿਵਲ ਹਸਪਤਾਲ ਦੇ ਅਲਟਰਾਸਾਉਂਡ ਸੈਂਟਰ 'ਚ ਰੋਜ਼ 100 ਤੋਂ ਵੱਧ ਫੈਟੀ ਲਿਵਰ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ 'ਚ 25 ਫੀਸਦੀ ਮਾਮਲੇ ਕੇਸ ਬੱਚਿਆਂ ਦੇ ਹਨ, ਜ਼ਿਆਦਾਤਰ ਸ਼ਹਿਰੀ ਇਲਾਕਿਆਂ ਦੇ। 10 ਸਾਲ ਦੇ ਬੱਚੇ ਵੀ ਫੈਟੀ ਲਿਵਰ ਵਰਗੀ ਬੀਮਾਰੀ ਨਾਲ ਘਿਰ ਰਹੇ ਹਨ। ਪਹਿਲਾਂ ਇਹ ਬੀਮਾਰੀ 30 ਤੋਂ 50 ਸਾਲ ਦੀ ਉਮਰ 'ਚ ਦਿੱਸਦੀ ਸੀ ਪਰ ਹੁਣ ਸਕੂਲ ਜਾਣ ਵਾਲੇ ਬੱਚੇ ਇਸ ਦੇ ਸ਼ਿਕਾਰ ਹੋ ਰਹੇ ਹਨ। ਟੀਵੀ ਜਾਂ ਮੋਬਾਇਲ ਦੇਖਦੇ ਹੋਏ ਖਾਣਾ, ਜ਼ਿਆਦਾ ਜ਼ੰਕ ਫੂਡ ਅਤੇ ਖੇਡਣ ਤੋਂ ਦੂਰੀ ਇਸ ਦੇ ਮੁੱਖ ਕਾਰਨ ਹਨ। ਪਹਿਲੇ ਬੱਚੇ ਮੈਦਾਨਾਂ 'ਚ ਦੌੜਦੇ ਸਨ, ਹੁਣ ਸਕ੍ਰੀਨ 'ਤੇ ਟਿਕੇ ਰਹਿੰਦੇ ਹਨ। ਫਰਿੱਜ 'ਚ ਰੱਖਿਆ ਖਾਣਾ ਮੁੜ ਗਰਮ ਕਰਨ ਨਾਲ ਨਿਊਟ੍ਰੀਸ਼ੀਅਨ ਵੈਲਿਊ ਖ਼ਤਮ ਹੋ ਜਾਂਦੀ ਹੈ। ਬੱਚਿਆਂ ਨੂੰ ਹਮੇਸ਼ਾ ਤਾਜ਼ਾ ਭੋਜਨ ਹੀ ਦਿਓ। ਫੈਟੀ ਲਿਵਰ ਨਾਲ ਅੱਗੇ ਚੱਲ ਕੇ ਬੱਚਿਆਂ 'ਚ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੈਪੇਟਾਈਟਿਸ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਕੇਸ ਸਟੱਡੀ
ਜੰਕ ਫੂਡ ਸ਼ੌਂਕ ਨੇ ਬੀਮਾਰ ਕੀਤਾ 11 ਸਾਲ ਦਾ ਬੱਚਾ
