ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ, ਦਰਦੀ)- ਪੇਂਡੂ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ/ ਨਿੱਜੀਕਰਨ ਦੇ ਵਿਰੋਧ ਵਿਚ ਪੀ. ਡਬਲਯੂ. ਡੀ. ਟੈਕਨੀਸ਼ਨ ਅਤੇ ਕਲਾਸ ਫੋਰ ਮੁਲਾਜ਼ਮ ਯੂਨੀਅਨ, ਪੰਜਾਬ ਵੱਲੋਂ ਸਬੰਧਤ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਤੱਖੀ ਦੀ ਅਗਵਾਈ ’ਚ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਜਸਵੀਰ ਸਿੰਘ ਤੱਖੀ ਨੇ ਸੰਬੋਧਨ ਕਰਦਿਅਾਂ ਕਿਹਾ ਕਿ ਜਲ ਸਪਲਾਈ ਸਕੀਮਾਂ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਲੋਕਾਂ ਨੂੰ ਮੁਫ਼ਤ ਪਾਣੀ ਦਿੱਤਾ ਜਾਂਦਾ ਸੀ ਪਰ ਕਾਲੇ ਅੰਗਰੇਜ਼ਾਂ ਨੇ ਦੇਸ਼ ਅਾਜ਼ਾਦ ਹੋਣ ਉਪਰੰਤ ਹੌਲੀ-ਹੌਲੀ ਬੁਨਿਆਦੀ ਹੱਕਾਂ ਨੂੰ ਖੋਹਣਾ ਸ਼ੁਰੂ ਕਰ ਦਿੱਤਾ ਅਤੇ ਚਾਰਜਿੰਗ ਦੇ ਨਾਂ ’ਤੇ ਵਸੂਲੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਹੁਣ ਇਸ ਸਹੂਲਤ ਦਾ ਹੱਕ ਪੂਰੀ ਤਰ੍ਹਾਂ ਲੋਕਾਂ ਤੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਰਾਹੀਂ ਸਰਕਾਰ ਇਸ ਦਾ ਵੱਡਾ ਵਪਾਰ ਕਰਨ ਜਾ ਰਹੀ ਹੈ। ਉਨ੍ਹਾਂ ਸਮੂਹ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਕਿਸੇ ਵੀ ਲਾਲਚ ’ਚ ਆ ਕੇ ਜਲ ਸਪਲਾਈ ਸਕੀਮਾਂ ਨਾ ਲਈਆਂ ਜਾਣ, ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਸ ਦੇ ਭਿਆਨਕ ਨਤੀਜੇ ਨਿਕਲਣਗੇ। ਜਿਵੇਂ ਕਿ ਟੋਲ ਪਲਾਜ਼ਿਆਂ ਦੀ ਉਦਾਹਰਨ ਦੇਖੀ ਜਾ ਸਕਦੀ ਹੈ।
ਇਸ ਮੌਕੇ ਆਗੂਆਂ ਨੇ ਮੰਗ ਕੀਤੀ ਪੰਚਾਇਤੀਕਰਨ ਬੰਦ ਕਰ ਕੇ ਜਲ ਸਪਲਾਈ ਸਕੀਮਾਂ ਵਿਭਾਗੀ ਤੌਰ ’ਤੇ ਚਲਾਈਆਂ ਜਾਣ, ਵਿਭਾਗੀ ਟੈਸਟ ਪਾਸ ਦੇ ਕੋਟੇ ਦੀਆਂ ਖਾਲੀ ਜੇ. ਈ. ਅਸਾਮੀਆਂ, ਜੋ 45 ਹਨ, ਬਿਨਾਂ ਦੇਰੀ ਭਰੀਆਂ ਜਾਣ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਅਤੇ ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਕਰ ਕੇ ਲਾਗੂ ਕੀਤੇ ਜਾਣ ਦੀ ਮੰਗ ਕੀਤੀ।
ਇਸ ਮੌਕੇ ਵੱਖ-ਵੱਖ ਭਰਾਤਰੀ ਜਥੇਬੰਦੀਆਂ, ਜਿਨ੍ਹਾਂ ’ਚ ਟੈਕਨੀਕਲ ਐਂਡ ਮਕੈਨੀਕਲ ਦੇ ਮੁਖਤਿਆਰ ਸਿੰਘ ਬੇਦੀ, ਜਸਵਿੰਦਰ ਸਿੰਘ ਫੱਤਣਵਾਲਾ, ਜੰਗ ਸਿੰਘ ਦਰਦੀ, ਹਰਭਜਨ ਸਿੰਘ ਸੰਧੂ, ਕੰਟਰੈਕਟ ਵਰਕਰਜ਼ ਯੂਨੀਅਨ ਦੇ ਗਗਨਦੀਪ ਸਿੰਘ, ਸੁਰਜੀਤ ਸਿੰਘ, ਸੋਨੂੰ, ਸੀ. ਪੀ. ਐੱਫ. ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੇਜਰ ਸਿੰਘ ਬਰਾਡ਼, ਗੁਰਦੇਵ ਸਿੰਘ ਜੌਹਲ, ਗਿਆਨੀ ਹਰਮੰਦਰ ਸਿੰਘ, ਸੰਦੀਪ ਸਿੰਘ, ਡੈਮੋਕਰੇਟਿਕ ਮੁਲਾਜ਼ਮ ਫਰੰਟ ਦੇ ਸੂਬਾ ਆਗੂ ਜਸਵਿੰਦਰ ਸਿੰਘ ਝਬੇਲਵਾਲੀ, ਦਲਬੀਰ ਸਿੰਘ ਬਰਾਡ਼, ਮੋਹਰ ਸਿੰਘ ਖਾਲਸਾ, ਓਮ ਪ੍ਰਕਾਸ਼ ਕਟਾਰੀਆ, ਗੁਰਪ੍ਰੀਤ ਸਿੰਘ ਬਰਾਡ਼, ਦਵਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ।
ਰੇਲ ਗੱਡੀ ਹੇਠ ਆਉਣ ਕਾਰਨ ਵਿਅਕਤੀ ਦੀ ਮੌਤ
NEXT STORY