ਚੰਡੀਗੜ੍ਹ (ਵੈੱਬ ਡੈਸਕ): ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀਆਂ ਔਰਤਾਂ ਨੂੰ ਹਰ ਮਹੀਨੇ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗਾਰੰਟੀ ਨੂੰ ਪੂਰਾ ਕਰਨ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਹੈ ਕਿ ਇਸ ਲਈ ਸਰਵੇ ਕਰਵਾਇਆ ਜਾ ਰਿਹਾ ਹੈ, ਜਿਵੇਂ ਹੀ ਸਾਡੇ ਕੋਲ ਲੋੜੀਂਦਾ ਬਜਟ ਹੋਇਆ, ਉਦੋਂ ਹੀ ਕੈਬਨਿਟ ਦੀ ਮੀਟਿੰਗ ਬੁਲਾ ਕੇ ਇਸ ਫ਼ੈਸਲੇ 'ਤੇ ਮੋਹਰ ਲਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਬਜਟ ਵਿਚ ਪ੍ਰਾਵਧਾਨ ਰੱਖਣ ਦੀ ਲੋੜ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 31 ਮਾਰਚ ਦੀ ਛੁੱਟੀ ਰੱਦ! ਜਾਰੀ ਹੋ ਗਏ ਨਵੇਂ ਹੁਕਮ
ਮੁੱਖ ਮੰਤਰੀ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ 5 ਗਾਰੰਟੀਆਂ ਦਿੱਤੀਆਂ ਸੀ, ਪਰ 7 ਗਾਰੰਟੀਆਂ ਪੂਰੀਆਂ ਕਰ ਚੁੱਕੇ ਹਾਂ। ਅਸੀਂ ਟੋਲ ਪਲਾਜ਼ਿਆਂ ਦੀ ਗਾਰੰਟੀ ਨਹੀਂ ਸੀ ਦਿੱਤੀ, ਪਰ ਉਹ ਪੂਰੀ ਜ਼ਰੂਰ ਕਰ ਦਿੱਤੀ ਤੇ ਟੋਲ ਪਲਾਜ਼ੇ ਬੰਦ ਕਰ ਦਿੱਤੇ। ਇਸੇ ਤਰ੍ਹਾਂ ਸੜਕ ਸੁਰੱਖਿਆ ਫ਼ੋਰਸ ਦੀ ਵੀ ਕੋਈ ਗਾਰੰਟੀ ਨਹੀਂ ਸੀ ਦਿੱਤੀ ਪਰ ਅਸੀਂ ਉਹ ਨਵੀਂ ਬਣਾ ਦਿੱਤੀ। ਇਸ ਤੋਂ ਇਲਾਵਾ ਨਾ ਤਾਂ NOC ਵਾਲੀ ਗਾਰੰਟੀ ਦਿੱਤੀ ਸੀ ਤੇ ਨਾ ਹੀ ਵਿਧਾਇਕਾਂ ਦੀਆਂ ਪੈਨਸ਼ਨਾਂ ਘਟਾਉਣ ਬਾਰੇ ਸੀ, ਪਰ ਇਹ ਸਾਰੀਆਂ ਗਾਰੰਟੀਆਂ ਅਸੀਂ ਪੂਰੀਆਂ ਕਰ ਚੁੱਕੇ ਹਾਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀ ਹੋਈ ਬੱਲੇ-ਬੱਲੇ! ਇਨ੍ਹਾਂ ਦੇ ਖ਼ਾਤਿਆਂ 'ਚ ਆਉਣਗੇ ਲੱਖਾਂ ਰੁਪਏ
CM ਮਾਨ ਨੇ ਔਰਤਾਂ ਨੂੰ ਹਰ ਮਹੀਨੇ ਹਜ਼ਾਰ-ਹਜ਼ਾਰ ਰੁਪਏ ਦੇਣ ਬਾਰੇ ਕਿਹਾ ਕਿ ਅਸੀਂ ਜਿਹੜੀ ਸਕੀਮ ਬਣਾਉਂਦੇ ਹਾਂ, ਉਹ ਫ਼ਿਰ 2-4 ਮਹੀਨਿਆਂ ਵਾਸਤੇ ਨਹੀਂ ਹੋਵੇਗੀ, ਸਗੋਂ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇ ਬਿਜਲੀ ਜੁਲਾਈ ਵਿਚ ਫ਼ਰੀ ਕੀਤੀ ਸੀ ਤਾਂ ਉਹ ਅੱਜ ਤਕ ਵੀ ਜਾਰੀ ਹੈ। ਉਨ੍ਹਾਂ ਆਖ਼ਿਆ ਕਿ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਵਾਸਤੇ ਬਜਟ ਵਿਚ ਪ੍ਰਾਵਧਾਨ ਰੱਖਣ ਦੀ ਲੋੜ ਨਹੀਂ। ਇਸ ਬਾਰੇ ਅਸੀਂ ਸਰਵੇ ਕਰਵਾ ਰਹੇ ਹਾਂ, ਜਦੋਂ ਵੀ ਸਾਡੇ ਕੋਲ ਲੋੜੀਂਦਾ ਬਜਟ ਹੋਇਆ ਤਾਂ ਅਸੀਂ ਕੈਬਨਿਟ ਬੁਲਾ ਕੇ ਇਸ ਫ਼ੈਸਲੇ 'ਤੇ ਮੋਹਰ ਲਗਾ ਦੇਵਾਂਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੇਤਭਰੇ ਹਾਲਾਤ ’ਚ ਨੌਜਵਾਨ ਦੀ ਲਾਸ਼ ਬਰਾਮਦ
NEXT STORY