ਜਲੰਧਰ (ਸੁਨੀਲ): ਗੋਲਡਨ ਐਵੇਨਿਊ ਫੇਜ਼-2 ਵਿਚ ਘਰ ਦੇ ਬਾਹਰ ਖ਼ਤਰਨਾਕ ਕੋਬਰਾ ਸੱਪ ਦਿਸਣ ਨਾਲ ਲੋਕਾਂ ਵਿਚ ਭਾਜੜਾਂ ਪੈ ਗਈਆਂ। ਬਰਸਾਤੀ ਮੌਸਮ ਵਿਚ ਅਕਸਰ ਸੱਪ ਖੁੱਡਾਂ ਵਿਚੋਂ ਬਾਹਰ ਨਿਕਲ ਕੇ ਰਿਹਾਇਸ਼ੀ ਇਲਾਕਿਆਂ ਵਿਚ ਆ ਜਾਂਦੇ ਹਨ। ਘਰ ਦੇ ਬਾਹਰ ਕੋਬਰਾ ਸੱਪ ਵੇਖ ਕੇ ਸਥਾਨਕ ਲੋਕ ਘਬਰਾ ਗਏ ਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਸ ਮਗਰੋਂ ਤੁਰੰਤ ਰੈਸਕਿਊ ਟੀਮ ਨੂੰ ਸੂਚਨਾ ਦਿੱਤੀ। ਕਾਫ਼ੀ ਮੁਸ਼ਕੱਤ ਮਗਰੋਂ ਟੀਮ ਨੇ ਕੋਬਰਾ ਨੂੰ ਸੁਰੱਖਿਆ ਫੜ ਲਿਆ ਤੇ ਸਪੇਰੇ ਵੱਲੋਂ ਉਸ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਛੱਡ ਦਿੱਤਾ ਗਿਆ। ਟੀਮ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸੱਪ ਦਿਸਣ 'ਤੇ ਉਸ ਨੂੰ ਮਾਰਨ ਜਾਂ ਫੜਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਸਗੋਂ ਤੁਰੰਤ ਪ੍ਰਸ਼ਾਸਨ ਨੂੰ ਸੂਚਨਾ ਦੇਣੀ ਚਾਹੀਦੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੋਬਰਾ ਖ਼ਤਰਨਾਕ ਜ਼ਹਿਰੀਲੇ ਸੱਪਾਂ ਵਿਚੋਂ ਇਕ ਮੰਨਿਆ ਜਾਂਦਾ ਹੈ, ਜਿਸ ਕਾਰਨ ਇਲਾਕੇ ਵਿਚ ਕਾਫ਼ੀ ਦੇਰ ਤਕ ਦਹਿਸ਼ਤ ਫ਼ੈਲੀ ਰਹੀ। ਜਦੋਂ ਰੈਸਕਿਊ ਟੀਮ ਨੇ ਸੱਪ ਨੂੰ ਕਾਬੂ ਕੀਤਾ ਤਾਂ ਲੋਕਾਂ ਦੇ ਸਾਹ ਵਿਚ ਸਾਹ ਆਇਆ।
ਪੰਜਾਬ 'ਚ 4,5,6 ਨੂੰ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਝੱਖੜ, ਇਨ੍ਹਾਂ ਜ਼ਿਲ੍ਹਿਆਂ 'ਚ Alert
NEXT STORY