ਚੰਡੀਗੜ੍ਹ : ਬਰਾਮਦਗੀ ਨੂੰ ਲੈ ਕੇ ਐੱਮ. ਐੱਸ. ਐੱਮ. ਈ 'ਤੇ ਨੀਤੀ ਆਯੋਗ ਦੀ ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਹਰ ਲਹਿਰ 'ਚ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਮ. ਐੱਸ. ਐੱਮ. ਈ. ਦੀਆਂ ਸਭ ਤੋਂ ਵੱਧ ਰਜਿਸਟ੍ਰੇਸ਼ਨਾਂ ਪੰਜਾਬ 'ਚ ਹੋਈਆਂ ਹਨ। ਐੱਮ. ਐੱਸ. ਐੱਮ. ਈ. ਸਾਡੀ ਨੀਂਹ ਹੈ। ਉਨ੍ਹਾਂ ਨੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਉਹ ਪੰਜਾਬ 'ਚ ਆਪਣੀ ਇੰਡਸਟਰੀ ਲੈ ਕੇ ਆਉਣ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਬਹੁਤ ਸਾਰੀਆਂ ਫ਼ਸਲਾਂ 'ਤੇ ਪੇਸਟੀਸਾਈਡ ਬੈਨ ਕੀਤਾ ਗਿਆ ਹੈ ਕਿਉਂਕਿ ਸਾਨੂੰ ਐਕਸਪੋਰਟ ਕਰਨ 'ਚ ਦਿੱਕਤ ਆਉਂਦੀ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਧਮਾਕਾ : ਹੈਂਡ ਗ੍ਰਨੇਡ ਸੁੱਟਣ ਵਾਲੇ ਮੁਲਜ਼ਮਾਂ ਤੋਂ NIA ਕਰੇਗੀ ਪੁੱਛਗਿੱਛ
ਉਨ੍ਹਾਂ ਕਿਹਾ ਕਿ ਅਸੀਂ ਫ਼ਸਲਾਂ ਦੀ ਅਜਿਹੀ ਕੁਆਲਿਟੀ ਪੈਦਾ ਕਰ ਰਹੇ ਹਨ, ਜੋ ਵਿਸ਼ਵ ਪੱਧਰ 'ਤੇ ਸਵੀਕਾਰ ਕੀਤੀ ਜਾ ਸਕੇ। ਸਾਡਾ ਇਨਵੈਸਟ ਪੰਜਾਬ ਪੋਰਟਲ ਵੀ ਹੈ ਅਤੇ ਇਨਵੈਸਟਰ ਵੀ ਸਾਡੇ ਕੋਲ ਆਉਂਦੇ ਰਹਿੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਸਾਰੀ ਦੁਨੀਆ ਨੂੰ ਪਤਾ ਲੱਗਾ ਕਿ ਅਸੀਂ ਚਾਈਨਾ 'ਤੇ ਕਿੰਨਾ ਨਿਰਭਰ ਕਰਦੇ ਹਾਂ। ਫਿਰ ਥੋੜ੍ਹਾ-ਥੋੜ੍ਹਾ ਪੰਜਾਬ ਦੇ ਲੋਕ ਦੇਖਣ ਲੱਗੇ ਕਿ ਅਸੀਂ ਵੀ ਕੁੱਝ ਬਣਾਇਆ ਕਰੀਏ। ਸਾਡਾ ਇਹ ਟੀਚਾ ਹੈ ਕਿ ਇਕ ਔਰਤਾਂ ਦੇ ਪਤੀ, ਭਰਾ, ਪਿਤਾ ਜਦੋਂ ਤੱਕ ਘਰ ਆਉਣ, ਉਦੋਂ ਤੱਕ ਉਹ 2-3 ਹਜ਼ਾਰ ਪ੍ਰਤੀ ਦਿਨ ਕਮਾ ਕੇ ਬੈਠੀਆਂ ਹੋਣ, ਨਹੀਂ ਤਾਂ ਇੱਕੋ ਕਮਾਈ 'ਤੇ ਪਰਿਵਾਰ ਨਿਰਭਰ ਰਹਿ ਜਾਂਦੇ ਹਨ ਅਤੇ ਕਬੀਲਦਾਰੀ ਲੀਹੋਂ ਲਹਿ ਜਾਂਦੀ ਹੈ।
ਇਹ ਵੀ ਪੜ੍ਹੋ : ਪਿੰਡ ਦੇ ਸਕੂਲ 'ਚ ਵੜਿਆ ਚੀਤਾ, ਗੁਰਦੁਆਰਾ ਸਾਹਿਬ 'ਚ ਹੋ ਗਈ ਅਨਾਊਂਸਮੈਂਟ (ਵੀਡੀਓ)
ਉਨ੍ਹਾਂ ਕਿਹਾ ਕਿ ਜਰਮਨੀ ਦੀਆਂ 4 ਕੰਪਨੀਆਂ ਸਾਡੇ ਕੋਲ ਆਈਆਂ ਹਨ। ਜੇਕਰ ਇੰਡਸਟਰੀ ਵਾਲੇ ਪਾਸੇ ਸਾਨੂੰ ਮੌਕਾ ਮਿਲਦਾ ਹੈ ਤਾਂ ਅਸੀਂ ਪੰਜਾਬ ਨੂੰ ਪੂਰੇ ਦੇਸ਼ 'ਚੋਂ ਨੰਬਰ ਵਨ ਬਣਾ ਦਿਆਂਗੇ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਬਾਂਹ ਫੜ੍ਹਨੀ ਸੀ ਤਾਂ ਪੰਜਾਬ ਨੇ ਫੜ੍ਹੀ, ਅੱਜ ਪੰਜਾਬ ਨੂੰ ਸਹਾਰਾ ਚਾਹੀਦਾ ਹੈ ਤਾਂ ਦੇਸ਼ ਨੂੰ ਸਾਡੀ ਬਾਂਹ ਫੜ੍ਹਨੀ ਚਾਹੀਦੀ ਹੈ, ਬਾਕੀ ਅਸੀਂ ਉਲਾਂਭਾ ਨਹੀਂ ਆਉਣ ਦਿਆਂਗੇ ਅਤੇ ਸਭ ਦਾ ਸਿਰ ਮਾਣ ਨਾਲ ਉੱਚਾ ਕਰਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਰੂਰੀ ਖ਼ਬਰ: ਜਲੰਧਰ 'ਚ ਬੰਦ ਹਨ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
NEXT STORY