ਚੰਡੀਗੜ੍ਹ : ਪੰਜਾਬ ਦੇ 12,710 ਕੱਚੇ ਅਧਿਆਪਕਾਂ ਨੂੰ ਅੱਜ ਮਾਨ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਕੇ ਪੱਕਾ ਕਰ ਦਿੱਤਾ ਹੈ ਅਤੇ ਪਿਛਲੇ 20 ਸਾਲਾਂ ਦੀ ਅਧਿਆਪਕਾਂ ਦੀ ਪੱਕੇ ਹੋਣ ਦੀ ਮੰਗ ਪੂਰੀ ਹੋ ਗਈ ਹੈ। ਮੁੱਖ ਮੰਤਰੀ ਮਾਨ ਵੱਲੋਂ ਟੈਗੋਰ ਥੀਏਟਰ ਵਿਖੇ ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਹੁਤ ਘੱਟ ਮੌਕੇ ਅਜਿਹੇ ਹੁੰਦੇ ਹਨ ਕਿ ਜਦੋਂ ਕੋਈ ਸਮਾਗਮ ਹੁੰਦਾ ਹੈ ਤਾਂ ਸ਼ਬਦਾਂ ਦੇ ਜਾਦੂਗਰ ਕਹੇ ਜਾਣ ਵਾਲੇ ਵੀ ਸ਼ਬਦਾਂ ਦੀ ਘਾਟ ਮਹਿਸੂਸ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਵਿਭਾਗ ਦੇ ਅਲਰਟ ਨੇ ਵਧਾਈ ਚਿੰਤਾ, ਸਵੇਰ ਤੋਂ ਹੀ ਲੱਗੀ ਹੈ ਸਾਉਣ ਦੀ ਝੜੀ
ਇਸ ਲਈ ਅੱਜ ਵੀ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਬੋਲਣ। ਉਨ੍ਹਾਂ ਕਿਹਾ ਕਿ 12,710 ਅਧਿਆਪਕਾਂ ਦੇ ਨਾਂ ਅੱਗੇ 'ਕੱਚੇ' ਲੱਗਦਾ ਸੀ। ਜਦੋਂ ਮੇਰੇ ਕੋਲ ਇਹ ਸੂਚੀ ਆਈ ਕਿ ਇਨ੍ਹਾਂ ਅਧਿਆਪਕਾਂ ਦੀ 3500-6000 ਰੁਪਏ ਤਨਖ਼ਾਹ ਹੈ ਤਾਂ ਮੈਨੂੰ ਬਹੁਤ ਦੁੱਖ ਹੋਇਆ। ਜਿਹੜੇ ਮੋਢਿਆਂ 'ਤੇ ਦੇਸ਼ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਹੋਣਾ ਚਾਹੀਦਾ ਸੀ, ਉਨ੍ਹਾਂ ਮੋਢਿਆਂ 'ਤੇ ਅੱਜ ਵੀ ਸਰਕਾਰੀ ਡਾਂਗਾ ਦੇ ਜ਼ਖਮ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਅਫ਼ਸਰਾਂ ਨੇ ਵੀ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਜੱਜਮੈਂਟਾਂ ਦੇ ਆਧਾਰ 'ਤੇ ਪੱਕੇ ਨਹੀਂ ਕੀਤਾ ਜਾ ਸਕਦਾ, ਜਿਸ ਤੋਂ ਬਾਅਦ ਉਨ੍ਹਾਂ ਨੇ ਵਕੀਲ ਬੁਲਾ ਲਏ ਅਤੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ ਤਾਂ ਜਾ ਕੇ ਇਨ੍ਹਾਂ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਗਿਆਸਪੁਰਾ 'ਚ ਮੁੜ ਗੈਸ ਲੀਕ ਦੀ ਖ਼ਬਰ ਦੌਰਾਨ ਸਾਹਮਣੇ ਆਈ ਇਹ ਗੱਲ, NDRF ਨੇ ਦਿੱਤੀ ਇਹ ਰਿਪੋਰਟ
