ਇੰਟਰਨੈਸ਼ਨਲ ਡੈਸਕ - ਸੁਡਾਨ ਅਤੇ ਦੱਖਣੀ ਸੁਡਾਨ ਦੇ ਵਿਵਾਦਤ ਸਰਹੱਦੀ ਖੇਤਰ ਅਬੇਈ 'ਚ ਇੱਕ ਬਾਜ਼ਾਰ 'ਤੇ ਇਕ ਡਰੋਨ ਹਮਲਾ ਹੋਇਆ। ਸਥਾਨਕ ਅਧਿਕਾਰੀ ਨੇ ਦੱਸਿਆ ਕਿ ਨੇੜਲੇ ਇਕ ਬਾਲਣ ਡਿਪੂ ਨੂੰ ਵੀ ਅੱਗ ਦੀਆਂ ਲਪਟਾਂ 'ਚ ਘਿਰਿਆ ਹੋਇਆ ਸੀ, ਜਿਸ ਕਾਰਨ ਇਕ ਵੱਡੀ ਅੱਗ ਲੱਗ ਗਈ ਜਿਸ 'ਚ ਘੱਟੋ-ਘੱਟ 153 ਲੋਕ ਮਾਰੇ ਗਏ।
ਅਬੇਈ ਪ੍ਰਸ਼ਾਸਨ ਦੇ ਕਾਰਜਕਾਰੀ ਸੂਚਨਾ ਮੰਤਰੀ ਯੋਹਾਨਾ ਅਕੋਲ ਨਗੋਰ ਨੇ ਅਬੇਈ ਸ਼ਹਿਰ ਦੇ ਉੱਤਰ ਵਿੱਚ ਸਥਿਤ ਅਮੀਟ ਮਾਰਕੀਟ 'ਤੇ ਸੋਮਵਾਰ ਨੂੰ ਹੋਏ ਹਮਲੇ ਲਈ ਸੁਡਾਨੀ ਫੌਜ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੌਰਾਨ ਮੰਗਲਵਾਰ ਨੂੰ ਅਕੋਲ ਨੇ ਫੋਨ 'ਤੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ, "ਅਸੀਂ 153 ਮੌਤਾਂ ਦਰਜ ਕੀਤੀਆਂ ਹਨ।" ਉਨ੍ਹਾਂ ਕਿਹਾ ਕਿ ਹਮਲੇ ਦੇ ਪਿੱਛੇ ਦਾ ਉਦੇਸ਼ ਤੁਰੰਤ ਸਪੱਸ਼ਟ ਨਹੀਂ ਹੋਇਆ ਹੈ।
ਅਮਰੀਕਾ ਦੇ ਇਨਕਾਰ ਤੋਂ ਬਾਅਦ ਹੁਣ ਬ੍ਰਿਟੇਨ ਕਰੇਗਾ ਸਾਊਦੀ ਅਰਬ ਦੀ ਮਦਦ, ਟਾਈਫੂਨ ਜਹਾਜ਼ ਭੇਜਣ ਦਾ ਐਲਾਨ
NEXT STORY