ਬੱਚੇ ਨੂੰ ਕਈ ਦਿਨਾਂ ਤੋਂ ਪੇਟ ਦਰਦ ਅਤੇ ਭੁੱਖ ਦੀ ਕਮੀ ਸੀ। ਅਲਟ੍ਰਾਸਾਊਂਡ 'ਚ ਫੈਟੀ ਲਿਵਰ ਨਿਕਲਿਆ। ਜਾਂਚ 'ਚ ਪਤਾ ਲੱਗਾ ਹੈ ਕਿ ਉਹ ਹਫ਼ਤੇ 'ਚ 2-3 ਵਾਰ ਬਰਗਰ, ਪੀਜ਼ਾ ਅਤੇ ਕੋਲਡ ਡਰਿੰਕ ਪੀਂਦਾ ਸੀ। ਦੇਰ ਰਾਤ ਤੱਕ ਟੀਵੀ ਦੇਖਣਾ ਉਸ ਦੀ ਆਦਤ ਹੋ ਗਈ ਸੀ। ਡਾਕਟਰਾਂ ਨੇ ਉਸ ਦੇ ਖਾਣ-ਪੀਣ 'ਚ ਤਬਦੀਲੀ ਕਰਵਾਈ ਹੈ। ਘਰ ਦਾ ਬਣਿਆ ਖਾਣਾ ਖਾਣ ਅਤੇ ਸਵੇਰੇ ਦੀ ਦੌੜ ਨਾਲ ਉਸ ਦੀ ਸਥਿਤੀ 'ਚ ਸੁਧਾਰ ਦਿੱਸਿਆ ਹੈ।
ਮੋਬਾਈਲ ਅਤੇ ਕੋਲਡ ਡਰਿੰਕ ਨੇ ਵਿਗਾੜਿਆ ਲਿਵਰ
14 ਸਾਲ ਦੇ ਮੁੰਡੇ ਦੇ ਪੇਟ 'ਚ ਦਰਦ ਅਤੇ ਉਲਟੀ ਦੀ ਸ਼ਿਕਾਇਤ ਸੀ। ਜਾਂਚ 'ਚ ਫੈਟੀ ਲਿਵਰ ਦਾ ਨਿਕਲਿਆ। ਉਹ ਦਿਨ ਭਰ ਫੋਨ 'ਤੇ ਗੇਮ ਖੇਡਦਾ ਸੀ। ਹੁਣ ਡਾਕਟਰਾਂ ਦੀ ਸਲਾਹ 'ਤੇ ਉਸ ਦੇ ਸਕ੍ਰੀਨ ਟਾਈਮ ਅਤੇ ਡਾਈਟ 'ਤੇ ਕੰਟਰੋਲ ਕੀਤਾ ਗਿਆ ਹੈ। ਉਸ ਨੂੰ ਹਲਕੀ ਕਸਰਤ ਅਤੇ ਸੰਤੁਲਿਤ ਭੋਜਨ ਸ਼ੁਰੂ ਕਰਵਾਇਆ ਗਿਆ ਹੈ। ਪਿਛਲੇ ਦਿਨ ਮੋਬਾਈਲ ਖੇਡਦੇ ਹੋਏ ਬਰਗਰ-ਪਿਜ਼ਜ਼ਾ ਖਾਣ ਕਾਰਨ ਫੈਟੀ ਲਿਵਰ ਦਾ ਪਤਾ ਲੱਗਾ।
ਗੈਸ ਸਮਝਿਆ ਸੀ, ਨਿਕਲਿਆ ਫੈਟੀ ਲਿਵਰ
12 ਸਾਲ ਦੇ ਬੱਚੇ ਨੂੰ ਪੇਟ 'ਚ ਗੈਸ ਦੀ ਸ਼ਿਕਾਇਤ ਸੀ। ਪਰਿਵਾਰ ਨੂੰ ਲੱਗਾ ਕਿ ਪੱਥਰੀ ਹੋਵੇਗੀ। ਜਾਂਚ ਤੋਂ ਬਾਅਦ ਫੈਟੀ ਲਿਵਰ ਦੀ ਪੁਸ਼ਟੀ ਹੋਈ। ਡਾਕਟਰਾਂ ਨੇ ਦੱਸਿਆ ਕਿ ਅਸੰਤੁਲਿਤ ਭੋਜਨ ਅਤੇ ਘੱਟ ਗਤੀਵਿਧੀ ਇਸ ਦਾ ਕਾਰਨ ਹਨ। ਹੁਣ ਬੱਚਾ ਸਵੇਰੇ ਦੌੜ ਲਗਾਉਂਦਾ ਹੈ ਅਤੇ ਦਿਨ 'ਚ ਤਾਜ਼ੇ ਫਲ-ਸਬਜ਼ੀਆਂ ਖਾਂਦਾ ਹੈ।