ਮੁੱਖ ਮੰਤਰੀ ਨੇ ਬਾਕੀ ਕੱਚੇ ਅਧਿਆਪਕਾਂ ਨੂੰ ਵੀ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ ਵੀ ਜਲਦ ਹੀ ਪੱਕੇ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਖਜ਼ਾਨਾ ਕਦੇ ਖ਼ਾਲੀ ਨਹੀਂ ਹੁੰਦਾ ਪਰ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਕੋਈ ਇਹ ਅਹਿਸਾਨ ਨਹੀਂ ਕਰ ਰਿਹਾ, ਸਗੋਂ ਇਹ ਮੇਰਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਵਿਸ਼ਵਾਸ ਕਰ ਲੈਣ ਤਾਂ ਲੋਕਾਂ ਦੀ ਜ਼ਿੰਮੇਵਾਰੀ ਤਾਂ ਖ਼ਤਮ ਹੋ ਜਾਂਦੀ ਹੈ ਪਰ ਜਿਹਦੇ 'ਤੇ ਕੀਤਾ ਹੈ, ਉਸ 'ਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਸ਼ਵਾਸ 'ਤੇ ਸ਼ੱਕ ਹੋਇਆ ਤਾਂ ਜਿੰਦਰੇ ਦੀ ਕਾਢ ਕੱਢੀ ਗਈ, ਜਦੋਂ ਵਿਸ਼ਵਾਸ ਟੁੱਟਿਆ ਤਾਂ ਬੈਂਕਾਂ ਦੇ ਲਾਕਰ ਬਣੇ ਅਤੇ ਅੱਜ-ਕੱਲ੍ਹ ਜਦੋਂ ਵਿਸ਼ਵਾਸ ਖ਼ਤਮ ਹੋਇਆ ਤਾਂ ਸੀ. ਸੀ. ਟੀ. ਵੀ. ਕੈਮਰੇ ਲੱਗ ਗਏ। ਉਨ੍ਹਾਂ ਕਿਹਾ ਕਿ ਜਿੰਨਾ ਵਿਸ਼ਵਾਸ ਪੰਜਾਬੀਆਂ ਨੇ ਮੇਰੇ 'ਤੇ ਕੀਤਾ ਹੈ, ਬੱਸ ਉਹ ਕਾਇਮ ਰਹਿ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਕੱਚੇ ਅਧਿਆਪਕਾਂ ਨੂੰ ਅੱਜ ਮਿਲੇਗਾ ਵੱਡਾ ਤੋਹਫ਼ਾ, ਦਹਾਕਿਆਂ ਦੀ ਉਡੀਕ ਹੋਵੇਗੀ ਖ਼ਤਮ
ਅਧਿਆਪਕਾਂ ਨੂੰ ਹਰ ਸਾਲ ਮਿਲੇਗਾ ਇੰਕ੍ਰੀਮੈਂਟ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਨੇ ਇੰਨੇ ਵੱਡੇ ਅਹੁਦਿਆਂ 'ਤੇ ਬਿਠਾ ਦਿੱਤਾ ਹੈ ਤਾਂ ਫਿਰ ਲੋਕਾਂ ਲਈ ਹੀ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਕੂਲਾਂ ਦੀ ਵੀ ਕਾਇਆ ਪਲਟ ਦੇਵਾਂਗੇ ਅਤੇ ਇਸ ਦੇ ਲਈ ਬੇਹੱਦ ਘੱਟ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਹਰ ਸਾਲ 5 ਫ਼ੀਸਦੀ ਇੰਕ੍ਰੀਮੈਂਟ ਲੱਗੇਗਾ ਅਤੇ ਮਹਿਲਾ ਅਧਿਆਪਕਾਂ ਨੂੰ ਮੈਟਰਨਿਟੀ ਲੀਵ ਅਤੇ ਸਾਰੀਆਂ ਛੁੱਟੀਆਂ ਪੇਡ ਮਿਲਣਗੀਆਂ। ਹੁਣ ਇਹ ਅਧਿਆਪਕ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣ ਗਏ ਹਨ ਅਤੇ ਹੁਣ ਇਨ੍ਹਾਂ ਅਧਿਆਪਕਾਂ ਤੋਂ ਪੜ੍ਹਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਪ੍ਰਾਪਰਟੀ ਲੋਕ ਹੀ ਹਨ ਅਤੇ ਜ਼ਰੂਰੀ ਨਹੀਂ ਕਿ ਰਜਿਸਟਰੀ ਤੁਹਾਡੇ ਨਾਂ ਹੀ ਹੋਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰਾਹਤ : ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਨੇ ਲਿਆ ਯੂ-ਟਰਨ, ਅਣਮਿੱਥੇ ਸਮੇਂ ਦੀ ਹੜਤਾਲ ਲਈ ਵਾਪਸ
NEXT STORY