ਸੰਗਰੂਰ (ਵੈੱਬ ਡੈਸਕ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਵੱਲੋਂ ਭਾਖੜਾ ਡੈਮ ਬਾਰੇ ਜਾਰੀ ਕੀਤੇ ਗਏ ਨਵੇਂ ਫ਼ਰਮਾਨ ਦਾ ਡਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਪੰਜਾਬ ਭਾਜਪਾ ਦੇ ਆਗੂਆਂ ਨੂੰ ਵੀ ਇਸ ਫ਼ੈਸਲੇ ਬਾਰੇ ਸਵਾਲ ਪੁੱਛਿਆ ਹੈ ਕਿ ਉਹ ਹੁਣ ਪੰਜਾਬ ਦੇ ਨਾਲ ਖੜ੍ਹੇ ਹਨ ਜਾਂ ਫ਼ਿਰ ਕੇਂਦਰ ਦੇ ਇਸ ਫ਼ੈਸਲੇ ਦੇ ਹੱਕ ਵਿਚ?
ਇਹ ਖ਼ਬਰ ਵੀ ਪੜ੍ਹੋ - ਹੁਣ ਰਾਤਾਂ ਨੂੰ ਵੀ ਸਤਾਵੇਗੀ ਗਰਮੀ! ਪੰਜਾਬ 'ਚ ਲੂ ਦੇ ਨਾਲ-ਨਾਲ Warm Nights ਦਾ Alert,
ਸੰਗਰੂਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ CM ਮਾਨ ਨੇ ਕਿਹਾ ਕਿ ਬੀਤੇ ਕੱਲ੍ਹ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਕ ਚਿੱਠੀ ਕੱਢੀ ਗਈ ਹੈ ਕਿ ਭਾਖੜਾ ਵਿਖੇ 296 CISF ਦੇ ਜਵਾਨ ਤਾਇਨਾਤ ਕੀਤੇ ਜਾਣਗੇ। ਹੋਰ ਤਾਂ ਹੋਰ ਕੇਂਦਰ ਵੱਲੋਂ ਇਸ ਦਾ ਖ਼ਰਚਾ ਵੀ ਪੰਜਾਬ ਸਿਰ ਮੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਿੱਠੀ ਵਿਚ ਲਿਖਿਆ ਹੈ ਕਿ ਇਕ ਜਵਾਨ ਦਾ ਸਾਲ ਭਰ ਦਾ ਖ਼ਰਚਾ 2 ਲੱਖ 90 ਹਜ਼ਾਰ 100 ਰੁਪਏ ਹੈ ਤੇ ਇਸ ਲਈ ਪੰਜਾਬ ਸਰਕਾਰ ਜਾਂ BBMB 8 ਕਰੋੜ 58 ਲੱਖ 9 ਹਜ਼ਾਰ 600 ਰੁਪਏ ਜਵਾਨਾਂ ਦੀ ਤਾਇਨਾਤੀ ਵਾਸਤੇ ਦੇਵੇ। CM ਮਾਨ ਨੇ ਕਿਹਾ ਕਿ ਭਾਖੜਾ 'ਤੇ ਪਹਿਲਾਂ ਵੀ ਕੋਈ ਫ਼ੋਰਸ ਤਾਇਨਾਤ ਨਹੀਂ ਸੀ, ਹੁਣ ਜਦੋਂ ਪਿੱਛੇ ਜਿਹੀ BBMB ਵੱਲੋਂ ਧੱਕੇ ਨਾਲ ਹਰਿਆਣਾ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਕਾਫ਼ੀ ਲੋਕ ਇਕੱਠੇ ਹੋ ਗਏ ਸਨ, ਜਿਸ ਕਰਕੇ ਉੱਥੇ ਪੰਜਾਬ ਪੁਲਸ ਦੀ ਤਾਇਨਾਤੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਦ ਪੰਜਾਬ ਪੁਲਸ ਇਹ ਕੰਮ ਮੁਫ਼ਤ ਵਿਚ ਕਰ ਰਹੀ ਹੈ ਤਾਂ CISF ਜਵਾਨਾਂ ਦੀ ਤਾਇਨਾਤੀ ਦੀ ਜ਼ਰੂਰਤ ਕਿਉਂ ਹੈ ਤੇ ਪੰਜਾਬ ਜਾਂ BBMB ਉਸ ਦੇ ਪੈਸੇ ਕਿਉਂ ਦੇਵੇ।
ਉਨ੍ਹਾਂ ਕਿਹਾ ਕਿ ਉਹ ਪਰਸੋਂ ਨੀਤੀ ਆਯੋਗ ਦੀ ਮੀਟਿੰਗ ਵਿਚ ਵਿਚ ਵੀ ਇਹ ਮੁੱਦਾ ਚੁੱਕਣਗੇ ਤੇ ਇਸ ਦਾ ਡਟ ਕੇ ਵਿਰੋਧ ਵੀ ਕਰਨਗੇ। CM ਮਾਨ ਨੇ ਪੁੱਛਿਆ ਕਿ ਆਖ਼ਿਰ CISF ਜਵਾਨਾਂ ਦੀ ਤਾਇਨਤੀ ਦੀ ਜ਼ਰੂਰਤ ਕੀ ਹੈ? ਹੁਣ ਤਾਂ ਸਾਰੇ ਸੂਬਿਆਂ ਨੂੰ ਹੀ ਆਪੋ-ਆਪਣੇ ਕੋਟੇ ਦਾ ਪਾਣੀ ਮਿਲ ਰਿਹਾ ਹੈ, ਤਾਂ ਕੀ ਭਾਜਪਾ ਵਾਲੇ ਅਗਲੇ ਸਾਲ ਦੀ ਚੋਰੀ ਲਈ ਤਿਆਰੀ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਇਹ ਬਿਲਕੁੱਲ ਨਹੀਂ ਹੋਵੇਗਾ ਕਿ ਅਸੀਂ ਪਾਣੀ ਵੀ ਲੁਟਾਈਏ ਤੇ ਪੈਸੇ ਵੀ ਦਈਏ। ਉਨ੍ਹਾਂ ਸਪਸ਼ਟ ਤੌਰ 'ਤੇ ਕਿਹਾ ਕਿ ਨਾ ਤਾਂ ਅਸੀਂ ਪਾਣੀ ਦੀ ਬੂੰਦ ਫ਼ਾਲਤੂ ਦੇਣੀ ਹੈ ਤੇ ਨਾ ਹੀ ਇਸ ਕੰਮ ਲਈ ਕੋਈ ਪੈਸਾ ਦੇਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਚੋਣਾਂ 'ਚ ਪੰਜਾਬ ਪੁਲਸ ਦੀ ਡਿਊਟੀ ਲਗਾਈ ਜਾਂਦੀ ਹੈ ਤਾਂ ਕੇਂਦਰ ਉਸ ਦੇ ਪੈਸੇ ਕਿਉਂ ਨਹੀਂ ਦਿੰਦੀ। ਉਨ੍ਹਾਂ ਸਾਫ਼ ਕੀਤਾ ਕਿ ਜੇ ਅਸੀਂ ਦੇਸ਼ ਦੀ ਸਰਹੱਦ ਦੀ ਰਾਖੀ ਕਰ ਸਕਦੇ ਹਾਂ ਤਾਂ ਡੈਮ ਦੀ ਵੀ ਕਰ ਸਕਦੇ ਹਾਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਿੱਖਿਆ ਵਿਭਾਗ ਦਾ ਸਖ਼ਤ ਰੁਖ਼! ਸਕੂਲਾਂ ਨੂੰ ਮਿਲ ਗਈ 2 ਦਿਨ ਦੀ ਡੈੱਡਲਾਈਨ, ਛੇਤੀ ਕਰੋ ਇਹ ਕੰਮ
