ਜਲੰਧਰ/ਚੰਡੀਗੜ੍ਹ (ਜ. ਬ.) : ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਲੋਕ ਪਾਰਟੀ ਬਦਲ ਕੇ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੁੱਝ ਅਫ਼ਸਰ ਰੈਂਕ ਦੇ ਲੋਕ ਵੀ ਹਨ, ਜੋ ਆਉਣ ਵਾਲੇ ਦਿਨਾਂ ਵਿਚ ਆਪਣਾ ਅਹੁਦਾ ਛੱਡ ਕੇ ਸਿਆਸਤ ਵਿਚ ਐਂਟਰੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਪਹਿਲ ਕੀਤੀ ਹੈ ਅਤੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਲਾਲ ਸੂਹੇ ਜੋੜੇ 'ਚ ਸਜੀ ਲਾੜੀ ਦੇ ਵਿਆਹ ਵਾਲੇ ਦਿਨ ਟੁੱਟੇ ਅਰਮਾਨ, ਮੁੰਡੇ ਨੇ ਫੇਰੇ ਲੈਣ ਤੋਂ ਕੀਤਾ ਇਨਕਾਰ
ਡਾ. ਮਨੋਹਰ ਸਿੰਘ ਖਰੜ ਸਿਵਲ ਹਸਪਤਾਲ (ਮੋਹਾਲੀ) ਵਿੱਚ ਸੀਨੀਅਰ ਮੈਡੀਕਲ ਅਫ਼ਸਰ ਦੇ ਅਹੁਦੇ ’ਤੇ ਤਾਇਨਾਤ ਸਨ। ਡਾ. ਮਨੋਹਰ ਸਿੰਘ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਚਰਚਾਵਾਂ ਦਾ ਬਾਜ਼ਾਰ ਗਰਮ ਸੀ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਫਤਿਹਗੜ੍ਹ ਸਾਹਿਬ ਦੇ ਤਹਿਤ ਆਉਂਦੇ ਬੱਸੀ ਪਠਾਣਾਂ ਤੋਂ ਉਹ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ, ਜਿਸ ਦੇ ਲਈ ਉਨ੍ਹਾਂ ਨੇ ਬੈਠਕਾਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਹੈ। ਬੱਸੀ ਪਠਾਣਾਂ ਰਿਜ਼ਰਵ ਸੀਟ ਹੈ ਅਤੇ ਐੱਸ. ਸੀ. ਵਰਗ ਦਾ ਇੱਥੇ ਵੱਡਾ ਵੋਟ ਬੈਂਕ ਹੈ।
ਇਹ ਵੀ ਪੜ੍ਹੋ : ਕੈਪਟਨ-ਭਾਜਪਾ ਵਿਚਾਲੇ ਗਠਜੋੜ ਦੀਆਂ ਕਿਆਸਰਾਈਆਂ ਤੇਜ਼, ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਦੀ ਸੰਭਾਵਨਾ
ਪਿਛਲੇ ਹਫ਼ਤੇ ਹੀ ਡਾ. ਮਨੋਹਰ ਸਿੰਘ ਨੇ ਕਰੀਬ 3 ਦਰਜਨ ਬੈਠਕਾਂ ਕੀਤੀਆਂ ਸਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਬੈਠਕਾਂ ਬੱਸੀ ਪਠਾਣਾਂ ਵਿਚ ਕੀਤੀਆਂ ਗਈਆਂ ਸਨ। ਬੱਸੀ ਪਠਾਣਾਂ ਵਿਚ ਇਸ ਸਮੇਂ ਗੁਰਪ੍ਰੀਤ ਸਿੰਘ ਜੀ. ਪੀ. ਵਿਧਾਇਕ ਹਨ ਅਤੇ ਉਹ ਕਾਂਗਰਸ ਵੱਲੋਂ ਦੁਬਾਰਾ ਟਿਕਟ ਲੈਣ ਲਈ ਕੋਸ਼ਿਸ਼ ਵਿਚ ਜੁੱਟੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਸਾਲ ਦੇ ਸ਼ੁਰੂ 'ਚ 'ਚੋਣ ਜ਼ਾਬਤਾ' ਲੱਗਣ ਦੇ ਆਸਾਰ, ਵਿਭਾਗਾਂ ਦੇ ਕੰਮ ਸਮੇਟਣ 'ਚ ਜੁੱਟੇ ਮੰਤਰੀ
ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਾਰ ਜੀ. ਪੀ. ਦੀ ਟਿਕਟ ਕੱਟ ਸਕਦੀ ਹੈ, ਕਿਉਂਕਿ ਡਾ. ਮਨੋਹਰ ਸਿੰਘ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੋਵੇਗਾ। ਭਰਾ ਦੇ ਮੁੱਖ ਮੰਤਰੀ ਹੋਣ ਦਾ ਫ਼ਾਇਦਾ ਵੀ ਡਾ. ਮਨੋਹਰ ਸਿੰਘ ਨੂੰ ਮਿਲ ਸਕਦਾ ਹੈ। ਡਾ. ਮਨੋਹਰ ਸਿੰਘ ਪਿਛਲੇ ਇਕ ਸਾਲ ਤੋਂ ਇਲਾਕੇ ਵਿਚ ਪੂਰੀ ਤਰ੍ਹਾਂ ਨਾਲ ਸਰਗਰਮ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਓਮੀਕਰੋਨ ਦੀ ਦਹਿਸ਼ਤ ’ਚ ਵੱਡੀ ਖ਼ਬਰ : ਅੰਮ੍ਰਿਤਸਰ ਏਅਰਪੋਰਟ ’ਤੇ ਆਏ ਮਾਂ ਪੁੱਤ ਕੋਰੋਨਾ ਪਾਜ਼ੇਟਿਵ
NEXT STORY