ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਸਿਵਲ ਸਰਜਨ ਪਠਾਨਕੋਟ ਡਾ. ਸੁਨੀਤਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮਹਾਮਾਰੀ ਮਾਹਿਰ ਡਾ. ਸਰਬਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਥਾਵਾਂ ‘ਤੇ ਹੈਪੇਟਾਈਟਿਸ ਸੀ ਅਤੇ ਹੈਪੇਟਾਈਟਿਸ ਬੀ (ਐਚਬੀਐਸਏਜੀ) ਦੀ ਮੁਫ਼ਤ ਜਾਂਚ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਸਬੰਧੀ ਸਿਵਲ ਹਸਪਤਾਲ ਪਠਾਨਕੋਟ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਪਠਾਨਕੋਟ ਦੀਆਂ ਦੋ ਗੈਰ-ਸਰਕਾਰੀ ਸੰਸਥਾਵਾਂ (ਐਨਜੀਓਜ਼) ਦੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਸਰਬਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਠਾਨਕੋਟ ਦੀਆਂ ਸਾਰੀਆਂ ਹਾਈ ਰਿਸਕ ਥਾਵਾਂ ‘ਤੇ ਇਹ ਕੈਂਪ ਲਗਾਏ ਜਾਣਗੇ ਅਤੇ ਐਨਜੀਓ ਮੈਂਬਰਾਂ ਨੂੰ ਇਸ ਸਬੰਧੀ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਗਈ ਹੈ। ਮੀਟਿੰਗ ਵਿੱਚ ਸੰਦੀਪ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਪ੍ਰੋਜੈਕਟ ਮੈਨੇਜਰ ਸ਼ੋਭਾ, ਸ਼੍ਰੀ ਜਨ ਫਾਊਂਡੇਸ਼ਨ ਦੇ ਪ੍ਰੋਜੈਕਟ ਮੈਨੇਜਰ ਅਮਨ ਸਿੰਘ, ਰਜਨੀ ਕਾਉਂਸਲਰ, ਰਸ਼ਮੀ ਸ਼ਰਮਾ ਕਾਉਂਸਲਰ, ਰਾਜਨ ਸਾਲਗੋਤਰਾ, ਨੀਰਜ ਕੁਮਾਰ, ਨੇਹਾ, ਨੀਰਜ ਬਾਲਾ ਅਤੇ ਨਵਜੋਤ ਕੁਮਾਰ ਹਾਜ਼ਰ ਰਹੇ।
ਇਹ ਵੀ ਪੜ੍ਹੋ : ਪੰਜਾਬ 'ਚ ਅੰਤਰਰਾਸ਼ਟਰੀ ਅੱਤਵਾਦੀ-ਗੈਂਗਸਟਰ ਗਠਜੋੜ ਦਾ ਪਰਦਾਫ਼ਾਸ਼, 2 ਕਾਰਕੁਨ ਹਥਿਆਰਾਂ ਸਣੇ ਗ੍ਰਿਫ਼ਤਾਰ
ਹੈਪੇਟਾਈਟਿਸ ਸੀ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ
ਸੂਈ ਅਤੇ ਇੰਜੈਕਸ਼ਨ: ਹਮੇਸ਼ਾ ਨਵੀਂ ਅਤੇ ਸੀਲਬੰਦ (ਸਟੇਰਲਾਈਜ਼ਡ) ਸਿਰਿੰਜ ਦੀ ਵਰਤੋਂ ਕਰੋ। ਵਰਤੀ ਹੋਈਆਂ ਸੂਈਆਂ ਜਾਂ ਡਰੱਗਜ਼ ਲਈ ਵਰਤੇ ਜਾਣ ਵਾਲੇ ਉਪਕਰਣ ਕਦੇ ਵੀ ਸਾਂਝੇ ਨਾ ਕਰੋ।
ਸੁਰੱਖਿਅਤ ਖੂਨ ਚੜ੍ਹਾਉਣਾ: ਖੂਨ, ਪਲਾਜ਼ਮਾ ਜਾਂ ਅੰਗਾਂ ਦਾ ਦਾਨ ਅਤੇ ਟ੍ਰਾਂਸਫਿਊਜ਼ਨ ਹਮੇਸ਼ਾ ਪ੍ਰਮਾਣਿਤ ਹਸਪਤਾਲਾਂ ਜਾਂ ਲੈਬਾਂ ਤੋਂ ਹੀ ਕਰਵਾਓ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖੂਨ ਹੈਪੇਟਾਈਟਿਸ ਸੀ ਤੋਂ ਮੁਕਤ ਹੈ।
ਟੈਟੂ ਅਤੇ ਪੀਅਰਸਿੰਗ: ਟੈਟੂ ਜਾਂ ਪੀਅਰਸਿੰਗ ਕਰਵਾਉਣ ਲਈ ਸਿਰਫ਼ ਲਾਇਸੈਂਸ ਪ੍ਰਾਪਤ ਅਤੇ ਸਫ਼ਾਈ ਦੇ ਨਿਯਮਾਂ ਦੀ ਪਾਲਣਾ ਕਰਨ ਵਾਲੀਆਂ ਥਾਵਾਂ ਦੀ ਹੀ ਚੋਣ ਕਰੋ।
ਨਿੱਜੀ ਵਰਤੋਂ ਦੀਆਂ ਚੀਜ਼ਾਂ ਸਾਂਝੀਆਂ ਨਾ ਕਰੋ: ਰੇਜ਼ਰ, ਸ਼ੇਵਿੰਗ ਬਲੇਡ, ਟੂਥਬ੍ਰਸ਼, ਨੇਲ ਕਟਰ ਜਾਂ ਖੂਨ ਨਾਲ ਸੰਪਰਕ ਵਿੱਚ ਆਉਣ ਵਾਲੀ ਕੋਈ ਵੀ ਚੀਜ਼ ਦੂਜਿਆਂ ਨਾਲ ਸਾਂਝੀ ਨਾ ਕਰੋ।
ਸੁਰੱਖਿਅਤ ਯੌਨ ਸੰਬੰਧ: ਹਾਲਾਂਕਿ ਹੈਪੇਟਾਈਟਿਸ ਸੀ ਆਮ ਤੌਰ ‘ਤੇ ਯੌਨ ਸੰਪਰਕ ਰਾਹੀਂ ਫੈਲਣ ਵਾਲੀ ਬਿਮਾਰੀ ਨਹੀਂ ਹੈ, ਪਰ ਅਸੁਰੱਖਿਅਤ ਯੌਨ ਸੰਬੰਧਾਂ ਦੌਰਾਨ ਖੂਨ ਦੇ ਸੰਪਰਕ ਦਾ ਖਤਰਾ ਹੋ ਸਕਦਾ ਹੈ। ਇਸ ਲਈ ਹਮੇਸ਼ਾ ਸੁਰੱਖਿਆ ਦੇ ਸਾਧਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
NEXT STORY