ਮਾਪਿਆਂ ਲਈ ਸਲਾਹ
- ਜੰਕ ਫੂਡ ਘੱਟ ਕਰੋ: ਬਰਗਰ, ਸੈਂਡਵਿਚ, ਪੀਜ਼ਾ ਅਤੇ ਫ੍ਰਾਈਜ਼ ਵਰਗਾ ਆਈਟਮ ਘੱਟ ਦੇਵੋ।
- ਪੈਕੇਟ ਵਾਲਾ ਜੂਸ ਵੀ ਨਾ ਦਿਓ: ਕੋਲਡ ਡਰਿੰਕ, ਪੈਕੇਟ ਵਾਲਾ ਜੂਸ ਅਤੇ ਐਨਰਜੀ ਡਰਿੰਕ ਲਿਵਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਬੱਚਿਆਂ ਲਈ ਨੁਕਸਾਨਦਾਇਕ ਹਨ।
- ਫਲ-ਸਬਜ਼ੀਆਂ ਵਧਾਓ: ਹਲਕੇ ਫਲ, ਸਲਾਦ ਅਤੇ ਸਬਜ਼ੀਆਂ ਖਾਣ ਵਿਚ ਸ਼ਾਮਲ ਕਰੋ।
- ਰੋਜ਼ਾਨਾ ਫਿਜ਼ੀਕਲ ਐਕਟੀਵਿਟੀ: ਘੱਟੋ-ਘੱਟ 30 ਮਿੰਟ ਦੀ ਸਰੀਰਕ ਕਸਰਤ।
- ਨੀਂਦ ਪੂਰੀ ਹੋਵੇ: ਬੱਚਿਆਂ ਨੂੰ 8 ਘੰਟੇ ਦੀ ਨੀਂਦ ਅਤੇ ਸੀਮਿਤ ਮੋਬਾਇਲ-ਟੀਵੀ ਟਾਈਮ ਦਿਓ। ਇਸ ਨਾਲ ਮੋਟਾਪਾ ਅਤੇ ਮਾਨਸਿਕ ਤਣਾਅ ਦੋਵੇਂ ਘੱਟ ਹੁੰਦੇ ਹਨ।
- ਘਰ ਦਾ ਬਣਿਆ ਖਾਣਾ ਦਿਓ: ਪੈਕਡ ਸਨੈਕਸ ਦੀ ਜਗ੍ਹਾ ਘਰ ਦੇ ਬਣੇ ਹੈਲਦੀ ਵਿਕਲਪ ਜਿਵੇਂ ਫ਼ਲ, ਸਲਾਦ ਜਾਂ ਪੁੰਗਰੀ ਦਾਲ ਬਿਹਤਰ ਹੈ।
- ਰਾਤ ਦਾ ਬਚਿਆ ਖਾਣਾ ਨਾ ਦਿਓ: ਫਰਿੱਜ 'ਚ ਰੱਖਿਆ ਖਾਣਾ ਮੁੜ ਗਰਮ ਕਰਨ ਨਾਲ ਨਿਊਟ੍ਰੀਸ਼ੀਅਨ ਵੈਲਿਊ ਖ਼ਤਮ ਹੋ ਜਾਂਦੀ ਹੈ। ਇਸ ਲਈ ਹਮੇਸ਼ਾ ਤਾਜ਼ਾ ਭੋਜਨ ਹੀ ਦਿਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਮ ਪ੍ਰੋਡਿਊਸਰ ਤੋਂ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਮੁਲਜ਼ਮ ਨਾਮਜ਼ਦ
NEXT STORY