ਅੰਮ੍ਰਿਤਸਰ,(ਕਮਲ)– ਕੇਂਦਰੀ ਵਾਲਮੀਕਿ ਮੰਦਰ ਪ੍ਰਬੰਧਕ ਕਮੇਟੀ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ 64 ਕਰੋੜ ਦਾ ਘੋਟਾਲਾ ਕਰਨ ’ਤੇ ਮੰਤਰੀ ਅਤੇ ਅਧਿਕਾਰੀਆਂ ’ਤੇ ਪਰਚਾ ਦਰਜ ਕਰਨ ਸਬੰਧੀ ਮੰਗ ਪੱਤਰ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ ਦੇ ਨਾਂ ’ਤੇ ਸੌਂਪਿਆ। ਚੁੱਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੀ ਬੇਰੁਖੀ ਅਤੇ ਗੈਰ-ਜ਼ਿੰਮੇਵਾਰ ਰਵੱਈਏ ਕਾਰਣ ਐੱਸ. ਸੀ. ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਦਲਿਤ ਪਰਿਵਾਰਾਂ ਨਾਲ ਸਬੰਧਤ ਕੇਂਦਰ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ’ਚ ਹੋਏ 64 ਕਰੋੜ ਦੇ ਘੋਟਾਲੇ ਬਾਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਉਸ ਦੇ ਪੂਰੇ ਭ੍ਰਿਸ਼ਟਾਚਾਰੀ ਗਿਰੋਹ ’ਤੇ ਕਾਰਵਾਈ ਕਰਨ ਦੀ ਬਜਾਏ ਕੈਪਟਨ ਸਰਕਾਰ ਨੇ ਆਪਣੇ ਭ੍ਰਿਸ਼ਟ ਮੰਤਰੀ ਦੀ ਕਲੀਨ ਚਿੱਟ ਜਾਰੀ ਕਰ ਦਿੱਤੀ। ਇਹ ਕੈਪਟਨ ਸਰਕਾਰ ਦੀ ਰਜਵਾੜੀਸ਼ਾਹੀ ਸੋਚ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ 303 ਕਰੋੜ ਰੁਪਏ ਦਾ ਫੰਡ ਆਇਆ ਸੀ ਅਤੇ ਸੂਬਾ ਸਰਕਾਰ ਵਲੋਂ ਇਸ ਲਈ ਸਿਰਫ ਸਪਲਿਟ ਫਾਈਲ ਦੀ ਵਰਤੋਂ ਕੀਤੀ ਗਈ ਅਤੇ ਪਿਕ ਐਂਡ ਚੂਜ਼ ਦੀ ਨੀਤੀ ਅਪਣਾਈ ਅਤੇ ਬਲੈਕ ਲਿਸਟਿਡ ਇੰਸਟੀਚਿਊਸ਼ਨ ਨੂੰ ਪੈਸਾ ਵੰਡਿਆ ਗਿਆ। ਚੁੱਘ ਨੇ ਕੇਂਦਰੀ ਵਾਲਮੀਕਿ ਮੰਦਰ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਕੇਂਦਰੀ ਮੰਤਰੀ ਤੋਂ ਛੇਤੀ ਕਾਰਵਾਈ ਕਰਵਾਉਣਗੇ।
ਰਾਹੁਲ ‘ਤਮਾਸ਼ਾ’ ਬੰਦ ਕਰ ਕੇ ਕੈਪਟਨ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਦੇਵੇ ਹਿਦਾਇਤ: ਪ੍ਰੋ. ਚੰਦੂਮਾਜਰਾ
NEXT STORY