ਲੁਧਿਆਣਾ (ਰਾਜ) : ਮੋਟਰਸਾਇਕਲ ’ਤੇ ਕੋਚਿੰਗ ਸੈਂਟਰ ਜਾ ਰਹੇ ਵਿਦਿਆਰਥੀ ਨੂੰ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ ਜਿਸ ਵਿਚ ਨੌਜਵਾਨ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਉਦੇ ਕੁਮਾਰ ਸਿੰਘ (23) ਜੋ ਕਿ ਲੋਹਾਰਾ ਦੇ ਮਹਾਦੇਵ ਨਗਰ ਦਾ ਰਹਿਣ ਵਾਲਾ ਸੀ। ਇਸ ਕੇਸ ਵਿਚ ਥਾਣਾ ਡੇਹਲੋਂ ਦੀ ਪੁਲਸ ਨੇ ਕਾਰ ਸਵਾਰ ਮੁਲਜ਼ਮ ਦੀਪਕ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕੇਸ ਮ੍ਰਿਤਕ ਦੇ ਪਿਤਾ ਦਿਨੇਸ਼ ਪ੍ਰਤਾਪ ਸਿੰਘ ਦੀ ਸ਼ਿਕਾਇਤ ’ਤੇ ਦਰਜ ਗਿਆ ਹੈ।
ਏ.ਐੱਸ.ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਮੁਤਾਬਕ ਉਸ ਦਾ 23 ਸਾਲ ਦਾ ਬੇਟਾ ਉਦੇ ਕੁਮਾਰ ਸਿੰਘ 18 ਅ੍ਰਪੈਲ ਸਵੇਰ ਕਰੀਬ 11 ਵਜੇ ਆਪਣੇ ਬਾਈਕ ’ਤੇ ਕੋਚਿੰਗ ਸੈਂਟਰ ਕਲਾਸ ਲਗਾਉਣ ਲਈ ਜਾਣ ਲਈ ਘਰੋਂ ਨਿਕਲਿਆ ਸੀ। ਜਦੋਂ ਉਹ ਗਿੱਲ ਨਹਿਰ ਓਵਰ ਬ੍ਰਿਜ ਦੇ ਕੋਲ ਪੁੱਜਾ ਤਾਂ ਇਕ ਤੇਜ਼ ਰਫਤਾਰ ਜੈੱਨ ਕਾਰ ਨੇ ਉਸ ਦੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਉਦੇ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਲਈ ਪੰਚਮ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਕਾਰ ਦਾ ਨੰਬਰ ਪਤਾ ਲਗ ਗਿਆ ਸੀ ਜਿਸ ਤੋਂ ਬਾਅਦ ਮੁਲਜ਼ਮ ਕਾਰ ਸਵਾਰ ਨੂੰ ਨਾਮਜ਼ਦ ਕਰ ਲਿਆ ਹੈ। ਉਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਬੈਂਕ ਦੇ ਸਟਾਫ ’ਤੇ ਕੋਰੋਨਾ ਦੀ ਮਾਰ , ਬੈਂਕ ਦੀ ਭੋਗਪੁਰ ਬਰਾਂਚ ਅਣਮਿੱਥੇ ਸਮੇ ਲਈ ਬੰਦ
NEXT STORY