ਮੁੱਖ ਮੰਤਰੀ ਮਾਨ ਨੇ ਕੇਂਦਰ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਤੇ ਨਾਲ ਹੀ ਇਹ ਵੀ ਆਖ਼ਿਆ ਕਿ ਜੇ ਕੇਂਦਰ ਉੱਥੇ CISF ਦੇ ਜਵਾਨ ਲਾਉਂਦੀ ਹੈ ਤਾਂ ਅਸੀਂ ਉਸ ਤੋਂ ਬਾਹਰ ਪੰਜਾਬ ਪੁਲਸ ਲਾ ਦਿਆਂਗੇ। ਫ਼ਿਰ BBMB ਦੇ ਇੰਜੀਨੀਅਰ ਉੱਥੋਂ ਲੰਘ ਕੇ ਕਿਵੇਂ ਧੱਕੇ ਨਾਲ ਪਾਣੀ ਕਿਸੇ ਨੂੰ ਦੇ ਸਕਦੇ ਹਨ।
ਪੰਜਾਬ ਭਾਜਪਾ ਦੇ ਲੀਡਰਾਂ ਤੋਂ ਮੰਗਿਆ ਜਵਾਬ
ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਲੀਡਰਾਂ ਨੇ ਸਰਬ ਪਾਰਟੀ ਮੀਟਿੰਗ ਅਤੇ ਵਿਧਾਨ ਸਭਾ ਵਿਚ ਕਿਹਾ ਸੀ ਕਿ ਉਹ ਪੰਜਾਬ ਦੇ ਪਾਣੀ ਦੀ ਰਾਖੀ ਲਈ ਸਾਡੇ ਨਾਲ ਹਨ, ਪਰ ਹੁਣ ਇਹ ਸਪਸ਼ਟ ਕਰਨ ਕਿ ਕੀ ਉਨ੍ਹਾਂ ਦੀ ਸਹਿਮਤੀ ਨਾਲ ਚਿੱਠੀ ਆਈ ਹੈ? ਉਨ੍ਹਾਂ 'ਭਾਜਪਾ' ਦੇ 'ਕਾਂਗਰਸੀ' ਲੀਡਰਾਂ ਨੂੰ ਇਸ ਬਾਰੇ ਸਾਫ਼ ਜਵਾਬ ਦੇਣ ਲਈ ਕਿਹਾ। ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਮਨਪ੍ਰੀਤ ਬਾਦਲ ਤੇ ਰਵਨੀਤ ਬਿੱਟੂ ਨੂੰ ਇਸ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਦੀ ਗੱਲ ਆਖ਼ੀ। ਉਨ੍ਹਾਂ ਕਿਹਾ ਕਿ ਭਾਜਪਾ ਲਗਾਤਾਰ ਪੰਜਾਬ ਦੇ ਖ਼ਿਲਾਫ਼ ਫ਼ੈਸਲੇ ਲੈ ਰਹੀ ਹੈ। ਇਨ੍ਹਾਂ ਨੇ ਸਾਡੀ ਕਰਜ਼ੇ ਦੀ ਲਿਮਟ ਵੀ ਘਟਾ ਦਿੱਤੀ, RDF ਦਾ ਪੈਸਾ ਰੋਕਿਆ ਹੋਇਆ ਹੈ ਤੇ ਹਰ ਵਾਰ ਪੰਜਾਬ ਵਿਰੋਧੀ ਫ਼ੈਸਲੇ ਹੀ ਲਏ ਜਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : ਰਾਜਪੁਰਾ ਦੇ 8 ਪਿੰਡਾਂ ਨੂੰ ਮੋਹਾਲੀ 'ਚ ਕੀਤਾ ਗਿਆ ਸ਼ਾਮਲ, ਪੜ੍ਹੋ ਪੂਰੀ LIST
NEXT STORY